05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੰਗਤਪੁਰ ਪੁਲ ਲਾਗੇ ਦਿਨ-ਦਿਹਾੜੇ ਹੋ ਰਹੀ ਮਾਈਨਿੰਗ ਨੂੰ ਠੱਲ੍ਹ ਪਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 02-05-2026
ਨੂਰਪੁਰ ਬੇਦੀ, 1 ਮਈ (ਹਰਦੀਪ ਸਿੰਘ ਢੀਂਡਸਾ)- ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਅਕਾਲੀ ਆਗੂਆਂ ਨੇ ਅੱਜ ਸੰਗਤਪੁਰ ਪੁਲ ਲਾਗੇ ਸੁਆਂ ਨਦੀ 'ਚ ਧੜੱਲੇ ਨਾਲ ਹੋ ਰਹੀ ਮਾਈਨਿੰਗ ਦਾ ਸਖ਼ਤ ਨੋਟਿਸ ਲਿਆ ਹੈ | ਅਕਾਲੀ ਆਗੂਆਂ ਨੇ ਕਿਹਾ ਕਿ ਅਗਰ ਸਰਕਾਰ ਨੇ ਇਹ ਗੈਰ ਕਾਨੂੰਨੀ ਮਾਈਨਿੰਗ ਬੰਦ ਨਾ ਕਰਵਾਈ ਤਾਂ ਐਲਗਰਾਂ ਪੁਲ ਵਾਂਗ ਸੰਗਤਪੁਰ ਪੁਲ ਵੀ ਮਾਈਨਿੰਗ ਦੀ ਭੇਟ ਚੜ੍ਹ ਜਾਵੇਗਾ | ਨੂਰਪੁਰ ਬੇਦੀ ਵਿਖੇ ਮੀਟਿੰਗ ਦੌਰਾਨ ਅਕਾਲੀ ਆਗੂ ਭਾਰਤ ਭੂਸ਼ਣ ਹੈਪੀ ਸਾ. ਸਰਪੰਚ ਆਜ਼ਮਪੁਰ, ਹੁਸਨ ਚੰਦ ਮਠਾਣ, ਠੇਕੇਦਾਰ ਕੁਲਵੀਰ ਸਿੰਘ ਸਰਕਲ ਪ੍ਰਧਾਨ ਅਤੇ ਹਰਜਿੰਦਰ ਸਿੰਘ ਭਾਓਵਾਲ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਸੁਆਂ ਨਦੀ ਵਿਚ ਧੜੱਲੇ ਨਾਲ ਮਾਈਨਿੰਗ ਹੋ ਰਹੀ ਹੈ ਤੇ ਵੱਡੀ ਗਿਣਤੀ ਵਿਚ ਓਵਰਲੋਡ ਟਰੱਕ ਇਲਾਕੇ ਦੀਆਂ ਸੜਕਾਂ ਦਾ ਕਚੂੰਬਰ ਕੱਢ ਰਹੇ ਹਨ | ਉਨ੍ਹਾਂ ਕਿਹਾ ਕਿ ਬੇਸ਼ੱਕ ਪਿਛਲੀ ਸਰਕਾਰ ਵੇਲੇ ਵੀ ਇੱਥੇ ਮਾਈਨਿੰਗ ਹੁੰਦੀ ਸੀ ਪੁਰ ਹੁਣ ਤਾਂ ਬੇਖੌਫ ਦਿਨ ਦਿਹਾੜੇ ਇਲਾਕੇ ਦੇ ਕੁਦਰਤੀ ਸਰਮਾਏ ਨੂੰ ਲੁੱਟਿਆ ਜਾ ਰਿਹਾ ਹੈ | ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਗੈਰ ਕਾਨੂੰਨੀ ਮਾਈਨਿੰਗ ਠੱਲ੍ਹ ਪਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਨੇ ਕੀਤਾ ਚੌਧਰੀ ਪਰਿਵਾਰ ਨਾਲ ਦੁੱਖ ਸਾਂਝਾ <br/> ਅਗਲੀ ਖ਼ਬਰ ਨਰਸਿੰਗ ਵਿਦਿਆਰਥਣਾਂ ਵਲੋਂ ਇਕ ਰੋਜ਼ਾ ਆਫਤ ਪ੍ਰਬੰਧਨ ਕੈਂਪ <br/>
Ad Position 24
No active advertisement