01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

29 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ਚੜ੍ਹਦੀ ਕਲਾ ਦੇ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ਲਈ ਸ੍ਰੀ ਚਮਕੌਰ ਸਾਹਿਬ ਪੁੱਜੇ <br/>

Ad Position 21
No active advertisement
ਅਜੀਤ ਡੈਸਕ 10-05-2026
ਸ੍ਰੀ ਚਮਕੌਰ ਸਾਹਿਬ, 9 ਮਈ (ਜਗਮੋਹਣ ਸਿੰਘ ਨਾਰੰਗ)-29 ਮਈ ਨੂੰ ਸੰਸਾਰ ਭਰ ਵਿਚ ਰਲੀਜ ਹੋ ਰਹੀ ਪੰਜਾਬੀ ਫ਼ਿਲਮ ਚੜ੍ਹਦੀ ਕਲਾ ਦੇ ਸਾਰੇ ਪ੍ਰਮੁੱਖ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ਲਈ ਸ੍ਰੀ ਚਮਕੌਰ ਸਾਹਿਬ ਪੁੱਜੇ | ਜਿਨ੍ਹਾਂ ਵਿਚ ਪ੍ਰਮੁੱਖ ਤੋਰ 'ਤੇ ਐਮੀ ਵਿਰਕ, ਮੈਡਮ ਗੁਰਪ੍ਰੀਤ ਕੌਰ ਭੰਗੂ, ਹਿੰਮਤ ਸੰਧੂ, ਰੂਪੀ ਗਿੱਲ ਅਤੇ ਪ੍ਰਤਾਪ ਸਿੰਘ ਸ਼ਾਮਿਲ ਸਨ | ਇਨ੍ਹਾਂ ਪਹਿਲਾਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਉਪਰੰਤ ਧਰਮਸ਼ਾਲਾ ਨਜ਼ਦੀਕ ਵਨ ਬੀਟ ਅੱਖਾਂ ਦੇ ਮੁਫ਼ਤ ਹਸਪਤਾਲ ਸ੍ਰੀ ਚਮਕੌਰ ਸਾਹਿਬ (ਅਧੀਨ ਵਨ ਬੀਟ ਮੈਡੀਕਲ ਗਰੁੱਪ) ਦੇ ਚੇਅਰਮੈਨ ਬਹਾਦਰ ਸਿੰਘ ਅਤੇ ਉੱਕਪਾਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਵਿਚ ਦਰਸ਼ਕਾਂ ਦੇ ਰੂਬਰੂ ਹੁੰਦਿਆਂ ਐਮੀ ਵਿਰਕ ਨੇ ਕਿਹਾ ਕਿ ਚੜ੍ਹਦੀ ਕਲਾ ਨਾਮ ਤੋਂ ਹੀ ਪ੍ਰਤੀਤ ਹੁੰਦਾ ਹੈ ਕਿ ਇਹ ਫ਼ਿਲਮ ਪਰਿਵਾਰਕ ਤੇ ਚੜ੍ਹਦੀਕਲਾ ਦਾ ਪ੍ਰਤੀਕ ਹੈ, ਜਿਸ ਨੂੰ ਸਿਨੇਮਾ ਘਰਾਂ ਵਿਚ ਬੱਚਿਆਂ ਸਮੇਤ ਵੇਖਣ ਦੀ ਅਪੀਲ ਕੀਤੀ | ਇਸ ਮੌਕੇ ਵਨ ਬੀਟ ਮੈਡੀਕਲ ਗਰੁੱਪ ਵਲੋਂ ਸਮੁੱਚੀ ਟੀਮ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਵਨ ਬੀਟ ਮੈਡੀਕਲ ਗਰੁੱਪ ਦੇ ਉਕਪਾਲ ਸਿੰਘ, ਗੁਰਮੀਤ ਕੌਰ, ਡੀ. ਐਸ. ਪੀ. ਮਨਜੀਤ ਸਿੰਘ ਔਲਖ, ਕੁਲਦੀਪ ਸਿੰਘ ਕੰਗ ਰੀਵਰਲੈਡ ਸਕੂਲ, ਹਰਜਿੰਦਰ ਸਿੰਘ ਜਿੰਦੂ ਖੋਖਰਾਂ, ਸੁਖਦੇਵ ਸਿੰਘ ਹਵਾਰਾ, ਪਾਲ ਸਿੰਘ, ਰੀਡਰ ਰਣਜੀਤ ਸਿੰਘ, ਡਾ: ਗੁਰਿੰਦਰ ਸਿੰਘ, ਸਰਜਨ ਸਾਵਨ, ਹਰਮੀਤ ਸਿੰਘ, ਹਰਜੋਤਪਾਲ ਸਿੰਘ ਫ਼ਤਿਹਗੜ੍ਹ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਦਰਸ਼ਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਸਰਕਾਰ ਦੀ ਨਾਜਾਇਜ਼ ਟੋਲ ਐਂਟਰੀ ਫੀਸ ਵਿਰੁੱਧ ਜ਼ਮੀਨੀ ਤੇ ਕਾਨੂੰਨੀ ਲੜਾਈ ਜਾਰੀ ਰਹੇਗੀ-ਆਗੂ <br/> ਅਗਲੀ ਖ਼ਬਰ ਮਾਂ ਦਿਵਸ ਮੌਕੇ ਸੇਂਟ ਕਾਰਮਲ ਸਕੂਲ ਰੂਪਨਗਰ 'ਚ ਪਾਕ-ਕਲਾ ਮੁਕਾਬਲੇ ਕਰਵਾਏ <br/>
Ad Position 24