ਰੂਪਨਗਰ, 9 ਮਈ (ਯਸ਼ਵੰਤ ਬੱਸੀ)- ਡੀ.ਏੇ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਨੰਨ੍ਹੇ-ਮੁੰਨੇ ਬੱਚਿਆਂ ਦੇ ਮਾਪਿਆਂ ਨਾਲ ਸੁਖਾਵਾਂ ਮਾਹੌਲ ਸਿਰਜਦਿਆਂ 'ਮਦਰ ਡੇ' ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਪ੍ਰਾਇਮਰੀ ਵਿੰਗ ਦੀਆਂ ਅਧਿਆਪਕਾਵਾਂ ਮੈਡਮ ਦੀਕਸ਼ਾ, ਮੈਡਮ ਰੁਚੀ ਜੈਨ, ਮੈਡਮ ਨੈਨਾ ਦੁਆਰਾ ਤਿਆਰ ਰੂਪ-ਰੇਖਾ ਅਨੁਸਾਰ ਮਾਡਲਿੰਗ ਦੀ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਸਾਰਿਕਾ ਨੇ ਤੀਜਾ, ਹਰਮਨ ਕੌਰ ਨੇ ਦੂਜਾ ਤੇ ਸੋਨੀਆ ਰਾਣੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | 'ਗੁਬਾਰਾ ਰੇਸ' ਪ੍ਰਤੀਯੋਗਤਾ ਵਿੱਚ ਮਾਤਾਵਾਂ ਵਿੱਚੋਂ ਕਰਮਜੀਤ ਕੌਰ ਤੇ ਆਰਤੀ ਦੇਵੀ ਨੇ ਸਾਂਝੇ ਰੂਪ ਵਿਚ ਤੀਜਾ, ਕਰਮਜੀਤ ਕੌਰ ਨੇ ਦੂਜਾ ਤੇ ਗਗਨਦੀਪ ਕੌਰ ਤੇ ਦਿਵਿਆ ਯਾਦਵ ਨੇ ਸਾਂਝੇ ਰੂਪ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਅੱਖਾਂ ਤੇ ਪੱਟੀ ਬੰਨ ਕੇ ਬੱਚਿਆਂ ਦੁਆਰਾ ਆਪਣੀਆਂ ਮਾਂਵਾਂ ਨੰ ਪਛਾਣ ਕੇ ਲੱਭਣ ਵਾਲੀ ਪ੍ਰਤੀਯੋਗਤਾ ਵਿਚ ਕ੍ਰਮਵਾਰ ਸਿਮਰਨ ਕੌਰ ਨੇ ਤੀਜਾ, ਦਵਿੰਦਰ ਕੌਰ ਨੇ ਦੂਜਾ ਤੇ ਬਾਨੋ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸੰਸਥਾ ਦੇ ਮੈਨੇਜਰ ਰਵਿੰਦਰ ਤਲਵਾੜ, ਚੇਅਰਮੈਨ ਮੋਹਿਤ ਜੈਨ ਤੇ ਵਾਇਸ ਚੇਅਰਮੈਨ ਯੋਗੇਸ਼ ਮੋਹਨ ਪੰਕਜ ਦੁਆਰਾ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਸੰਸਥਾ ਮੁਖੀ ਸ੍ਰੀਮਤੀ ਸੰਗੀਤਾ ਰਾਣੀ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪ੍ਰਾਇਮਰੀ ਵਿੰਗ ਦੇ ਇੰਚਾਰਜ ਇਕਬਾਲ ਸਿੰਘ, ਅਧਿਆਪਕ ਰਾਜੇਸ਼ ਸ਼ਰਮਾ, ਡੀ.ਪੀ.ਈ. ਰਵਿੰਦਰ ਸਿੰਘ ਤੋਂ ਇਲਾਵਾ ਮੈਡਮ ਕੁਲਵਿੰਦਰ ਕੌਰ ਸਮੇਤ ਸਮੂਹ ਪਾ੍ਰਇਮਰੀ ਵਿੰਗ ਦੇ ਅਧਿਆਪਕ ਹਾਜ਼ਰ ਸਨ |