ਨੂਰਪੁਰ ਬੇਦੀ, 20 ਮਈ (ਵਿੰਦਰਪਾਲ ਝਾਂਡੀਆਂ)- ਸਰਕਾਰੀ ਪ੍ਰਾਇਮਰੀ ਸਕੂਲ ਜੱਸੇਮਾਜਰਾ ਸਕੂਲ ਦੇ ਵਿਦਿਆਰਥੀ ਅਭੀਜੋਤ ਸਿੰਘ ਦੀ ਨਵੋਦਿਆ ਵਿਦਿਆਲਿਆ ਵਿਚ ਦਾਖ਼ਲੇ ਲਈ ਚੋਣ ਹੋਈ ਹੈ | ਇਸ ਮਾਣਮੱਤੀ ਪ੍ਰਾਪਤੀ 'ਤੇ ਪਿੰਡ ਜੱਸੇਮਾਜਰਾ ਦੇ ਸਰਪੰਚ ਕਰਨੈਲ ਸਿੰਘ ਦੀ ਅਗਵਾਈ 'ਚ ਪੰਚਾਇਤ ਵਲੋਂ ਵਿਦਿਆਰਥੀ ਅਭੀਜੋਤ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਕਰਨੈਲ ਸਿੰਘ ਤੇ ਹੋਰ ਪਤਵੰਤਿਆਂ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦਾ ਬੱਚਾ ਅਭੀਜੋਤ ਸਿੰਘ ਨੇ ਨਵੋਦਿਆ ਦਾ ਪੇਪਰ ਪਾਸ ਕਰ ਲਿਆ ਹੈ | ਉਨ੍ਹਾਂ ਨੇ ਹੋਰ ਬੱਚਿਆਂ ਨੂੰ ਪੜ੍ਹਾਈ ਵਿਚ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਕਰਨੈਲ ਸਿੰਘ, ਡਾਕਟਰ ਸ਼ਿੰਗਾਰਾ ਸਿੰਘ, ਡਾਕਟਰ ਅਜੈਬ ਸਿੰਘ, ਸਕੂਲ ਦੇ ਇੰਚਾਰਜ ਅਧਿਆਪਕਾ ਰਜੀਵ ਕੌਰ, ਅਧਿਆਪਕ ਮਨਦੀਪ ਕੁਮਾਰ, ਹੈੱਡ ਟੀਚਰ ਮਾਸਟਰ ਰਾਕੇਸ਼ ਕੁਮਾਰ ਅਸਮਾਨਪੁਰ, ਆਈ.ਈ.ਆਰ.ਟੀ. ਗੁਰਵਿੰਦਰ ਕੁਮਾਰ, ਸਕੂਲ ਦੇ ਚੇਅਰਮੈਨ ਸੁਖਬੀਰ ਕੌਰ, ਪੰਚ ਜਗਤਾਰ ਸਿੰਘ, ਮੇਹਰ ਸਿੰਘ, ਆਂਗਣਵਾੜੀ ਵਰਕਰ ਪਰਮਜੀਤ ਕੌਰ, ਮਾਸਟਰ ਸੰਜੇ ਕੁਮਾਰ, ਰਾਜਬੀਰ ਕੌਰ ਨੇ ਵਿਦਿਆਰਥੀ ਨੂੰ ਉਸ ਦੇ ਵਧੀਆ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |