15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਤਿੰਨ ਰਾਜਾਂ ਵਿਚ ਭਾਜਪਾ ਦੀ ਇਤਿਹਾਸਕ ਜਿੱਤ 'ਤੇ ਰੂਪਨਗਰ ਵਿਚ ਪਾਰਟੀ ਵਲੋਂ ਜਸ਼ਨ, ਲੱਡੂ ਵੰਡੇ <br/>

Ad Position 21
No active advertisement
ਅਜੀਤ ਡੈਸਕ 06-05-2026
ਰੂਪਨਗਰ, 5 ਮਈ (ਯਸ਼ਵੰਤ ਬੱਸੀ)-ਰੂਪਨਗਰ ਵਿਚ ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ, ਆਸਾਮ ਅਤੇ ਪੁੱਡੂਚੇਰੀ ਵਿਚ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਭਾਜਪਾ ਕਾਰਕੁਨਾਂ ਵਲੋਂ ਜਸ਼ਨ ਮਨਾਉਂਦੇ ਹੋਏ ਲੱਡੂ ਵੰਡੇ ਗਏ ਅਤੇ ਇਕ ਦੂਜੇ ਨੂੰ ਵਧਾਈ ਦਿੱਤੀ ਗਈ | ਇਹ ਪ੍ਰੋਗਰਾਮ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਮਜ਼ਬੂਤ ਨੇਤਿ੍ਤਵ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਣਨੀਤੀ ਅਤੇ ਸੰਗਠਨ ਦੇ ਸੀਨੀਅਰ ਆਗੂ ਨਿਤਿਨ ਨਬੀਨ ਦੇ ਮਾਰਗਦਰਸ਼ਨ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਭਾਜਪਾ ਦੀ ਵਿਕਾਸਮੁੱਖੀ ਨੀਤੀਆਂ ਅਤੇ ਮਜ਼ਬੂਤ ਅਗਵਾਈ 'ਤੇ ਭਰੋਸਾ ਜਤਾਇਆ ਹੈ, ਜਿਸ ਨਾਲ ਪਾਰਟੀ ਨੂੰ ਇਹ ਇਤਿਹਾਸਕ ਕਾਮਯਾਬੀ ਮਿਲੀ ਹੈ | ਕਾਜਲਾ ਨੇ ਅੱਗੇ ਕਿਹਾ ਕਿ ਭਾਜਪਾ ਲਗਾਤਾਰ ਦੇਸ਼ ਭਰ ਵਿੱਚ ਆਪਣਾ ਸੰਗਠਨ ਮਜ਼ਬੂਤ ਕਰ ਰਹੀ ਹੈ ਅਤੇ ਲੋਕਾਂ ਦਾ ਵਿਸ਼ਵਾਸ ਜਿੱਤ ਰਹੀ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ | ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਪਾਰਟੀ ਕਾਰਕੁਨ ਅਤੇ ਸਥਾਨਕ ਆਗੂ ਮੌਜੂਦ ਰਹੇ | ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿਚ ਰਾਜ ਕੁਮਾਰ, ਜਗਦੀਸ਼ ਕਟਲੀ, ਗੌਰਵ ਬਾਲੀ, ਪੰਕਜ ਕੁਮਾਰ, ਜਤਿੰਦਰ ਕੌਰ, ਵਿਜੈ ਸੈਨੀ, ਵੈਭਵ ਘਈ, ਚੇਤਨਾ ਵਰਮਾ, ਨਵਨੀਤ ਕੌਰ, ਕੇਹਰ ਸਿੰਘ, ਰਮਨ ਕਾਲੀਆ, ਵੀਨਸ ਵੋਹਰਾ, ਰਾਕੇਸ਼ ਵਰਮਾ, ਯੋਗੇਸ਼ ਗੋਯਲ, ਰਵਿੰਦਰ ਸ਼ਰਮਾ, ਟੋਨੀ ਵਰਮਾ, ਵਿਨੋਦ ਭੰਡਾਰੀ, ਅਸ਼ਵਨੀ ਸ਼ਰਮਾ, ਅਭਿਸ਼ੇਕ ਅਗਨਿਹੋਤਰੀ, ਮਨੋਜ ਧੀਮਾਨ, ਸਮਰਾਟ, ਅਰਜੁਨ ਸਿੰਘ, ਪਰਵੀਨ ਕੁਮਾਰ, ਐਡਵੋਕੇਟ ਸੁਖਦੇਵ ਸ਼ਰਮਾ, ਅਨੁਪ ਗੁਪਤਾ, ਮਨੀਸ਼ ਆਹੂਜਾ, ਮੁਕੇਸ਼ ਗੁਪਤਾ, ਅਮਰਜੀਤ ਸਿੰਘ, ਰਾਕੇਸ਼ ਅੱਗਰਵਾਲ, ਵਿਜੈ ਸ਼ਰਮਾ, ਜੀਵਤ ਜੈਨ, ਰਾਮ ਲਾਲ, ਨੇਕ ਚੰਦ ਜੈਨ, ਸੰਜੈ ਪ੍ਰਤਾਪ ਜੈਨ, ਰਮੇਸ਼ਵਰ ਸ਼ਰਮਾ, ਸੂਰਜ ਪ੍ਰਕਾਸ਼ ਅਤੇ ਹਰਜੀਤ ਸਿੰਘ ਸਮੇਤ ਹੋਰ ਕਈ ਕਾਰਕੁਨ ਮੌਜੂਦ ਰਹੇ |
ਭਾਜਪਾ ਦੀ ਜਿੱਤ ਦੀ ਖ਼ੁਸ਼ੀ ਵਿਚ ਪੁਰਖਾਲੀ ਮੰਡਲ ਵਲੋਂ ਵੰਡੇ ਗਏ ਲੱਡੂ
ਪੁਰਖਾਲੀ, (ਅੰਮਿ੍ਤਪਾਲ ਸਿੰਘ ਬੰਟੀ)-ਭਾਰਤੀ ਜਨਤਾ ਪਾਰਟੀ ਵਲੋਂ ਆਸਾਮ, ਬੰਗਾਲ ਅਤੇ ਪਾਂਡੂਚੇਰੀ ਵਿਚ ਦਰਜ ਕੀਤੀ ਗਈ ਸ਼ਾਨਦਾਰ ਜਿੱਤ ਨੂੰ ਲੈ ਕੇ ਘਾੜ ਇਲਾਕੇ ਦੇ ਭਾਜਪਾ ਵਰਕਰਾਂ ਵਲੋਂ ਪੁਰਖਾਲੀ ਵਿਖੇ ਸਮਾਗਮ ਕੀਤਾ ਗਿਆ | ਜਿਸ ਤਹਿਤ ਪੁਰਖਾਲੀ ਮੰਡਲ ਦੇ ਆਗੂਆਂ ਅਤੇ ਵਰਕਰਾਂ ਵਲੋਂ ਇਕੱਠੇ ਹੋ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਪਾਰਟੀ ਵਰਕਰਾਂ ਨੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਲਾਕੇ ਵਿਚ ਲੱਡੂ ਵੰਡ ਕੇ ਆਪਣੀ ਖ਼ੁਸ਼ੀ ਸਾਂਝੀ ਕੀਤੀ | ਮੰਡਲ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਜਿੱਤ ਲੋਕਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਵਿਚ ਭਰੋਸੇ ਦਾ ਪ੍ਰਤੀਕ ਹੈ | ਇਸ ਮੌਕੇ ਤੇਜਿੰਦਰ ਸਿੰਘ ਤੇਜ਼ੀ ਮੰਡਲ ਪ੍ਰਧਾਨ, ਅਵਤਾਰ ਸਿੰਘ ਪੱਪੀ ਮੀਤ ਪ੍ਰਧਾਨ ਐਸ ਸੀ ਵਿੰਗ ਪੰਜਾਬ, ਕੇਸਰ ਸਿੰਘ ਹਰੀਪੁਰ, ਨਿਰਮਲ ਕੁਮਾਰ, ?ਜੀਤ ਸਿੰਘ ਰਾਮਪੁਰ, ਪਾਲ ਸਿੰਘ, ਹੈਪੀ ਰਾਮਪੁਰ ਨਾਇਬ ਸਿੰਘ,? ਜਗਤਾਰ ਸਿੰਘ, ਪਰਮਜੀਤ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ |
ਬੀਜੇਪੀ ਦੀ ਜਿੱਤ 'ਤੇ ਆਗੂਆਂ, ਵਰਕਰਾਂ ਨੇ ਲੱਡੂ ਵੰਡੇ
ਘਨੌਲੀ, (ਜਸਵੀਰ ਸਿੰਘ ਸੈਣੀ)-ਬੰਗਾਲ ਵਿੱਚ ਬੀਜੇਪੀ ਦੀ ਜਿੱਤ 'ਤੇ ਘਨੌਲੀ ਵਿਖੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਭਾਜਪਾ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਭਾਜਪਾ ਆਗੂ ਪਿ੍ੰਸ ਕੋਸ਼ਿਕ ਨੇ ਕਿਹਾ ਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਨੂੰ ਲੈ ਕੇ ਰੂਪਰੇਖਾ ਤਿਆਰ ਕੀਤੀ ਗਈ | ਇਸ ਮੌਕੇ ਪਿ੍ੰਸ ਕੌਸ਼ਿਕ ਜ਼ਿਲ੍ਹਾ ਸਕੱਤਰ, ਸੀਨੀਅਰ ਭਾਜਪਾ ਆਗੂ ਸੁਸ਼ੀਲ ਬੱਟੂ, ਡੀ.ਕੇ, ਨਰੇਸ਼ ਕੁਮਾਰ, ਸੁਰੇਸ਼ ਕੁਮਾਰ, ਰਮਿਤ ਚਾਵਲਾ, ਤਿਲਕ ਰਾਜ, ਗਿਫਟੀ, ਗੁਰਮੁਖ ਸਿੰਘ, ਨੋਨੀ, ਲੱਕੀ, ਅਸ਼ੋਕ ਗੰਭੀਰ, ਸੁਰਿੰਦਰ ਸਿੰਘ, ਜਿੰਦੂ ਅਤੇ ਨਿਹਚਲ ਵਰਮਾ ਆਦਿ ਹਾਜ਼ਰ ਸਨ |
ਖੇੇੜੀ ਸਲਾਬਤਪੁਰ ਵਿਖੇ ਸੀਨੀਅਰ ਸਿਟੀਜ਼ਨ ਕੌਂਸਲ ਅਤੇ ਕਲੱਬ ਮੈਂਬਰਾਂ ਸੜਕ ਦੀ ਕੀਤੀ ਮੁਰੰਮਤ
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਵਿਖੇ ਸੀਨੀਅਰ ਸਿਟੀਜ਼ਨ ਕੌਂਸਲ ਅਤੇ ਗੁਰੁ ਨਾਨਕ ਸਪੋਰਟਸ ਕਲੱਬ ਵਲੋਂ ਪਿੰਡ ਤੋਂ ਰੂਪਨਗਰ-ਬੇਲਾ ਮਾਰਗ ਨੂੰ ਪਿੰਡ ਚੌਤਾਂ ਕੋਲ ਜੋੜਦੀ ਬਦਹਾਲੀ ਹਾਲਤ ਵਿਚ ਸੜਕ ਦੀ ਮੁਰੰਮਤ ਕਰਕੇ ਲਾਂਘੇ ਨੂੰ ਸੁਰੱਖਿਅਤ ਬਣਾਇਆ ਗਿਆ | ਸਾਬਕਾ ਪੰਚ ਅਮਿ੍ਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸੀਨੀਅਰ ਸਿਟੀਜ਼ਨ ਕੌਂਸਲ ਦੀ ਹੋਈ ਮੀਟਿੰਗ ਵਿਚ ਸੜਕਾ ਦੀ ਖੁੱਦ ਮੁਰੰਮਤ ਦੇ ਲਏ ਫੈਸਲੇ ਤੇ ਕੌਂਸਲ ਮੈਂਬਰਾਂ ਅਤੇ ਕਲੱਬ ਮੈਂਬਰਾਂ ਨੇ ਲੇਬਰ ਦੇ ਸਹਿਯੋਗ ਨਾਲ ਸੀਮਿੰਟ, ਬਜਰੀ ਅਤੇ ਰੇਤ ਨਾਲ ਸੜਕ ਵਿਚ ਪਏ ਸੈਂਕੜੇ ਟੋਏ ਭਰ ਕੇ ਸੜਕ ਤੇ ਲਾਂਘੇ ਨੂੰ ਸੁਰੱਖਿਅਤ ਬਣਾਇਆ ਗਿਆ | ਇਸ ਮੌਕੇ ਕੌਂਸਲ ਦੇ ਪ੍ਰਧਾਨ ਚਰਨਜੀਤ ਸਿੰਘ ਖੇੜੀ, ਮਾਸਟਰ ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਪਾਲੀ, ਅਮਿ੍ਤ ਸਿੰਘ, ਚਰਨ ਸਿੰਘ, ਅਮਰਜੀਤ ਸਿੰਘ, ਸਾਬਕਾ ਸਰਪੰਚ ਅਮਰ ਸੰਗਰਾਮ ਸਿੰਘ, ਦਿਲਬਾਗ ਸਿੰਘ, ਮਿਸਤਰੀ ਪਰਮਜੀਤ ਸਿੰਘ, ਪ੍ਰਭਜੋਤ ਸਿੰਘ, ਹਰਮਨ ਸਿੰਘ ਆਦਿ ਨੇ ਇਸ ਸੇਵਾ ਵਿਚ ਯੋਗਦਾਨ ਪਾਇਆ |
ਝਾਂਡੀਆਂ ਕਲਾ ਸਰਕਲ ਦੇ ਭਾਜਪਾ ਆਗੂਆਂ ਨੇ ਜਿੱਤ ਦਾ ਜਸ਼ਨ ਲੱਡੂ ਵੰਡ ਕੇ ਮਨਾਇਆ
ਨੂਰਪੁਰ ਬੇਦੀ, (ਵਿੰਦਰਪਾਲ ਝਾਂਡੀਆਂ)-ਝਾਂਡੀਆਂ ਕਲਾਂ ਭਾਜਪਾ ਸਰਕਲ ਵਲੋਂ ਮੰਡਲ ਪ੍ਰਧਾਨ ਧਰਮਿੰਦਰ ਸਿੰਘ ਭਿੰਦਾ ਅਤੇ ਮਦਲ ਲਾਲ ਕਸਾਣਾ ਟੱਪਰੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਆਸਾਮ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿਚ ਹੋਈ ਸ਼ਾਨਦਾਰ ਇਤਿਹਾਸਕ ਜਿੱਤ ਦਾ ਪਿੰਡ ਟਿੱਬਾ ਟੱਪਰੀਆਂ ਵਿਖੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ | ਇਸ ਮੌਕੇ ਧਰਮਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਜ਼ਬੂਤ ਨੇਤਿ੍ਤਵ, ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਰਣਨੀਤੀ ਅਤੇ ਸੰਗਠਨ ਦੇ ਸੀਨੀਅਰ ਨੇਤਾ ਨਿਤਿਨ ਨਬੀਨ ਦੇ ਮਾਰਗ ਦਰਸ਼ਨ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਭਾਜਪਾ ਦੀ ਵਿਕਾਸਮੁੱਖੀ ਨੀਤੀਆਂ ਅਤੇ ਮਜ਼ਬੂਤ ਨੇਤਿ੍ਤਵ 'ਤੇ ਭਰੋਸਾ ਜਤਾਇਆ ਹੈ, ਜਿਸ ਨਾਲ ਪਾਰਟੀ ਨੂੰ ਇਹ ਇਤਿਹਾਸਕ ਕਾਮਯਾਬੀ ਮਿਲੀ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਲਗਾਤਾਰ ਦੇਸ਼ ਭਰ ਵਿੱਚ ਆਪਣਾ ਸੰਗਠਨ ਮਜ਼ਬੂਤ ਕਰ ਰਹੀ ਹੈ ਅਤੇ ਲੋਕਾਂ ਦਾ ਵਿਸ਼ਵਾਸ ਜਿੱਤ ਰਹੀ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਭਾਜਪਾ ਦਾ ਝੰਡਾ ਲਹਿਰੇਗਾ ਅਤੇ Tਹੁਣ ਅਗਲੀ ਵਾਰੀ ਪੰਜਾਬ ਦੀU ਹੋਵੇਗੀ | ਭਿੰਦਾ ਨੇ ਕਿਹਾ ਕਿ ਸਾਡਾ ਹਲਕਾ ਰੂਪਨਗਰ ਵੀ 2027 ਵਿਚ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗਾ ਤੇ ਅਜੈਵੀਰ ਸਿੰਘ ਲਾਲਪੁਰਾ ਹੀ ਹਲਕੇ ਦੀ ਨੁਮਾਇੰਦਗੀ ਕਰਨਗੇ | ਇਸ ਮੌਕੇ ਮਦਨ ਲਾਲ ਕਸਾਣਾ ਨੇ ਕਿਹਾ ਕਿ ਇਸ ਜਿੱਤ ਨਾਲ ਵਰਕਰਾਂ ਦਾ ਜੋਸ਼ ਦੁੱਗਣਾ ਹੋ ਗਿਆ ਤੇ ਪੰਜਾਬ ਵਿਚ ਜਿੱਤ ਦਾ ਵਾਤਾਵਰਣ ਸਿਰਜਿਆ ਗਿਆ | ਇਸ ਮੌਕੇ ਇਸ ਮੌਕੇ ਨੀਰਜ ਸ਼ਰਮਾ, ਅਜੈ ਕੁਮਾਰ, ਬੁੱਧ ਰਾਮ ਰਾਣਾ, ਗਿਆਨ ਚੰਦ, ਅਵਤਾਰ ਕਿਸ਼ਨ ਸ਼ਰਮਾ, ਗਿਆਨ ਚੰਦ ਸ਼ਰਮਾ, ਕਮਲ ਚੰਦ ਸ਼ਰਮਾ, ਗਿਆਨ ਚੰਦ, ਜਸਵੀਰ ਸਿੰਘ ਕਸਾਉਣਾ, ਸੋਨੀ ਪੰਡਿਤ, ਸ਼ਾਮ ਲਾਲ ਸ਼ੰਮੀ, ਹੈਪੀ ਸਿੰਘ, ਦਰਸ਼ਨ ਸਿੰਘ, ਹਰਜਿੰਦਰ ਸਿੰਘ ਜਿੰਦੂ, ਓਾਕਾਰ ਸਿੰਘ ਆਬਿਆਨਾ, ਬਲਦੇਵ, ਰਮਨ, ਅਜੈ ਕੁਮਾਰ, ਲਲਿਤ ਕੁਮਾਰ, ਪੁਨਿਤ ਕੁਮਾਰ, ਰਾਹੁਲ ਕੁਮਾਰ, ਨਰੇਸ਼ ਕੁਮਾਰ, ਪੁਨੀਤ ਕੁਮਾਰ, ਰਾਹੁਲ ਕੁਮਾਰ, ਨਰੇਸ਼ ਕੁਮਾਰ, ਸੇਠੀ ਕੁਮਾਰ, ਕਰਨ ਸਿੰਘ, ਸਤਨਾਮ ਸਿੰਘ, ਨਰਿੰਦਰ ਸਿੰਘ, ਕਮਲ ਸਿੰਘ,

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨੰਗਲ ਇਕਾਈ ਦੀ ਹੋਈ ਅਹਿਮ ਮੀਟਿੰਗ <br/> ਅਗਲੀ ਖ਼ਬਰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ <br/>
Ad Position 24