09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜੈ ਮਾਤਾ ਨੈਣਾਂ ਦੇਵੀ ਸੇਵਾ ਕਲੱਬ ਸੈਣੀਮਾਜਰਾ ਵਲੋਂ ਸ਼ੋਭਾ ਯਾਤਰਾ ਅੱਜ, ਜਾਗਰਣ ਭਲਕੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਨੂਰਪੁਰ ਬੇਦੀ, 21 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਜੈ ਮਾਤਾ ਨੈਣਾਂ ਦੇਵੀ ਸੇਵਾ ਕਲੱਬ ਵਲੋਂ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ 23 ਮਈ ਨੂੰ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਪਿੰਡ ਸੈਣੀਮਾਜਰਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਕਲੱਬ ਦੇ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਾਗਰਣ ਦੇ ਸਬੰਧ ਵਿਚ 22 ਮਈ ਨੂੰ ਮਾਤਾ ਨੈਣਾਂ ਦੇਵੀ ਜੀ ਦੇ ਪਵਿੱਤਰ ਦਰਬਾਰ ਤੋਂ ਲਿਆਂਦੀ ਜਾ ਰਹੀ ਪਵਿੱਤਰ ਜੋਤੀ ਦੀ ਤਹਿਸੀਲ ਕੰਪਲੈਕਸ ਨੂਰਪੁਰ ਬੇਦੀ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ ਜੋ ਪੂਰੇ ਬਾਜ਼ਾਰ ਦੀ ਪਰਿਕਰਮਾ ਕਰਦੇ ਹੋਏ, ਸ਼ਰਧਾਲੂਆਂ ਵਲੋਂ ਕੀਤੇ ਜਾਣ ਵਾਲੇ ਸ਼ਾਨਦਾਰ ਸਵਾਗਤ ਦਰਮਿਆਨ ਪਿੰਡ ਸੈਣੀਮਾਜਰਾ ਵਿਖੇ ਪਹੁੰਚ ਕੇ ਸੰਪੂਰਨ ਹੋਵੇਗੀ | ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਮਾਨਵ ਹੀਰਾ ਤੇ ਸ਼ਾਹੀ ਮਾਨ ਆਪਣੀਆਂ ਭੇਟਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਜਾਗਰਣ ਦੀਆਂ ਤਿਆਰੀਆਂ ਤੇ ਰੂਪਰੇਖਾ ਉਲੀਕਣ ਲਈ ਹੋਈ ਤਿਆਰੀ ਬੈਠਕ 'ਚ ਪ੍ਰਧਾਨ ਦੇਵਰਾਜ ਸੈਣੀ, ਨੀਲਮ ਸ਼ਰਮਾ, ਹੇਮੰਤ ਸੈਣੀ, ਮੋਹਨ ਲਾਲ ਭਾਲੜੂ, ਦੀਪੀ, ਹੇਮਰਾਜ ਹੇਮੀ, ਕਮਲੇਸ਼, ਪੂਜਾ, ਮੀਨਾ ਕੁਮਾਰੀ, ਕਰਮਜੀਤ ਕੌਰ, ਸੰਦੀਪ ਸੰਜੂ ਤੇ ਰਾਜ ਰਾਣੀ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐਮ. ਸੁਖਪਾਲ ਸਿੰਘ ਦੀ ਅਗਵਾਈ ਹੇਠ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ <br/> ਅਗਲੀ ਖ਼ਬਰ ਪਿੰਡ ਬੈਂਸ ਵਿਖੇ ਗੁਰਮਤਿ ਸਮਾਗਮ 24 ਨੂੰ <br/>
Ad Position 24