09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਐੱਸ.ਡੀ.ਐਮ. ਸੁਖਪਾਲ ਸਿੰਘ ਦੀ ਅਗਵਾਈ ਹੇਠ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਸ੍ਰੀ ਅਨੰਦਪੁਰ ਸਾਹਿਬ, 21 ਮਈ (ਕਰਨੈਲ ਸਿੰਘ)- ਸੁਖਪਾਲ ਸਿੰਘ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ. ਨੂਰਪੁਰ ਬੇਦੀ (ਸਿੰਘਪੁਰ) ਦੀ ਰੋਗੀ ਕਲਿਆਣ ਸੰਮਤੀ ਕਮੇਟੀ ਦੀ ਸਾਲ 2026-27 ਦੇ ਪਹਿਲੇ ਕੁਆਟਰ ਦੀ ਮੀਟਿੰਗ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ | ਮੀਟਿੰਗ 'ਚ ਸਿਹਤ ਸੰਬੰਧੀ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਮਸਲਿਆਂ 'ਤੇ ਵਿਚਾਰ ਕੀਤਾ ਗਿਆ | ਮੀਟਿੰਗ ਦੌਰਾਨ ਡਾ. ਹਰਪ੍ਰੀਤ ਕੌਰ, ਮੈਂਬਰ ਸੈਕਟਰੀ ਕਮ ਸੀਨੀਅਰ ਮੈਡੀਕਲ ਅਫਸਰ ਵਲੋਂ ਕਮੇਟੀ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀਆਂ ਹਦਾਇਤਾਂ ਅਨੁਸਾਰ ਕਮੇਟੀ 'ਚ ਤਿੰਨ ਨਵੇਂ ਮੈਂਬਰਾਂ ਨੂੰ ਸਰਕਾਰ ਵਲੋਂ ਨੋਮੀਨੇਟ ਕੀਤਾ ਗਿਆ ਹੈ ਤੇ ਇੱਕ ਮੈਂਬਰ ਡੋਨਰ ਵਜੋਂ ਸ਼ਾਮਲ ਕੀਤਾ ਗਿਆ ਹੈ | ਉਨ ਾਂ ਇਹ ਵੀ ਦਰਸਾਇਆ ਕਿ ਸਾਲ 2019 ਤੋਂ ਬਾਅਦ ਕਮੇਟੀ ਨੂੰ ਕੋਈ ਸਰਕਾਰੀ ਗ੍ਰਾਂਟ ਪ੍ਰਾਪਤ ਨਹੀਂ ਹੋਈ ਜਿਸ ਕਾਰਨ ਕਈ ਵਿਕਾਸ ਕਾਰਜ ਪ੍ਰਭਾਵਿਤ ਹੋਏ ਹਨ | ਮੀਟਿੰਗ ਦੇ ਏਜੰਡੇ ਅਨੁਸਾਰ ਹਸਪਤਾਲ 'ਚ ਬੁਨਿਆਦੀ ਸਹੂਲਤਾਂ ਦੇ ਸੁਧਾਰ ਲਈ ਕਈ ਫੈਸਲੇ ਕੀਤੇ ਗਏ | ਬੀ.ਪੀ.ਐਚ.ਯੂ ਦੀ ਬਿਲਡਿੰਗ ਸਾਹਮਣੇ ਖਾਲੀ ਜਮੀਨ 'ਤੇ ਇੰਟਰਲਾਕ ਟਾਇਲਾਂ ਲਗਾਉਣ ਲਈ ਡੋਨਰ ਰਵਿੰਦਰ ਸਿੰਘ ਵਲੋਂ ਸਹਿਮਤੀ ਦਿੱਤੀ ਗਈ | ਇਸ ਤੋਂ ਇਲਾਵਾ ਲੈਬੋਰਟਰੀ ਤੇ ਜਨਮ-ਮੌਤ ਬਲਾਕ 'ਚ ਏ.ਸੀ. ਅਤੇ ਇਨਵਰਟਰ ਲਗਾਉਣ, ਸਰਦੀਆਂ 'ਚ ਲੇਬਰ ਰੂਮ ਅਤੇ ਅਪਰੇਸ਼ਨ ਥੀਏਟਰ ਲਈ ਗੀਜ਼ਰ ਮੁਹੱਈਆ ਕਰਵਾਉਣ ਤੇ ਮਰੀਜ਼ਾਂ ਦੀ ਸਹੂਲਤ ਲਈ ਵੀਲਚੇਅਰ ਪ੍ਰਬੰਧ ਕਰਨ ਦੇ ਫੈਸਲੇ ਵੀ ਲਏ ਗਏ | ਹੋਰ ਮਸਲਿਆਂ 'ਚ ਹਸਪਤਾਲ ਦੀ ਵਾਟਰ ਸਪਲਾਈ ਨੂੰ ਸੁਧਾਰਨ ਲਈ ਗ੍ਰਾਮ ਪੰਚਾਇਤ ਸਿੰਘਪੁਰ ਦੇ ਟਿਊਬਵੈਲ ਨਾਲ ਕੁਨੈਕਸ਼ਨ ਜੋੜਨ ਦਾ ਪ੍ਰਸਤਾਵ ਤਿਆਰ ਕਰਨ ਦੀ ਹਦਾਇਤ ਦਿੱਤੀ ਗਈ | ਇਸ ਦੇ ਨਾਲ ਪਾਈਪ ਲਾਈਨਾਂ, ਨਵੀਂ ਮੋਟਰ ਅਤੇ ਵਾਟਰ ਕੁਲਰ ਲਗਾਉਣ ਲਈ ਵੀ ਯੋਜਨਾ ਬਣਾਉਣ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਡਾ. ਜਗਦੀਪ ਸਿੰਘ, ਡਾ. ਅੰਜੂ ਬਾਲਾ, ਕਿ੍ਸ਼ਨ ਸਿੰਘ ਅਤੇ ਰਵਿੰਦਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਗੰਨ ਹਾਊਸ ਮੋਹਾਲੀ ਵਲੋਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਨੂੰ 'ਮਿਲਕ ਚਿੱਲਰ' ਭੇਟ <br/> ਅਗਲੀ ਖ਼ਬਰ ਜੈ ਮਾਤਾ ਨੈਣਾਂ ਦੇਵੀ ਸੇਵਾ ਕਲੱਬ ਸੈਣੀਮਾਜਰਾ ਵਲੋਂ ਸ਼ੋਭਾ ਯਾਤਰਾ ਅੱਜ, ਜਾਗਰਣ ਭਲਕੇ <br/>
Ad Position 24