11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗੁਰਦੁਆਰਾ ਜਟਵਾਹੜ ਤੋਂ ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ ਦੇ ਲੰਗਰਾਂ ਲਈ 40 ਕੁਇੰਟਲ ਕਣਕ ਭੇਜੀ <br/>

Ad Position 21
No active advertisement
ਅਜੀਤ ਡੈਸਕ 21-05-2026
ਨੂਰਪੁਰ ਬੇਦੀ, 20 ਮਈ (ਵਿੰਦਰਪਾਲ ਝਾਂਡੀਆਂ)- ਪਿੰਡ ਜਟਵਾਹੜ ਵਿਖੇ ਸ਼ਿਵਾਲਿਕ ਦੀ ਘੋਰ ਰਮਣੀਕ ਪਹਾੜੀਆਂ ਦੀ ਗੋਦ ਵਿਚ ਸਥਿਤ ਗੁਰਦੁਆਰਾ ਲੋਹ ਲੰਗਰ ਡੇਰਾ ਮੋਇਆ ਮੰਡੀ ਨੰਬਰ 3 ਤੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ ਪਾਤਸ਼ਾਹੀ ਦਸਵੀਂ ਮੰਡੀ (ਹਿਮਾਚਲ ਪ੍ਰਦੇਸ਼) ਨੂੰ ਲੰਗਰਾਂ ਲਈ 40 ਕੁਇੰਟਲ ਕਣਕ ਭੇਜੀ ਗਈ | ਕਣਕ ਦੀ ਗੱਡੀ ਨੂੰ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫ਼ੱਕਰ ਨੇ ਰਵਾਨਾ ਕੀਤਾ | ਇਸ ਮੌਕੇ ਬਾਬਾ ਅਜੈਬ ਸਿੰਘ ਦੱਸਿਆ ਕਿ ਇਲਾਕੇ ਦ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਕਰਕੇ 40 ਕੁਇੰਟਲ ਕਣਕ ਲੰਗਰਾਂ ਲਈ ਭੇਜੀ ਗਈ ਹੈ | ਇਸ ਮੌਕੇ ਬਾਬਾ ਦਰਸ਼ਨ ਸਿੰਘ, ਬਾਬਾ ਧੰਨਾ ਸਿੰਘ, ਬਾਬਾ ਬਬਲੀ ਸਿੰਘ, ਨਰੰਜਣ ਸਿੰਘ ਗਿੱਲ, ਰਜਿੰਦਰ ਸਿੰਘ ਕੰਗ ਘੜੀਸਪੁਰ, ਗੱਗੂ ਗਿੱਲ, ਹਰਜੀਤ ਸਿੰਘ ਚਨੌਲੀ, ਰਜਿੰਦਰ ਸਿੰਘ ਰੋਪੜ, ਹਰਜਿੰਦਰ ਸਿੰਘ ਬਸੀ, ਹੇਮਰਾਜ ਸਿੰਘ ਫ਼ੌਜੀ, ਹਰਿੰਦਰ ਸਿੰਘ, ਗੋਲਡੀ ਸਰਥਲੀ, ਰਮਨ ਸਿੰਘ, ਲਖਬੀਰ ਸਿੰਘ, ਜੁਝਾਰ ਸਿੰਘ, ਰਵਿੰਦਰ ਸਿੰਘ, ਮਹਿੰਦਰ ਸਿੰਘ, ਤਲਵਿੰਦਰ ਸਿੰਘ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ | ਬਾਬਾ ਦਲੀਪ ਸਿੰਘ, ਭਾਈ ਗੁਰਮੀਤ ਸਿੰਘ ਨੇ ਬਾਬਾ ਅਜੈਬ ਸਿੰਘ ਤੇ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ 21 ਮਈ ਨੂੰ ਸਜੇਗਾ ਰਾਸ਼ਟਰੀ ਸੰਤ ਬਾਬਾ ਬਾਲ ਦਾ ਅਲੌਕਿਕ ਸਤਿਸੰਗ <br/> ਅਗਲੀ ਖ਼ਬਰ ਪਿ੍ੰਸੀਪਲ ਸ਼ਰਨਜੀਤ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ <br/>
Ad Position 24