ਸ਼੍ਰੀ ਅਨੰਦਪੁਰ ਸਾਹਿਬ, 20 ਮਈ (ਜੇ ਐਸ ਨਿੱਕੂਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਧਾਨਕਾਰ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਪਰਿਵਾਰ ਵਿਛੋੜਾ ਵਾਲੇ ਦੇ ਨਿੱਜੀ ਸਹਾਇਕ ਵਜੋਂ ਸੇਵਾਵਾਂ ਨਿਭਾ ਚੁੱਕੇ ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ ਤੇ ਕਾਰੋਬਾਰੀ ਪਰਮਿੰਦਰ ਸਿੰਘ ਬਰਾੜ ਦੇ ਪਿਤਾ ਅਤੇ ਕਾਂਗਰਸੀ ਆਗੂ ਮਾਸਟਰ ਰਣਵੀਰ ਸਿੰਘ ਬਰਾੜ (87) ਵਾਸੀ ਮੁਹੱਲਾ ਕੇਸਗੜ੍ਹ ਸਾਹਿਬ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿਖੇ ਕੁੱਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਦਾ ਸਸਕਾਰ ਚਰਨ ਗੰਗਾ ਸ਼ਮਸ਼ਾਨ ਘਾਟ 'ਤੇ ਕੀਤਾ ਗਿਆ | ਅੰਤਿਮ ਵਿਦਾਇਗੀ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਕੀਤੀ ਗਈ | ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਦੋ ਪੁੱਤਰ ਤੇ ਦੋ ਪੁੱਤਰੀਆਂ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਦੱਸ ਦਈਏ ਮਾਸਟਰ ਬਰਾੜ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਸੰਤ ਬਾਬਾ ਸੇਵਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਨਵੀਨੀਕਰਨ ਕਰਵਾਉਣ ਲਈ ਕਾਰ ਸੇਵਾ ਮੁਖੀ ਸੱਚਖੰਡ ਵਾਸੀ ਸੰਤ ਬਾਬਾ ਲਾਭ ਸਿੰਘ ਦੀ ਅਗਵਾਈ ਹੇਠ ਵਡਮੁੱਲਾ ਯੋਗਦਾਨ ਪਾਇਆ ਸੀ | ਇਸ ਤੋਂ ਬਿਨਾਂ ਉਹ ਸਥਾਨਕ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਸਮੇਤ ਦਰਜਨਾਂ ਸਮਾਜ ਸੇਵੀ ਜਥੇਬੰਦੀਆਂ ਨਾਲ ਜੁੜ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਬਿਹਤਰੀ ਲਈ ਕੰਮ ਕਰਦੇ ਰਹੇ | ਉਨ੍ਹਾਂ ਆਪਣੇ ਸਰਵਿਸ ਕਾਲ ਦੌਰਾਨ ਅਧਿਆਪਕ ਜਥੇਬੰਦੀਆਂ ਨਾਲ ਜੁੜ ਕੇ ਅਧਿਆਪਕ ਮਸਲਿਆਂ ਦੇ ਹੱਲ ਲਈ ਲਗਾਤਾਰ ਕੰਮ ਕੀਤਾ ਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਨੇੜਲੇ ਸਾਥੀਆਂ ਵਿਚੋਂ ਇੱਕ ਸਨ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਬਾਬਾ ਜਰਨੈਲ ਸਿੰਘ ਕਾਰ ਸੇਵਾ, ਸੀ.ਪੀ.ਐਮ. ਆਗੂ ਸੁਰਜੀਤ ਸਿੰਘ ਢੇਰ, ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਅਤੇ ਮਾਤਾ ਬੀਬੀ ਬਲਵਿੰਦਰ ਕੌਰ ਬੈਂਸ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਬਲਵੀਰ ਸਿੰਘ ਭੀਰੀ, ਨੰਬਰਦਾਰ ਕੁਲਦੀਪ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਪਾਲ ਸਿੰਘ ਢਾਹੇ, ਹਕੀਮ ਹਰਮਿੰਦਰ ਪਾਲ ਸਿੰਘ ਮਨਿਹਾਸ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਹਲਕਾ ਸਿੱਖਿਆ ਕੁਆਰਡੀਨੇਟਰ ਦਇਆ ਸਿੰਘ ਸੰਧੂ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿਦਲੀ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਸਾਬਕਾ ਬੈਂਕ ਅਫ਼ਸਰ ਆਤਮਾ ਸਿੰਘ ਘਟੀਵਾਲ, ਕਾਂਗਰਸ ਐਸਸੀ ਸੈਲ ਦੇ ਉਪ ਚੇਅਰਮੈਨ ਮੋਹਨ ਸਿੰਘ ਭਸੀਨ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਬੇਦੀ, ਬਲਮ ਸਿੰਘ ਕਲਮਾ, ਤਲਵਿੰਦਰ ਸਿੰਘ ਬਿੱਟੂ, ਸਾਬਕਾ ਮੈਨੇਜਰ ਬੇਅੰਤ ਸਿੰਘ ਚਨੌਲੀ, ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ, ਗੁਰਬਚਨ ਸਿੰਘ ਲੋਦੀਪੁਰ, ਸਾਬਕਾ ਚੇਅਰਮੈਨ ਠੇਕੇਦਾਰ ਗੁਰਨਾਮ ਸਿੰਘ, ਡਾਕਟਰ ਮਹਿੰਦਰ ਪਾਲ ਸਿੰਘ ਬਾਂਟੀ, ਨੰਬਰਦਾਰ ਸੁਰਿੰਦਰ ਪਾਲ ਸਿੰਘ ਢੇਰ, ਸਾਬਕਾ ਸਰਪੰਚ ਜਸਵੀਰ ਸਿੰਘ ਢੇਰ, ਸਾਬਕਾ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਕਾਂਗਰਸੀ ਆਗੂ ਪ੍ਰੇਮ ਸਿੰਘ ਬਾਸੋਵਾਲ ,ਗੁਰਨਾਮ ਸਿੰਘ ਅÏਲਖ, ਭਾਈ ਨੌਨਿਹਾਲ ਸਿੰਘ, ਮਾਸਟਰ ਕੁਲਦੀਪ ਸਿੰਘ ਭੱਟੋ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਪਿ੍ਤਪਾਲ ਸਿੰਘ ਗੰਡਾ, ਐਡਵੋਕੇਟ ਵਿਨੋਦ ਸ਼ਰਮਾ, ਗੁਰਜਿੰਦਰ ਸਿੰਘ ਸੈਣੀ, ਬਿਕਰਮ ਚੰਦ ਧੀਮਾਨ, ਪਰਮਜੀਤ ਸਿੰਘ ਬੇਦੀ, ਬਰਜਿੰਦਰ ਪਾਲ ਸਿੰਘ ਜਗੀਰਦਾਰ, ਅੰਤਰਰਾਸ਼ਟਰੀ ਮਹਿਲਾ ਵਿਕਾਸ ਸੰਸਥਾ ਦੀ ਪ੍ਰਧਾਨ ਬੀਬੀ ਦਵਿੰਦਰ ਕੌਰ ਦਬੂੜ, ਸਰਵਣ ਸਿੰਘ, ਭਾਈ ਅਮਨਦੀਪ ਸਿੰਘ, ਸੋਨੂੰ ਵਾਲੀਆ, ਨੰਬਰਦਾਰ ਦੇਵ ਸਿੰਘ, ਇੰਸਪੈਕਟਰ ਦਰਸ਼ਨ ਸਿੰਘ ਸੈਣੀ, ਰਾਜ ਕੁਮਾਰ ਸੈਣੀ, ਰੋਹਿਤ ਕਾਲੀਆ, ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਰਤਨ, ਕੁਲਦੀਪ ਸਿੰਘ ਟੇਲਰ, ਰਜਿੰਦਰ ਸਿੰਘ ਮੰਡ, ਜਗਮੋਹਨ ਸਿੰਘ ਚਾਨਾ, ਡਾਕਟਰ ਹਰਦਿਆਲ ਸਿੰਘ ਪੰਨੂ, ਕੁਲਦੀਪ ਸਿੰਘ ਬੰਗਾ, ਤਾਰਾ ਸਿੰਘ ਬੁਰਜ, ਡਾਕਟਰ ਆਤਮਾ ਸਿੰਘ ਰਾਣਾ, ਹਰਤੇਗਵੀਰ ਸਿੰਘ ਤੇਗੀ, ਅਮਰ ਸਿੰਘ ਮੋਹੀਵਾਲ, ਸੁਰਿੰਦਰ ਸਿੰਘ ਕਾਨੂੰਗੋ, ਅਰੁਣਦੀਪ ਸੋਨੂ, ਨਰੇਸ਼ ਮਹਿਤਾ, ਸਾਹਿਲ ਕਪੂਰ, ਸਾਬਕਾ ਕੌਂਸਲਰ ਇੰਦਰਜੀਤ ਕੌਸ਼ਲ, ਪੁਸ਼ਪਿੰਦਰ ਸਿੰਘ ਮਹਿਰੋਲੀ, ਭਾਗ ਸਿੰਘ ਮਹਿਰੋਲੀ, ਮਨਜੀਤ ਸਿੰਘ ਮਾਵੀ, ਮਨਿੰਦਰ ਰਾਣਾ, ਕੁਲਦੀਪ ਪਰਮਾਰ, ਭਾਈ ਸਰਬਜੀਤ ਸਿੰਘ ਪੰਜ ਪਿਆਰਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |