11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਖ਼ਾਲਸਾ ਸਕੂਲ ਦੇ 50 ਵਿਦਿਆਰਥੀਆਂ ਦੀ ਹੋਈ ਐਨ. ਸੀ. ਸੀ. 'ਚ ਚੋਣ <br/>

Ad Position 21
No active advertisement
ਅਜੀਤ ਡੈਸਕ 21-05-2026
ਸ੍ਰੀ ਚਮਕੌਰ ਸਾਹਿਬ, 20 ਮਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 50 ਵਿਦਿਆਰਥੀ ਐੱਨ. ਸੀ. ਸੀ. ਲਈ ਚੁਣੇ ਗਏ | ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਰਣਜੀਤ ਸਿੰਘ ਧਾਰਨੀ ਨੇ ਦੱਸਿਆ ਕਿ 23 ਪੰਜਾਬ ਬਟਾਲੀਅਨ ਐੱਨ.ਸੀ.ਸੀ. ਰੂਪਨਗਰ ਦੇ ਕਮਾਂਡਿੰਗ ਅਫ਼ਸਰ ਕਰਨਲ ਰਾਜੇਸ਼ਵਰ ਸਿੰਘ ਅਤੇ ਪ੍ਰਬੰਧਕ ਅਫ਼ਸਰ ਕਰਨਲ ਆਰ. ਕੇ. ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਭਰਤੀ ਕੀਤੀ ਗਈ | ਇਨ੍ਹਾਂ ਦੱਸਿਆ ਚੁਣੇ ਗਏ ਕੈਡਿਟਾਂ ਵਿਚ 9 ਲੜਕੀਆਂ ਤੇ 41 ਲੜਕੇ ਸ਼ਾਮਿਲ ਹਨ | ਇਨ੍ਹਾਂ ਕੈਡਿਟਾ ਦੀ ਚੋਣ ਫਿਜੀਕਲ ਟੈੱਸਟ, ਲਿਖਤੀ ਪ੍ਰੀਖਿਆ, ਹਾਈਟ ਵੇਟ ਅਤੇ ਮੈਡੀਕਲ ਫਿਟਨੈਸ ਦੇ ਆਧਾਰ ਤੇ ਕੀਤੀ ਗਈ ਹੈ | ਸਕੂਲ ਦੇ ਜਰਨਲ ਮੈਨੇਜਰ ਸ: ਹਰਬੰਸ ਸਿੰਘ ਕੰਧੋਲਾ ਵਲੋਂ ਚੁਣੇ ਗਏ ਕੈਡਿਟਾਂ ਨੂੰ ਮੁਬਾਰਕਬਾਦ ਦਿੱਤੀ ਗਈ | ਉਨ੍ਹਾਂ ਕਿਹਾ ਇਹ ਵਿਦਿਆਰਥੀ ਭਵਿੱਖ ਵਿਚ ਦੇਸ਼ ਕੌਮ ਦੀ ਸੇਵਾ ਕਰਦੇ ਹਨ ਅਤੇ ਸਫਲ ਨਾਗਰਿਕ ਬਣਦੇ ਹਨ | ਸਕੂਲ ਦੇ ਪਿ੍ੰਸੀਪਲ ਕਿਰਨਜੋਤ ਕੌਰ ਨੇ ਇਨ੍ਹਾਂ ਕੈਡਿਟਾਂ ਨੂੰ ਐੱਨ.ਸੀ.ਸੀ. ਦੇ ਫਾਇਦੇ ਦੱਸੇ ਤੇ ਭਵਿੱਖ ਵਿਚ ਸਫਲਤਾ ਦੀ ਕਾਮਨਾ ਕੀਤੀ | ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਐਨ. ਸੀ. ਸੀ. ਅਕੈਡਮੀ ਰੂਪਨਗਰ ਵਲੋਂ ਨਾਇਬ ਸੂਬੇਦਾਰ ਵੀਰ ਬਹਾਦਰ ਸਿੰਘ ਬੀ. ਐਚ.ਐਮ. ਅਰਵਿੰਦ ਕੁਮਾਰ ਤੇ ਹੌਲਦਾਰ ਰੋਬਨ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ |

Ad Position 22
No active advertisement
ਪਿਛਲੀ ਖ਼ਬਰ ਆਈ.ਟੀ.ਆਈ. ਮੋਰਿੰਡਾ ਵਿਖੇ ਲੱਗਿਆ ਰੁਜ਼ਗਾਰ ਮੇਲਾ <br/> ਅਗਲੀ ਖ਼ਬਰ ਆਰ.ਬੀ.ਯੂ. ਦੇ ਅਲਫਾ ਸਕੂਲ ਨੇ ਕੋਡਿੰਗ ਪ੍ਰੋਗਰਾਮ 'ਹੈਕਾਥਾਨ 2026' ਕਰਵਾਇਆ <br/>
Ad Position 24