05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਸਕੌਰ ਸਕੂਲ ਦੀ ਮੈਰਿਟ ਹਾਸਿਲ ਕਰਨ ਵਾਲੀ ਜੀਆ ਸਮੇਤ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਪੰਚਾਇਤ ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 16-05-2026
ਨੂਰਪੁਰ ਬੇਦੀ, 15 ਮਈ (ਵਿੰਦਰਪਾਲ ਝਾਂਡੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਹਾਈ ਸਕੂਲ ਸਸਕੌਰ ਦੀ ਵਿਦਿਆਰਥਣ ਜੀਆ ਸੈਣੀ ਪੁੱਤਰੀ ਹਰਜਿੰਦਰ ਸਿੰਘ ਨੇ 650 'ਚੋਂ 632 ਅੰਕ (97.2 ਫ਼ੀਸਦੀ) ਪ੍ਰਾਪਤ ਕਰਕੇ ਪੰਜਾਬ ਪੱਧਰੀ ਮੈਰਿਟ 'ਚ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਹੋਰਨਾਂ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਤੇ ਮਾਣ ਵਧਾਇਆ ਜਿਸ 'ਤੇ ਸਕੂਲ ਵਿਚ ਪੰਚਾਇਤ ਨੇ ਇੱਕ ਸਨਮਾਨ ਸਮਾਗਮ ਕਰਵਾ ਕੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ | ਸਕੂਲ ਸਟਾਫ਼ ਨੇ ਦੱਸਿਆ ਕਿ ਜੀਆ ਸੈਣੀ ਵਲੋਂ ਪੰਜਾਬ ਪੱਧਰੀ ਮੈਰਿਟ 'ਚ ਸਥਾਨ ਹਾਸਲ ਕਰਨ ਤੋਂ ਇਲਾਵਾ ਸਮਰੀਨ ਕੌਰ ਸਪੁੱਤਰੀ ਗੁਰਪ੍ਰੀਤ ਸਿੰਘ ਅਤੇ ਜਸ਼ਨਦੀਪ ਕੌਰ ਸਪੁੱਤਰੀ ਪਿਆਰਾ ਲਾਲ ਨੇ 613 ਅੰਕ (94.3 ਫ਼ੀਸਦੀ) ਹਾਸਿਲ ਕਰਕੇ ਸਾਂਝੇ ਤੌਰ 'ਤੇ ਦੂਜਾ ਜਦਕਿ ਵਿਧਿਤ ਸ਼ਰਮਾ ਸਪੁੱਤਰ ਵਰਿੰਦਰ ਕੁਮਾਰ ਸ਼ਰਮਾ ਨੇ 597 ਅੰਕ (91.8 ਫ਼ੀਸਦੀ) ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਮੁੱਖ ਅਧਿਆਪਕਾ ਨਵਪ੍ਰੀਤ ਕੌਰ ਨੇ ਕਿਹਾ ਕਿ ਇਹ ਨਤੀਜੇ ਬੱਚਿਆਂ ਦੀ ਮਿਹਨਤ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ | ਜਦਕਿ ਸਰਪੰਚ ਮਹਿੰਦਰ ਸਿੰਘ ਨੇ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਉਪਰੰਤ ਪੰਚਾਇਤ ਨੇ ਮੈਰਿਟ 'ਚ ਆਈ ਜੀਆ ਸੈਣੀ ਅਤੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਰਾਸ਼ੀ ਜਦਕਿ ਅਧਿਆਪਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਹਰਜਨ ਸਿੰਘ, ਰਾਮਪਾਲ, ਇੰਦਰਜੀਤ ਸਿੰਘ, ਪਰਮਿੰਦਰ ਸਿੰਘ, ਗੁਰਬਖਸ਼ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਲਾਕੇ 'ਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਲੋਕ ਪੁਲਿਸ ਨੂੰ ਬਗੈਰ ਕਿਸੇ ਡਰ ਦੇ ਸਹਿਯੋਗ ਕਰਨ: ਥਾਣਾ ਮੁਖੀ ਜਤਿਨ... ਅਗਲੀ ਖ਼ਬਰ ਪੀ.ਐਮ. ਸ੍ਰੀ ਸਕੂਲ ਕਾਹਨਪੁਰ ਖੂਹੀ ਦਾ ਨਤੀਜਾ ਰਿਹਾ 100 ਫ਼ੀਸਦੀ <br/>
Ad Position 24
No active advertisement