16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕਿਸਾਨ ਜਥੇਬੰਦੀ ਨੇ ਟੁੱਟੀਆਂ ਸੜਕਾਂ ਸੰਬੰਧੀ ਐੱਸ.ਡੀ.ਐਮ. ਸੌਂਪਿਆ ਨੂੰ ਮੰਗ-ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਖਰੜ, 27 ਮਈ (ਜੰਡਪੁਰੀ)-ਅੱਜ ਕਿਸਾਨ ਯੂਨੀਅਨ ਲੱਖੋਵਾਲ ਦੇ ਵਫ਼ਦ ਵਲੋਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਦੀ ਅਗਵਾਈ ਹੇਠ ਖਰੜ ਦੀਆਂ ਸਮੱਸਿਆਵਾਂ ਸੰਬੰਧੀ ਐਸ. ਡੀ. ਐਮ. ਨੂੰ ਇਕ ਮੰਗ-ਪੱਤਰ ਸੌਂਪਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਮੰਗ-ਪੱਤਰ 'ਚ ਦੇਹਕਲਾਂ ਤੋਂ ਚੋਲਟਾ-ਪੰਨੂਆਂ ਸੜਕ, ਰੁੜਕੀ-ਪੀਰ ਸੁਹਾਣਾ-ਸਿੰਬਲ ਮਾਜਰਾ ਸੜਕ, ਬਡਾਲਾ ਰੋਡ ਖਰੜ ਤੋਂ ਖੇੜੀ ਚੌਕ ਸਿੰਬਲ ਮਾਜਰਾ, ਬਜਹੇੜੀ, ਦੇਹਕਲਾਂ, ਨਿਆਮੀਆਂ ਤੋਂ ਪੰਨੂਆਂ-ਦੇਹਕਲਾਂ-ਬਜਹੇੜੀ ਆਦਿ ਸੜਕਾਂ ਦੀ ਮੁਰੰਮਤ ਕਰਵਾਉਣ ਅਤੇ ਘੜੂੰਆਂ ਮਾਸਟਰ ਪਲਾਨ ਨੂੰ ਲਾਗੂ ਕਰਨ ਸੰਬੰਧੀ ਮੰਗ ਕੀਤੀ ਗਈ | ਮੰਗ ਪੱਤਰ 'ਚ ਇਹ ਵੀ ਕਿਹਾ ਗਿਆ ਕਿ ਰੇਲਵੇ ਵਿਭਾਗ ਵਲੋਂ ਐਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਰਕਮ 'ਤੇ ਜੋ ਵਿਆਜ ਰੋਕਿਆ ਗਿਆ, ਉਸ ਨੂੰ ਅਦਾਲਤ ਦੇ ਫ਼ੈਸਲੇ ਅਨੁਸਾਰ ਤੁਰੰਤ ਕਿਸਾਨਾਂ 'ਚ ਵੰਡਿਆ ਜਾਵੇ | ਉਨ੍ਹਾਂ ਕਿਹਾ ਕਿ ਉਕਤ ਮੰਗਾਂ ਨੂੰ ਐਸ. ਡੀ. ਐਮ. ਨੇ 29 ਮਈ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਹੈ | ਵਫ਼ਦ 'ਚ ਚਰਨਜੀਤ ਸਿੰਘ ਸਿੰਬਲ ਮਾਜਰਾ, ਕੁਲਵੰਤ ਸਿੰਘ ਰੁੜਕੀ, ਸਰਬਜੀਤ ਸਿੰਘ ਲਹਿਰਾ, ਮਲਕੀਤ ਸਿੰਘ ਧਾਲੀਵਾਲ, ਸਲਵਿੰਦਰ ਸਿੰਘ ਘੋਗਾ, ਗੁਰਿੰਦਰ ਸਿੰਘ ਅਤੇ ਸੇਵਕ ਸਿੰਘ ਘੜੂੰਆਂ ਸਮੇਤ ਅਵਤਾਰ ਸਿੰਘ ਬਜਹੇੜੀ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ 'ਚ ਊਰਜਾ ਮੰਤਰੀ ਅਨਿਲ ਵਿਜ ਦੀ ਬਿਜਲੀ ਕਾਲ ਸੈਂਟਰ 'ਤੇ ਅਚਾਨਕ ਛਾਪੇਮਾਰੀ <br/> ਅਗਲੀ ਖ਼ਬਰ ਬੇਦੀ ਨੇ ਸਥਾਨਕ ਸਰਕਾਰਾਂ ਚੋਣਾਂ ਦੌਰਾਨ ਬੈਲਟ ਪੇਪਰ ਦੀ ਗੁਪਤਤਾ ਭੰਗ ਹੋਣ ਦੇ ਦੋਸ਼ ਲਗਾਉਂਦਿਆਂ ਮੁੜ ਚੋਣਾਂ ਕਰਵਾਉਣ ਦੀ...
Ad Position 24