11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪਿ੍ੰਸੀਪਲ ਸ਼ਰਨਜੀਤ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ <br/>

Ad Position 21
No active advertisement
ਅਜੀਤ ਡੈਸਕ 21-05-2026
ਨੂਰਪੁਰ ਬੇਦੀ, 20 ਮਈ (ਹਰਦੀਪ ਸਿੰਘ ਢੀਂਡਸਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਦੀ ਪਿ੍ੰਸੀਪਲ ਸ਼ਰਨਜੀਤ ਕੌਰ ਦਾ ਸਕੂਲ ਦਾ ਪੱਧਰ ਉੱਚਾ ਚੁੱਕਣ ਅਤੇ ਮੈਰਿਟਾਂ ਆਉਣ 'ਤੇ ਪਿੰਡ ਵਾਸੀਆਂ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਉਹਨਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਗਿਆ | ਚਨੌਲੀ ਦੇ ਸਾ. ਸਰਪੰਚ ਕਮਲਜੀਤ ਸਿੰਘ ਸੈਣੀ, ਨੰ. ਸੋਹਨ ਸਿੰਘ, ਪੰਚ ਸਰਵਣ ਕੁਮਾਰ ਅਤੇ ਹੋਰਨਾਂ ਨੇ ਕਿਹਾ ਕਿ ਜਦੋਂ ਦੇ ਮੈਡਮ ਸ਼ਰਨਜੀਤ ਕੌਰ ਇਸ ਸਕੂਲ ਵਿਚ ਆਏ ਹਨ, ਉਦੋ ਦੇ ਸਕੂਲ ਦੇ ਵਿਦਿਆਰਥੀ ਬੋਰਡ ਵਿਚ ਮੈਰਿਟਾਂ ਲੈ ਕੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ | ਉਹਨਾਂ ਕਿਹਾ ਕਿ ਇਸ ਵਾਰ ਤਾਂ ਇਸ ਸਕੂਲ ਦੇ ਦਸਵੀਂ ਦੇ ਵਿਦਿਆਰਥੀ ਮਨੀ ਮਹੇਸ਼ ਨੇ ਪੰਜਾਬ ਭਰ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ, ਜਿਸ ਵਿਚ ਸਕੂਲ ਪਿ੍ੰ. ਸ਼ਰਨਜੀਤ ਕੌਰ ਤੇ ਸਮੂਹ ਸਟਾਫ਼ ਦਾ ਯੋਗਦਾਨ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਸ਼ਰਨਜੀਤ ਕੌਰ ਨੇ ਸਮੂਹ ਪਿੰਡ ਵਾਸੀਆਂ ਦਾ ਸਨਮਾਨ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਸਕੂਲ ਸਟਾਫ਼ ਮੈਡਮ ਸ਼ਸ਼ੀ ਬਾਲਾ ਲੈਕਚਰਾਰ, ਲੈਕ. ਅਰਵਿੰਦ ਕੁਮਾਰ, ਬਰਜਿੰਦਰ ਕੌਰ, ਲੈਕ. ਹਰਨੇਕ ਸਿੰਘ, ਇੰਦਰ ਦੇਵ, ਸਤਵੰਤ ਕੌਰ, ਇੰਦੂ ਸ਼ਰਮਾ, ਵਿਜੇ ਕੁਮਾਰ, ਇੰਦਰਜੀਤ ਸਿੰਘ, ਤਲਵਿੰਦਰ ਸਿੰਘ, ਦਵਿੰਦਰ ਕੌਰ, ਗੁਰਚਰਨ ਸਿੰਘ ਅਤੇ ਬਲਰਾਮ ਕੁਮਾਰ ਸਮੇਤ ਹੋਰ ਸਟਾਫ਼ ਵੀ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਜਟਵਾਹੜ ਤੋਂ ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ ਦੇ ਲੰਗਰਾਂ ਲਈ 40 ਕੁਇੰਟਲ ਕਣਕ ਭੇਜੀ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਜੱਸੇਮਾਜਰਾ ਦੇ ਵਿਦਿਆਰਥੀ ਦੀ ਨਵੋਦਿਆ ਵਿਦਿਆਲਿਆ ਲਈ ਚੋਣ ਹੋਣ 'ਤੇ ਪੰਚਾਇਤ ਨੇ ਕੀਤਾ ਸਨਮਾਨ...
Ad Position 24