ਰੂਪਨਗਰ, 20 ਮਈ (ਯਸ਼ਵੰਤ ਬੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਅਲਫਾ ਸਕੂਲ ਵਲੋਂ 24 ਘੰਟੇ ਚੱਲਣ ਵਾਲਾ ਰਾਸ਼ਟਰੀ ਪੱਧਰ ਦਾ ਕੋਡਿੰਗ ਪ੍ਰੋਗਰਾਮ ''ਹੈਕਾਥਾਨ 2026'' ਕਰਵਾਇਆ ਗਿਆ | ਇਹ ਪ੍ਰੋਗਰਾਮ ਵਿਦਿਆਰਥੀਆਂ ਵਿਚ ਨਵੀਨਤਾ-ਅਧਾਰਤ ਸਿਖਲਾਈ ਅਤੇ ਅਸਲ-ਸੰਸਾਰ ਸਮੱਸਿਆ-ਹੱਲ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸੀ | ਇਹ ਪ੍ਰੋਗਰਾਮ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਡਾ. ਸੰਜੇ ਕੁਮਾਰ ਦੀ ਅਗਵਾਈ ਅਤੇ ਡਾ. ਪੂਜਾ ਸ਼ਰਮਾ ਦੇ ਮਾਰਗ ਦਰਸ਼ਨ ਹੇਠ ਕਰਵਾਇਆ | ਪ੍ਰੋਗਰਾਮ ਵਿਚ ਸੱਤ ਰਾਜਾਂ ਦੀ ਨੁਮਾਇੰਦਗੀ ਕਰਨ ਵਾਲੀਆਂ 52 ਟੀਮਾਂ ਨੇ ਹਿੱਸਾ ਲਿਆ | ਭਾਗੀਦਾਰਾਂ ਨੇ ਅਸਲ-ਸਮੇਂ ਦੀਆਂ ਚੁਣੌਤੀਆਂ 'ਤੇ ਕੰਮ ਕਰਦੇ ਹੋਏ ਸ਼ਾਨਦਾਰ ਰਚਨਾਤਮਿਕਤਾ, ਤਕਨੀਕੀ ਮੁਹਾਰਤ ਤੇ ਨਵੀਨਤਾਕਾਰੀ ਸੋਚ ਦਾ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਵਿਚ ਐਮਿਟੀ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ, ਮਹਾਰਾਜਾ ਅਗਰਸੇਨ ਯੂਨੀਵਰਸਿਟੀ ਵਰਗੇ ਨਾਮਵਰ ਸੰਸਥਾਵਾਂ ਦੇ ਨਾਲ-ਨਾਲ ਕਈ ਦੱਖਣੀ ਭਾਰਤੀ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਵਿਚ ਪ੍ਰੋ. ਵਾਈਸ ਚਾਂਸਲਰ ਪ੍ਰੋ. ਡਾ. ਸਤੀਸ਼ ਕੁਮਾਰ ਤੇ ਡਾ. ਵੀ. ਐਨ. ਸ਼ਿਵਲਿੰਗ ਮੁੱਖ ਮਹਿਮਾਨ ਤੇ ਜੱਜ ਵਜੋਂ ਸ਼ਾਮਲ ਹੋਏ | ਜੱਜਮੈਂਟ ਪੈਨਲ 'ਚ ਡਾ. ਪ੍ਰਸੇਨਜੀਤ ਦਾਸ ਤੇ ਓਮ ਕਨੌਜੀਆ ਵੀ ਸ਼ਾਮਲ ਸਨ | ਪ੍ਰੋਗਰਾਮ ਨੇ ਅਲਫਾ ਸਕੂਲ ਦੇ ਨਵੀਨਤਾ, ਉਦਮਤਾ ਤੇ ਉਦਯੋਗ-ਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਮਿਸ਼ਨ ਨੂੰ ਸਫਲਤਾਪੂਰਵਕ ਮਜ਼ਬੂਤ ਕੀਤਾ |