ਨੂਰਪੁਰ ਬੇਦੀ, 27 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਪਿੰਡ ਹਿਆਤਪੁਰ ਵਿਖੇ 2 ਜੂਨ ਨੂੰ ਸਮੂਹ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚੌਥੇ ਵਿਸ਼ਾਲ ਭਗਵਤੀ ਜਾਗਰਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਜਾਗਰਨ ਦੀ ਸਫਲਤਾ ਤੇ ਸੁਚੱਜੇ ਪ੍ਰਬੰਧਾਂ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਮਸਤ ਬਾਬਾ ਸ਼ਾਮ ਜੀ ਡੇਰਾ ਝੱਜ ਧਾਮ ਦੇ ਸੰਚਾਲਕ ਸਵਾਮੀ ਅਨਮੋਲਕਾ ਨੰਦ ਤੋਂ ਅਸ਼ੀਰਵਾਦ ਲਿਆ ਤੇ ਉਨ੍ਹਾਂ ਨੂੰ ਜਾਗਰਨ ਵਿਚ ਆਉਣ ਦਾ ਸੱਦਾ ਦਿੱਤਾ | ਸਵਾਮੀ ਅਨਮੋਲਕਾ ਨੰਦ ਨੇ ਕਿਹਾ ਕਿ ਧਾਰਮਿਕ ਸਮਾਗਮ ਸਮਾਜ ਵਿਚ ਆਪਸੀ ਭਾਈਚਾਰੇ, ਸਾਂਝ ਤੇ ਅਧਿਆਤਮਿਕਤਾ ਨੂੰ ਮਜ਼ਬੂਤ ਕਰਨ ਦਾ ਸਾਧਨ ਬਣਦੇ ਹਨ | ਸਮਾਗਮ ਦੀ ਸ਼ੁਰੂਆਤ ਦੁਪਹਿਰ 2 ਵਜੇ ਵਿਸ਼ਾਲ ਸ਼ੋਭਾ ਯਾਤਰਾ ਨਾਲ ਹੋਵੇਗੀ ਜਦਕਿ ਰਾਤ 8 ਵਜੇ ਭੰਡਾਰਾ ਹੋਵੇਗਾ | ਰਾਤ 9 ਵਜੇ ਜਾਗਰਨ ਸ਼ੁਰੂ ਹੋਵੇਗਾ | ਜਾਗਰਨ ਦੌਰਾਨ ਪ੍ਰਸਿੱਧ ਭਜਨ ਗਾਇਕ ਗੁਰੀ ਧਾਲੀਵਾਲ ਅਤੇ ਬੀ.ਐਸ. ਧੀਮਾਨ ਮਹਾਂਮਾਈ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਅਨਿਲ ਲੂੰਬਾ, ਰਮੇਸ਼ ਪਾਲ, ਹੈਪੀ, ਬੌਬੀ ਰਾਣਾ, ਗਗਨ ਕੁਮਾਰ, ਨੀਰਜ ਰਾਣਾ, ਪੰਕਜ ਕੁਮਾਰ, ਗੋਲਡੀ, ਗੱਗੀ, ਯੂਵੀ ਕੁਮਾਰ, ਕੁਨਾਲ, ਵੰਸ਼ ਹਿਆਤਪੁਰ ਅਤੇ ਮਨੀਸ਼ ਲੂੰਬਾ ਸਮੇਤ ਹੋਰ ਹਾਜ਼ਰ ਸਨ |