05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨਰਸਿੰਗ ਵਿਦਿਆਰਥਣਾਂ ਵਲੋਂ ਇਕ ਰੋਜ਼ਾ ਆਫਤ ਪ੍ਰਬੰਧਨ ਕੈਂਪ <br/>

Ad Position 21
No active advertisement
ਅਜੀਤ ਡੈਸਕ 02-05-2026
ਸ੍ਰੀ ਚਮਕੌਰ ਸਾਹਿਬ, 1 ਮਈ (ਜਗਮੋਹਣ ਸਿੰਘ ਨਾਰੰਗ)-ਸਰਸਵਤੀ ਕਾਲਜ ਆਫ ਨਰਸਿੰਗ ਧਿਆਨਪੁਰਾ ਦੀਆਂ ਬੀ. ਐਸ. ਸੀ. ਨਰਸਿੰਗ ਸਮੈਸਟਰ ਸੱਤਵੇਂ ਦੀਆਂ ਵਿਦਿਆਰਥਣਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ੍ਰੀ ਚਮਕੌਰ ਸਾਹਿਬ-1 ਵਿਚ ਇਕ ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਦੌਰਾਨ 'ਆਫਤ ਪ੍ਰਬੰਧਨ' ਵਿਸ਼ੇ 'ਤੇ ਮੌਕ ਡਿ੍ੱਲ ਨਾਟਕ ਰੂਪ 'ਚ ਪੇਸ਼ ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ | ਕੈਂਪ ਕਾਲਜ ਦੀ ਪਿ੍ੰਸੀਪਲ ਡਾ. ਰਮਨ ਕਾਲੀਆ ਦੀ ਯੋਗ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੋ. ਪਰਮਪ੍ਰੀਤ ਕੌਰ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਹੇਮ ਲਤਾ ਸ਼ਰਮਾ, ਪਿ੍ਅੰਕਾ ਸ਼ਰਮਾ ਅਤੇ ਪ੍ਰੋ. ਅੰਚਲ ਵੀ ਹਾਜ਼ਰ ਸਨ | ਕੈਂਪ ਦੌਰਾਨ ਵਿਦਿਆਰਥਣਾਂ ਨੇ ਸਕਿੱਟਾਂ, ਨਾਟਕਾਂ ਤੇ ਭਾਸ਼ਣਾਂ ਰਾਹੀਂ ਸਕੂਲੀ ਬੱਚਿਆਂ ਨੂੰ ਅੱਗ ਲੱਗਣ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਸਮੇਂ ਸੁਰੱਖਿਆ ਉਪਾਅ ਤੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਸਕੂਲ ਇੰਚਾਰਜ਼ ਗੁਰਪ੍ਰੀਤ ਸਿੰਘ ਕੈਂਬੋ, ਅਕਾਸ਼ਦੀਪ, ਹਰਜੀਤ ਕੌਰ, ਹਰਜੋਤ ਕੌਰ, ਰਸ਼ਵਿੰਦਰ ਕੌਰ, ਬੀ.ਆਰ.ਸੀ. ਰਜਿੰਦਰਪਾਲ ਸਿੰਘ ਬੈਂਸ, ਹਰਿੰਦਰ ਸਿੰਘ ਗੱਗੋ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਗਤਪੁਰ ਪੁਲ ਲਾਗੇ ਦਿਨ-ਦਿਹਾੜੇ ਹੋ ਰਹੀ ਮਾਈਨਿੰਗ ਨੂੰ ਠੱਲ੍ਹ ਪਾਉਣ ਦੀ ਮੰਗ <br/> ਅਗਲੀ ਖ਼ਬਰ ਢੇਲਾਬੜ 'ਚ ਜੰਗਲੀ ਤੇਂਦੂਏ ਦੇ ਹਮਲੇ ਮਗਰੋਂ ਦੋ ਪਾਲਤੂ ਕੁੱਤਿਆਂ 'ਚੋਂ ਇੱਕ ਦੀ ਮੌਤ, ਵਸਨੀਕਾਂ 'ਚ ਦਹਿਸ਼ਤ ਦਾ ਮਾਹੌਲ...
Ad Position 24
No active advertisement