28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅਰਵਿੰਦ ਕੁਮਾਰ ਨੇ ਐਨ.ਐਫ.ਐਲ. ਦੇ ਡਾਇਰੈਕਟਰ ਵਿੱਤ ਵਜੋਂ ਸੰਭਾਲਿਆ ਅਹੁਦਾ

Ad Position 21
No active advertisement
ਅਜੀਤ ਡੈਸਕ 15-05-2026
ਨੰਗਲ, 14 ਮਈ (ਪ੍ਰੀਤਮ ਸਿੰਘ ਬਰਾਰੀ)- ਅਰਵਿੰਦ ਕੁਮਾਰ ਨੇ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਅਧੀਨ ਨਵਰਤਨ ਜਨਤਕ ਖੇਤਰ ਦੇ ਉੱਦਮ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਵਿਚ ਡਾਇਰੈਕਟਰ (ਵਿੱਤ) ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ, ਉਹ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਤੇ ਹਿੰਦੁਸਤਾਨ ਉਰਵਰਕ ਐਂਡ ਰਸਾਇਣ ਲਿਮਟਿਡ 'ਚ ਵਿੱਤ ਵਿਭਾਗ ਵਿਚ ਸੀਨੀਅਰ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ | ਅਰਵਿੰਦ ਕੁਮਾਰ ਕੋਲ ਐਮ.ਕਾਮ ਦੀ ਵਿੱਦਿਅਕ ਯੋਗਤਾ ਹੈ | ਪੇਸ਼ੇਵਾਰ ਤੌਰ 'ਤੇ, ਉਹ 'ਇੰਸਟੀਚਿਊਟ ਆਫ਼ ਕਾਸਟ ਅਕਾਊਾਟੈਂਟਸ ਆਫ਼ ਇੰਡੀਆ' ਦੇ ਫੈਲੋ ਮੈਂਬਰ ਤੇ 'ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ' ਦੇ ਐਸੋਸੀਏਟ ਮੈਂਬਰ ਹਨ | ਉਨ੍ਹਾਂ ਕੋਲ ਵਿੱਤੀ ਪ੍ਰਬੰਧਨ, ਅੰਦਰੂਨੀ ਆਡਿਟ, ਬਜਟ, ਬੈਂਕਿੰਗ, ਟੈਕਸੇਸ਼ਨ, ਵਪਾਰਕ ਲੇਖਾਕਾਰੀ, ਕਾਰਪੋਰੇਟ ਗਵਰਨੈਂਸ ਤੇ ਰੈਗੂਲੇਟਰੀ ਪਾਲਣਾ ਦੇ ਖੇਤਰਾਂ 'ਚ ਵਿਭਿੰਨ ਤੇ ਡੂੰਘਾ ਅਨੁਭਵ ਹੈ | ਅਰਵਿੰਦ ਕੁਮਾਰ ਆਪਣੀ ਪੇਸ਼ੇਵਾਰ ਮੁਹਾਰਤ, ਵਿਸ਼ਲੇਸ਼ਣਾਤਮਿਕ ਦਿ੍ਸ਼ਟੀਕੋਣ ਤੇ ਵਿੱਤ, ਲੇਖਾ ਪੜਤਾਲ (ਆਡਿਟ) ਤੇ ਕਾਰਪੋਰੇਟ ਪ੍ਰਬੰਧਨ 'ਚ ਵਿਆਪਕ ਤਜਰਬੇ ਲਈ ਜਾਣੇ ਜਾਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਨੰਗਲ ਦੇ ਕੰਵਰ ਅਨੀਰੁੱਧ ਸਿੰਘ ਭਾਰਤੀ ਫ਼ੌਜ ਵਿਚ ਮੇਜਰ ਜਨਰਲ ਬਣੇ <br/> ਅਗਲੀ ਖ਼ਬਰ ਕੌਂਸਲ ਚੋਣਾਂ 'ਚ ਕਾਂਗਰਸੀ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ : ਬੰਨੀ ਕੰਗ <br/>
Ad Position 24