ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)- ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਰੂਪਨਗਰ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ | ਜਾਰੀ ਕੀਤੀ ਲਿਸਟ ਅਨੁਸਾਰ ਪਾਰਟੀ ਨੇ ਰੂਪਨਗਰ ਦੇ 21 ਵਿੱਚੋਂ ਕਈ ਵਾਰਡਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ | ਜਾਰੀ ਕੀਤੀ ਲਿਸਟ ਅਨੁਸਾਰ ਵਾਰਡ ਨੰਬਰ 1 ਤੋਂ ਪਰਵੀਨ ਸਿੰਘ, ਵਾਰਡ ਨੰਬਰ 2 ਤੋਂ ਬਲਵਿੰਦਰ ਕੌਰ, ਵਾਰਡ ਨੰਬਰ 3 ਤੋਂ ਅੰਮਿ੍ਤਪਾਲ ਸਿੰਘ, ਵਾਰਡ ਨੰਬਰ 4 ਤੋਂ ਤਜਿੰਦਰ ਸਿੰਘ, ਵਾਰਡ ਨੰਬਰ 6 ਤੋਂ ਸੰਤੋਸ਼ ਕੁਮਾਰੀ, ਵਾਰਡ ਨੰਬਰ 10 ਤੋਂ ਮਹਿਕ ਖੰਨਾ, ਵਾਰਡ ਨੰਬਰ 13 ਤੋਂ ਗੁਰਵਿੰਦਰ ਸਿੰਘ ਜੱਗੀ, ਵਾਰਡ ਨੰਬਰ 14 ਤੋਂ ਸੰਗੀਤਾ ਕਾਲੀਆ, ਵਾਰਡ ਨੰਬਰ 17 ਤੋਂ ਅਵਤਾਰ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ, ਵਾਰਡ ਨੰਬਰ 19 ਤੋਂ ਇੰਦਰਪਾਲ ਸਿੰਘ ਰਾਜੂ ਸਤਿਆਲ (ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਰੂਪਨਗਰ), ਵਾਰਡ ਨੰਬਰ 20 ਤੋਂ ਜਗਮੋਹਨ ਕੌਰ ਸੁਪਤਨੀ ਪਰਵਿੰਦਰ ਪਾਲ ਸਿੰਘ ਬਿੰਟਾ ਬੀਜਾਂ ਵਾਲੇ ਤੇ ਵਾਰਡ ਨੰਬਰ 21 ਤੋਂ ਤਰਨਜੀਤ ਕੌਰ ਸੁਪਤਨੀ ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਪਾਰਟੀ ਵਲੋਂ ਹੋਰ ਵਾਰਡਾਂ ਲਈ ਉਮੀਦਵਾਰਾਂ ਦੇ ਐਲਾਨ ਹਾਲੇ ਬਾਕੀ ਹਨ |