ਰੂਪਨਗਰ, 27 ਮਈ (ਯਸ਼ਵੰਤ ਬੱਸੀ)- ਸੈਣੀ ਭਵਨ ਰੂਪਨਗਰ ਵਿਖੇ ਸੈਣੀ ਸਮਾਜ ਦੀ ਮੀਟਿੰਗ ਰਾਜਿੰਦਰ ਸਿੰਘ ਨੰਨੂਆਂ, ਪ੍ਰਧਾਨ, ਸੈਣੀ ਭਵਨ ਰੂਪਨਗਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 30 ਮਈ, 2026 ਨੂੰ ਰਾਹੋਂ ਵਿਖੇ ਪੰਜਾਬ ਦੀਆਂ ਸਮੂਹ ਸੈਣੀ ਸਭਾਵਾਂ ਦੇ ਮੁਖੀ ਤੇ ਅਹੁਦੇਦਾਰਾਂ ਦੀ ਹੋਣ ਵਾਲੀ ਮੀਟਿੰਗ ਨੂੰ ਸਫਲ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ | ਰਾਹੋ ਵਿਖੇ ਹੋਣ ਵਾਲੀ ਇਸ ਮੀਟਿੰਗ ਵਿਚ ਪਛੜੀਆਂ ਸ਼ੇ੍ਰਣੀਆਂ ਦੀਆਂ ਸਮੱਸਿਆਵਾਂ, ਜਨਗਣਨਾ ਵਿਚ ਓ.ਬੀ.ਸੀ. ਦਾ ਕਾਲਮ ਸ਼ਾਮਲ ਕਰਵਾਉਣ ਅਤੇ ਸੈਣੀ ਮਹਾਂਪੁਰਸ਼ਾਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਸਬੰਧੀ ਵੀ ਵਿਚਾਰ ਕੀਤਾ ਜਾਵੇਗਾ | ਮੀਟਿੰਗ ਵਿਚ ਸੈਣੀ ਮਹਾਂ ਸਭਾ ਦੇ ਪ੍ਰਧਾਨ, ਹਰਜੀਤ ਸਿੰਘ ਲੌਗੀਆ ਨੇ ਦੱਸਿਆ ਕਿ 30 ਮਈ ਦੀ ਮੀਟਿੰਗ ਕਰਾਉਣ ਲਈ ਰਾਜਿੰਦਰ ਸਿੰਘ ਨੰਨੂਆਂ ਨੰੂ ਸਰਬਸੰਮਤੀ ਨਾਲ ਕਨਵੀਨਰ ਲਗਾਇਆ ਗਿਆ ਹੈ ਤੇ ਇਸ ਮੀਟਿੰਗ ਨੰੂ ਤਰਸੇਮ ਸੈਣੀ, ਰਾਸ਼ਟਰੀ ਪ੍ਰਧਾਨ ਰਾਈਸ ਮਿਲਰ ਐਸੋਸੀਏਸ਼ਨ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਨਗੇ | ਮੀਟਿੰਗ ਵਿਚ ਰਾਜਿੰਦਰ ਸਿੰਘ ਨੰਨੂਆਂ, ਪ੍ਰਧਾਨ, ਸੈਣੀ ਭਵਨ, ਹਰਜੀਤ ਸਿੰਘ ਲੌਂਗੀਆ, ਡਾ: ਅਜਮੇਰ ਸਿੰਘ, ਚੇਅਰਮੈਨ, ਸੈਣੀ ਭਵਨ, ਮਦਨ ਗੋਪਾਲ ਸੈਣੀ, ਜਨਰਲ ਸਕੱਤਰ, ਸੈਣੀ ਮਹਾਂ ਸਭਾ, ਪੰਜਾਬ, ਕੇਸਰ ਸਿੰਘ ਮੂਸਾਪੁਰ, ਸੀਨੀਅਰ ਮੀਤ ਪ੍ਰਧਾਨ, ਰਾਮ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਡਾ: ਹਰਚਰਨ ਦਾਸ ਸੈਰ, ਅਮਨਪ੍ਰੀਤ ਕਾਬੜਵਾਲ, ਹਰਮਿੰਦਰ ਸਿੰਘ ਪਪਰਾਲਾ, ਸੁਰਿੰਦਰ ਸਿੰਘ, ਮਾਸਟਰ ਅਮਰਜੀਤ ਸਿੰਘ ਸੈਣੀ, ਜਗਦੇਵ ਸਿੰਘ, ਡਾ: ਜਸਵੰਤ ਕੌਰ, ਪਿ੍ੰ: ਰਵਿੰਦਰ ਕੌਰ ਅਤੇ ਹੋਰ ਸ਼ਾਮਿਲ ਸਨ |