17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਜੰਗਲ 'ਚ ਬੇਜ਼ੁਬਾਨ ਜੀਵ-ਜੰਤੂਆਂ ਲਈ ਪਾਣੀ ਦੀ ਵਿਵਸਥਾ ਦਾ ਨੇਕ ਕਾਰਜ ਆਰੰਭਿਆ <br/>

Ad Position 21
No active advertisement
ਅਜੀਤ ਡੈਸਕ 28-05-2026
ਨੂਰਪੁਰ ਬੇਦੀ, 27 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- 'ਪੀ.ਜੀ.ਆਈ. ਲੋੜਵੰਦ ਸੇਵਾ ਮਿਸ਼ਨ' ਨੂਰਪੁਰ ਬੇਦੀ ਦੇ ਸਮੂਹ ਸੇਵਾਦਾਰਾਂ ਵੱਲੋਂ ਗਰਮੀ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਬੇਜ਼ੁਬਾਨ ਜੀਵ-ਜੰਤੂਆਂ ਲਈ ਜੰਗਲ 'ਚ ਪਹੁੰਚ ਕੇ ਹੌਦੀਆਂ ਤੇ ਤਾਲਾਬਾਂ 'ਚ ਪੀਣ ਵਾਲੇ ਪਾਣੀ ਦੀ ਵਿਵਸਥਾ ਦਾ ਨੇਕ ਕਾਰਜ ਆਰੰਭ ਕੀਤਾ ਗਿਆ ਹੈ | ਇਸ ਅਹਿਮ ਉਪਰਾਲੇ ਤਹਿਤ ਅੱਜ ਮਿਸ਼ਨ ਦੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਦੀ ਅਗਵਾਈ ਹੇਠ ਸਮੂਹ ਸੇਵਾਦਾਰਾਂ ਨੇ ਸ਼ਿਵਾਲਕ ਦੇ ਜੰਗਲ 'ਚ ਪਹੁੰਚ ਕੇ ਹੌਦੀਆਂ ਤੇ ਤਲਾਬਾਂ 'ਚ ਪਾਣੀ ਭਰਿਆ | ਜ਼ਿਕਰਯੋਗ ਹੈ ਕਿ ਜੰਗਲ 'ਚ ਕਈ ਸਮਾਜਿਕ ਤੇ ਧਾਰਮਿਕ ਸੰਗਠਨਾਂ ਵੱਲੋਂ ਜੰਗਲੀ ਜਾਨਵਰਾਂ ਦੀ ਸਹੂਲਤ ਲਈ ਹੌਦੀਆਂ ਤੇ ਤਲਾਬ ਉਸਾਰੇ ਗਏ ਹਨ ਅਤੇ ਅੱਤ ਦੀ ਗਰਮੀ ਦੇ ਚੱਲਦਿਆਂ ਜ਼ਿਆਦਾਤਰ ਤਲਾਬਾਂ 'ਚ ਪਾਣੀ ਸੁੱਕ ਚੁੱਕਾ ਹੈ ਜਿਸ ਨੂੰ ਲੈ ਕੇ 'ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ' ਨੂਰਪੁਰ ਬੇਦੀ ਦੇ ਮੁੱਖ ਸੇਵਾਦਾਰ ਮਾ. ਚੰਨਣ ਦੇ ਸਹਿਯੋਗ ਸਦਕਾ ਸਮੂਹ ਸੇਵਾਦਾਰਾਂ ਨੇ ਨੂਰਪੁਰ ਬੇਦੀ-ਬਲਾਚੌਰ ਮਾਰਗ 'ਤੇ ਸਥਿਤ ਭੱਦੀ ਦੇ ਜੰਗਲ 'ਚ ਪਹੁੰਚ ਕੇ ਖਾਲੀ ਹੋ ਚੁੱਕੇ ਤਲਾਬਾਂ 'ਚ ਜੰਗਲੀ ਜੀਵਾਂ ਲਈ ਟੈਂਕਰਾਂ ਰਾਹੀਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦਾ ਉਪਰਾਲਾ ਆਰੰਭਿਆ ਹੈ | ਇਸ ਮੌਕੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ, ਗੁਰਦਿਆਲ ਸਮੀਰੋਵਾਲ, ਅਰਸ਼ਦੀਪ, ਬਿੱਲਾ ਪਿ੍ੰਸ, ਸ਼ੈਂਟੀ ਤਖਤਗੜ੍ਹ, ਬਰਿੰਦਰ ਭੱਗਲ, ਗੋਰਾ ਕੂੰਭੇਵਾਲ, ਪ੍ਰੀਤ ਜੱਟਪੁਰ, ਗਿਆਨ ਚੰਦ, ਬਿੰਦਾ ਸੈਣੀ, ਦਿਲਪ੍ਰੀਤ, ਜਗਦੀਪ ਭੱਗਲ, ਜੈਵੀਰ ਸਿੰਘ, ਗੁਰਜੋਤ ਸਿੰਘ ਤੇ ਰੌਬਿਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਗਵਤੀ ਜਾਗਰਣ ਦੀਆਂ ਤਿਆਰੀਆਂ ਜ਼ੋਰਾਂ 'ਤੇ <br/> ਅਗਲੀ ਖ਼ਬਰ ਸੰਤ ਬਾਬਾ ਖੁਸ਼ਹਾਲ ਸਿੰਘ ਦੀ ਪਹਿਲੀ ਬਰਸੀ ਸ਼ਰਧਾ ਨਾਲ ਮਨਾਈ <br/>
Ad Position 24