05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੀ.ਐਮ. ਸ੍ਰੀ ਸਕੂਲ ਕਾਹਨਪੁਰ ਖੂਹੀ ਦਾ ਨਤੀਜਾ ਰਿਹਾ 100 ਫ਼ੀਸਦੀ <br/>

Ad Position 21
No active advertisement
ਅਜੀਤ ਡੈਸਕ 16-05-2026
ਕਾਹਨਪੁਰ ਖੂਹੀ, 15 ਮਈ (ਗੁਰਬੀਰ ਸਿੰਘ ਵਾਲੀਆ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਨਤੀਜੇ ਵਿਚ, ਸਥਾਨਕ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦਾ ਜਿੱਥੇ 100% ਨਤੀਜਾ ਰਿਹਾ ਹੈ ਉੱਥੇ ਹੀ ਸਕੂਲ ਦੀ ਇੱਕ ਵਿਦਿਆਰਥਣ ਰਜਨੀ ਦੇਵੀ ਨੇ ਮੈਰਿਟ ਵਿਚ ਜਗਾ ਬਣਾ ਕੇ ਸਕੂਲ ਦਾ ਨਾਮ ਸਮੁੱਚੇ ਪੰਜਾਬ 'ਚ ਰੌਸ਼ਨ ਕੀਤਾ ਹੈ | ਇਹਨਾਂ ਨਤੀਜਿਆਂ ਵਿਚ ਬੱਚਿਆਂ ਦੀ ਕਾਰਗੁਜ਼ਾਰੀ 'ਤੇ ਮਾਣ ਮਹਿਸੂਸ ਕਰਦਿਆਂ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਇਸ ਕਾਮਯਾਬੀ ਲਈ ਜਿੱਥੇ ਬੱਚਿਆਂ ਵਲੋਂ ਪੂਰਾ ਸਾਲ ਕੀਤੀ ਮਿਹਨਤ ਸਹਾਈ ਹੋਈ ਹੈ
ਉੱਥੇ ਹੀ ਸਕੂਲ ਦਾ ਸਮੁੱਚਾ ਪ੍ਰਬੰਧਕੀ ਢਾਂਚਾ ਤੇ ਅਧਿਆਪਕ ਵਧਾਈ ਦੇ ਹੱਕਦਾਰ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥਣ ਰਜਨੀ ਦੇਵੀ ਵਲੋਂ ਮੈਰਿਟ ਸੂਚੀ 'ਚ ਨਾਮ ਦਰਜ ਕਰਵਾਉਣ 'ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਹਲਕਾ ਵਿਧਾਇਕ ਦਿਨੇਸ਼ ਚੱਢਾ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਮਿੱਤਲ ਆਦਿ ਨੇ ਖ਼ੁਸ਼ੀ ਵਿਅਕਤ ਕਰਦਿਆਂ ਵਧਾਈ ਦਿੱਤੀ | ਪਿ੍ੰਸੀਪਲ ਜੋਸ਼ੀ ਨੇ ਦੱਸਿਆ ਕਿ ਇਸ ਨਤੀਜੇ ਦੇ ਆਰਟਸ ਗਰੁੱਪ 'ਚ ਰਜਨੀ 97%, ਦੀਪਕ ਚੌਧਰੀ 91%, ਅਭਿਜੋਤ ਸਿੰਘ 87% ਨਾਲ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ਤੇ ਰਹੇ | ਇਸੇ ਤਰ੍ਹਾਂ ਸਾਇੰਸ ਗਰੁੱਪ ਵਿਚ ਹਰਪ੍ਰੀਤ ਕੌਰ 89% ਨੇ ਪਹਿਲਾ, ਹਰਸ਼ਪ੍ਰੀਤ ਕੌਰ ਤੇ ਅਮਨਜੋਤ ਕੌਰ 88% ਦੂਜੇ ਅਤੇ ਗੁਰਪ੍ਰੀਤ ਕੌਰ ਨੇ 87% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਅੱਜ ਸਕੂਲ ਵਿਚ ਕਰਵਾਏ ਇੱਕ ਵਿਸ਼ੇਸ਼ ਸਮਾਗਮ ਵਿਚ ਇਹਨਾਂ ਬੱਚਿਆਂ ਨੂੰ ਜਿੱਥੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਪਿ੍ੰਸੀਪਲ ਅਨਿਲ ਜੋਸ਼ੀ, ਸਟਾਫ਼ ਮੈਂਬਰਾਂ ਤੇ ਆਏ ਮਹਿਮਾਨਾਂ ਵਲੋਂ ਬੱਚਿਆਂ ਦੀ ਆਰਥਿਕ ਮਦਦ ਨਾਲ ਹੌਸਲਾ ਅਫ਼ਜ਼ਾਈ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸਸਕੌਰ ਸਕੂਲ ਦੀ ਮੈਰਿਟ ਹਾਸਿਲ ਕਰਨ ਵਾਲੀ ਜੀਆ ਸਮੇਤ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਪੰਚਾਇਤ ਵਲੋਂ ਸਨ... ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੂੰ ਬਸਪਾ ਦਾ ਸਮਰਥਨ-ਭੈਣੀ <br/>
Ad Position 24
No active advertisement