11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਜੈ ਮਾਂ ਜਗਦੰਬੇ ਕਲੱਬ ਦਾ 33ਵਾਂ ਵਿਸ਼ਾਲ ਜਾਗਰਣ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ, ਵਿਧਾਇਕ ਚੱਢਾ ਤੇ ਅਸ਼ਵਨੀ ਸ਼ਰਮਾ ਨੇ ਭਰੀ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 21-05-2026
ਨੂਰਪੁਰ ਬੇਦੀ, 20 ਮਈ (ਰਾਜੇਸ਼ ਚੌਧਰੀ ਤਖਤਗੜ੍ਹ)-ਜੈ ਮਾਂ ਜਗਦੰਬੇ ਕਲੱਬ ਬੱਸ ਸਟੈਂਡ ਨੂਰਪੁਰ ਬੇਦੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 33ਵਾਂ ਵਿਸ਼ਾਲ ਭਗਵਤੀ ਜਾਗਰਣ ਅਤੇ ਵਿਸ਼ਾਲ ਭੰਡਾਰਾ ਭਗਤੀ ਮਈ ਮਾਹੌਲ ਵਿਚ ਸਮਾਪਤ ਹੋਇਆ | ਸਮਾਗਮ ਦੌਰਾਨ ਮਾਤਾ ਰਾਣੀ ਦੀ ਪਵਿੱਤਰ ਜੋਤ ਸਥਾਪਿਤ ਕਰਕੇ ਪੂਜਾ ਅਰਚਨਾ ਕੀਤੀ ਗਈ | ਭਗਤ ਰਾਮ ਚੰਦ ਵਲੋਂ ਭੇਟਾਂ ਰਾਹੀਂ ਰੂਹਾਨੀ ਮਾਹੌਲ ਸਿਰਜਿਆ ਗਿਆ | ਇਸ ਉਪਰੰਤ ਪ੍ਰਸਿੱਧ ਟੀਵੀ ਅਤੇ ਸੋਸ਼ਲ ਮੀਡੀਆ ਸਟਾਰ ਹਰਸ਼ ਸਿਕੰਦਰ ਨੇ ਵੱਖ-ਵੱਖ ਭੇਟਾਂ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਹਿਮਾਚਲ ਪ੍ਰਦੇਸ਼ ਦੇ ਗਾਇਕ ਅਜੇ ਮਾਹੀ ਨੇ ਵੀ ਭਗਤੀ ਰਸ ਬਿਖੇਰਿਆ | ਜਾਗਰਨ ਦੌਰਾਨ ਵਿਸ਼ੇਸ਼ ਰੂਪ 'ਚ ਪਹੁੰਚੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅਜਿਹੇ ਧਾਰਮਿਕ ਸਮਾਗਮਾਂ ਨੂੰ ਸਮਾਜ ਲਈ ਲਾਭਦਾਇਕ ਦੱਸਿਆ | ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਲੱਬ ਦੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ | ਵਿਧਾਇਕ ਚੱਢਾ, ਪ੍ਰਧਾਨ ਸ਼ਰਮਾ ਵਲੋਂ ਕਲੱਬ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਗਈ | ਮੰਚ ਸੰਚਾਲਨ ਐਂਕਰ ਮੋਨੂੰ ਮੂਸਾਪੁਰੀ ਅਤੇ ਦਿਨੇਸ਼ ਹੱਲਣ ਨੇ ਕੀਤਾ | ਇਸ ਮੌਕੇ ਚੇਅਰਮੈਨ ਰਾਮ ਕੁਮਾਰ ਮੁਕਾਰੀ, ਜਰਨੈਲ ਸਿੰਘ ਲਾਲੀ, ਰਾਜੀਵ ਮਾਲੀਆ, ਸੁਮੇਸ਼ ਕਾਲੜਾ, ਅਵਨੀਤ ਚੱਢਾ, ਅਤੁਲ ਬਾਂਸਲ, ਨਰਿੰਦਰ ਬੱਗਾ, ਬੀਰੂ ਸ਼ਰਮਾ, ਡਾ.ਓਮਕਾਰੇਸ਼ਵਰ ਸ਼ਰਮਾ, ਮੈਡਮ ਗੀਤ ਸਿੰਘ, ਰਾਹੁਲ ਵਰਮਾ, ਪਿ੍ੰ ਰਾਜੀਵ ਲੂੰਬਾ, ਸੂਰਜ ਧੀਮਾਨ, ਚੌਧਰੀ ਸ਼ਾਮ ਕਰਤਾਰਪੁਰ, ਪੰਚ ਗੌਰਵ ਕਾਲੜਾ, ਪੰਚ ਹਰਪ੍ਰੀਤ ਭੱਗਲ, ਪੰਚ ਹਨੀ ਬਾਵਾ, ਪੰਚ ਸਤਨਾਮ ਸਿੰਘ, ਪੰਚ ਸੁਰਿੰਦਰ ਕੁਮਾਰ ਡਮਾਣਾ, ਪੰਚ ਅਮਿਤ ਕੁਮਾਰ, ਪਟਵਾਰੀ ਬਿਕਰਮਜੀਤ ਸਿੰਘ, ਰਾਹੁਲ ਬੱਸੀ, ਜਸਵੀਰ ਬਾਊ, ਡਾ. ਸੰਜੀਵ ਕੁਮਾਰ, ਕੇਸ਼ਵ ਕੁਮਾਰ ਅਤੇ ਅਮਨ ਸ਼ਰਮਾ ਝੱਜ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ 'ਤੇ ਇਤਰਾਜ਼ਯੋਗ ਟਿੱਪਣੀ ਕਰ ਕੇ ਰਾਹੁਲ ਨੇ 140 ਕਰੋੜ ਲੋਕਾਂ ਦਾ ਕੀਤਾ ਅਪਮਾਨ-ਸਿਰਸਾ <br/> ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ 21 ਮਈ ਨੂੰ ਸਜੇਗਾ ਰਾਸ਼ਟਰੀ ਸੰਤ ਬਾਬਾ ਬਾਲ ਦਾ ਅਲੌਕਿਕ ਸਤਿਸੰਗ <br/>
Ad Position 24