ਨੂਰਪੁਰ ਬੇਦੀ, 9 ਮਈ (ਵਿੰਦਰਪਾਲ ਝਾਂਡੀਆਂ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਵਿਖੇ ਐਨ.ਸੀ.ਸੀ. ਇਨਰੋਲਮੈਂਟ 2026-28 ਲਈ 25 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ | ਇਸ ਸੰਬੰਧੀ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਅਕੈਡਮੀ ਰੂਪਨਗਰ ਵਲੋਂ ਕਮਾਂਡਿੰਗ ਅਫ਼ਸਰ ਕਰਨਲ ਰਾਜੇਸ਼ਵਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨਰੋਲਮੈਂਟ ਕਰਨ ਆਏ ਸੂਬੇਦਾਰ ਰਾਜਬੀਰ 'ਤੇ ਸੀ.ਐਚ.ਐਮ. ਰਾਜਵੀਰ ਸਕੂਲ ਐਨ.ਸੀ.ਸੀ. ਅਫ਼ਸਰ ਹਰਪ੍ਰੀਤ ਸਿੰਘ ਭਾਓਵਾਲ ਨੇ ਮਿਲਕੇ ਧਮਾਣਾ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਸੀ | ਇਹਨਾਂ ਦੀ ਅਗਵਾਈ ਹੇਠ 68 ਵਿਦਿਆਰਥੀਆਂ ਨੇ ਖੇਡਾਂ, ਕਠਿਨ ਪ੍ਰੀਕਿ੍ਆਵਾਂ ਤੇ ਲਿਖਤੀ ਪ੍ਰਤੀਯੋਗਤਾਵਾਂ 'ਚ ਹਿੱਸਾ ਲਿਆ | ਜਿਸ ਵਿਚ ਉਕਤ ਸਕੂਲ ਦੇ 25 ਵਿਦਿਆਰਥੀ ਕੈਡਿਟਸ ਦੇ ਤੌਰ 'ਤੇ ਚੁਣੇ ਗਏ ਜਿਨ੍ਹਾਂ ਵਿਚ 15 ਜੂਨੀਅਰ ਡਵੀਜ਼ਨ ਤੇ 10 ਜੂਨੀਅਰ ਵਿੰਗ ਕੈਡਿਟਸ ਚੁਣੇ ਗਏ | ਡਾਕਟਰ ਵਿਨੋਦ ਚੰਦਨ ਨੇ ਦੱਸਿਆ ਕਿ ਇਹ ਵਿਦਿਆਰਥੀ 2 ਸਾਲ ਦਾ ਕੋਰਸ ਮੁਕੰਮਲ ਕਰਕੇ 'ਏ' ਸਰਟੀਫਿਕੇਟ ਪ੍ਰਾਪਤ ਕਰਕੇ ਭਾਰਤੀ ਫ਼ੌਜ 'ਚ ਆਪਣਾ ਕਰੀਅਰ ਬਣਾਉਣਗੇ | ਇਸ ਮੌਕੇ ਪਿ੍ੰਸੀਪਲ ਜਗਤਾਰ ਸਿੰਘ ਲੈਹੜੀਆਂ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ |