17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕੁਰਾਲੀ ਨਗਰ ਕੌਂਸਲ ਦੇ ਦਫ਼ਤਰ ਸਾਹਮਣੇ ਉਮੀਦਵਾਰਾਂ ਵਲੋਂ ਹੰਗਮਾ

Ad Position 21
No active advertisement
ਅਜੀਤ ਡੈਸਕ 28-05-2026
ਕੁਰਾਲੀ, 27 ਮਈ (ਬਿੱਲਾ ਅਕਾਲਗੜ੍ਹੀਆ)- ਸਥਾਨਕ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਸਥਿਤ ਦੁਕਾਨ ਦੇ ਕੈਮਰਿਆਂ ਨੂੰ ਲੈ ਕੇ ਅੱਜ ਹੰਗਾਮਾ ਹੋ ਗਿਆ | ਕੌਂਸਲ ਦਫ਼ਤਰ 'ਚ ਮਿਊਾਸੀਪਲ ਚੋਣਾਂ ਦੇ ਬਣਾਏ ਗਏ ਸਟਰਾਂਗ ਰੂਮ ਵੱਲ ਨੂੰ ਫੋਕਸ ਕਰਦੇ ਕੈਮਰਿਆਂ ਦੀ ਮੁਰੰਮਤ ਦਾ ਕੰਮ ਰੋਕੇ ਜਾਣ ਅਤੇ ਦਿਸ਼ਾ ਸਟਰਾਂਗ ਰੂਮ ਵੱਲ ਤੋਂ ਬਦਲਣ ਲਈ ਕਹਿਣ 'ਤੇ ਮਾਹੌਲ ਤਣਾਅਪੂਰਨ ਹੋ ਗਿਆ | ਇਸ ਦੀ ਭਿਣਕ ਪੈਂਦੇ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਹਾਜ਼ਰ ਕਾਂਗਰਸੀ ਉਮੀਦਵਾਰ ਰਣਜੀਤ ਸਿੰਘ ਕਾਕਾ ਤੇ ਸੰਜੀਵ ਗੋਗਨਾ, ਭਾਜਪਾ ਉਮੀਦਵਾਰ ਗੁਰਚਰਨ ਸਿੰਘ ਰਾਣਾ ਤੇ ਦਵਿੰਦਰ ਸਿੰਘ ਠਾਕੁਰ ਅਤੇ ਅਕਾਲੀ ਆਗੂ ਪ੍ਰਦੀਪ ਰੂੜਾ ਨੇ ਦੋਸ਼ ਲਗਾਇਆ ਕਿ ਕੈਮਰਿਆਂ ਦੀ ਦਿਸ਼ਾ ਬਦਲਣ ਜਾਂ ਉਨ੍ਹਾਂ ਨੂੰ ਬੰਦ ਕਰਵਾਉਣ ਨਾਲ ਅੰਦਰ ਰੱਖੀਆਂ ਵੋਟਾਂ ਵਾਲੀਆਂ ਪੇਟੀਆਂ ਨਾਲ ਛੇੜਛਾੜ ਹੋ ਸਕਦੀ ਹੈ ਅਤੇ ਸਰਕਾਰ ਵਲੋਂ ਵੋਟਾਂ 'ਚ ਹੇਰਾ-ਫੇਰੀ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਹਾਰ ਨੂੰ ਵੇਖਦਿਆਂ ਹੁਣ ਬੁਖਲਾਹਟ 'ਚ ਆ ਗਈ ਹੈ ਤੇ ਇਸੇ ਕਾਰਨ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਉਮੀਦਵਾਰਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਕੈਮਰਿਆਂ ਨੂੰ ਤੁਰੰਤ ਪਹਿਲਾਂ ਵਾਲੀ ਸਥਿਤੀ 'ਚ ਕੀਤਾ ਜਾਵੇ ਤੇ ਵੋਟਾਂ ਵਾਲੀਆਂ ਪੇਟੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ | ਇਸ ਸੰਬੰਧੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਭਾਜਪਾ ਆਗੂ ਰਣਜੀਤ ਸਿੰਘ ਗਿੱਲ ਤੇ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਨਿਰਪੱਖ ਬਣਾਈ ਰੱਖਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਦਿਸ਼ਾ ਬਦਲਣ ਨਾਲ ਲੋਕਾਂ 'ਚ ਸ਼ੱਕ ਪੈਦਾ ਹੋਇਆ ਹੈ ਤੇ ਪ੍ਰਸ਼ਾਸਨ ਨੂੰ ਤੁਰੰਤ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵੋਟਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ | ਇਸੇ ਦੌਰਾਨ ਸਟਰਾਂਗ ਰੂਮ ਨੂੰ ਕਵਰ ਕਰਦੇ ਦੁਕਾਨ ਦੇ ਕੈਮਰਿਆਂ ਦਾ ਅਸੈੱਸ ਦੁਕਾਨਦਾਰ ਜਤਿਨ ਸੂਦ ਨੇ ਜਨਤਕ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਟਸਐੱਪ ਗਰੁੱਪ 'ਚ ਪਾਸਵਰਡ ਪਾ ਦਿੱਤਾ ਗਿਆ ਹੈ ਤੇ ਕੋਈ ਵੀ ਇਸ ਅਸੈੱਸ ਨਾਲ ਕੈਮਰੇ ਚਲਾ ਸਕਦਾ ਹੈ | ਇਸ ਸੰਬੰਧੀ ਜਦੋਂ ਐਸ. ਐਚ. ਓ. ਹਰਸ਼ਮੋਹਣ ਗੌਤਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ ਅੱਗੇ ਚੋਣ ਕਮਿਸ਼ਨ ਵਲੋਂ ਹਾਈਟੈੱਕ ਕੈਮਰੇ ਲਗਾਏ ਗਏ ਹਨ ਤੇ ਕੁਝ ਵਿਅਕਤੀ ਜਾਣ ਬੁਝ ਕੇ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਉਨ੍ਹਾਂ ਵਲੋਂ ਸੁਰੱਖਿਆ 'ਚ ਕੋਈ ਕਮੀ ਨਹੀਂ ਛੱਡੀ ਜਾ ਰਹੀ |

Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਵਿਖੇ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਫਰਜ਼ੀ ਜ਼ਮਾਨਤ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼, 3 ਮੁਲਜ਼ਮ ਗਿ੍ਫ਼ਤਾਰ... ਅਗਲੀ ਖ਼ਬਰ ਡੇਰਾਬੱਸੀ ਦੇ ਜੰਗਲਾਤ ਵਿਭਾਗ ਦਾ ਇਕ ਹੋਰ ਵੱਡਾ ਕਾਰਨਾਮਾ ਆਇਆ ਸਾਹਮਣੇ <br/>
Ad Position 24