ਬਲਾਚੌਰ, 28 ਮਈ (ਨਰੇਸ਼ ਧੌਲ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਚੌਧਰੀ ਸੁਰੇਸ਼ ਕੁਮਾਰ ਥੋਪੀਆ ਐਮ. ਆਰ. ਸਿਟੀ ਸਕੂਲ ਬਲਾਚੌਰ ਦੇ ਮਾਤਾ ਗਿਆਨੋ ਦੇਵੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 30 ਮਈ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਗ੍ਰਹਿ ਪਿੰਡ ਥੋਪੀਆ ਨਜ਼ਦੀਕ ਬਲਾਚੌਰ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਦੌਰਾਨ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਉਣ ਉਪਰੰਤ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਮਾਤਾ ਗਿਆਨੋ ਦੇਵੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਨਗੀਆਂ | ਇਸ ਦੁੱਖ ਭਰੇ ਸਮੇਂ ਦੌਰਾਨ ਜਿਥੇ ਸਮੁੱਚੇ ਇਲਾਕਾ ਵਾਸੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ ਉਥੇ ਵੱਖ-ਵੱਖ ਸ਼ਖ਼ਸੀਅਤਾਂ ਚੇਅਰਮੈਨ ਜਸਵੀਰ ਸਿੰਘ ਗੜੀ, ਰਾਜਵੀਰ ਕੁਮਾਰ ਇੰਸਪੈਕਟਰ ਕਰੀਮਪੁਰ ਧਿਆਨੀ, ਰਾਮਜੀ ਦਾਸ ਪੋਜੇਵਾਲ, ਚੌਧਰੀ ਸੰਦੀਪ ਭਾਟੀਆ ਸੋਨੂੰ ਆਦੋਆਣਾ, ਸੇਠੀ ਚੇਅਰਮੈਨ ਉਧਨਵਾਲ, ਮਹਿੰਦਰ ਪਾਲ, ਪ੍ਰਵੀਨ ਬਲਾਚੌਰ, ਅਸ਼ੋਕ ਚੇਲਾ ਰੱਤੇਵਾਲ, ਪ੍ਰੇਮ ਚੰਦ ਉਧਨਵਾਲ, ਧਰਮ ਪਾਲ, ਪਰਮਿੰਦਰ ਮਾਸਟਰ ਆਦੋਆਣਾ, ਗੁਰਪਾਲ ਮਝੋਟ, ਕੇਵਲ ਜੋਗੇਵਾਲ, ਸੁਰੇਸ਼ ਜੋਗੇਵਾਲ, ਦਾਸ ਰਾਮ ਕਟਾਰੀਆ ਬੂਥਗੜ੍ਹ, ਸ਼ੰਕਰ ਦਾਸ ਕਟਾਰੀਆ ਬੂਥਗੜ੍ਹ, ਮਾਸਟਰ ਯਸ਼ ਪਾਲ, ਰਾਜੇਸ਼ ਕੁਮਾਰ ਸੀ. ਆਈ. ਡੀ., ਰਜਿੰਦਰ ਡੀ. ਪੀ. ਆਈ. ਸ਼ਿਵਾਲਿਕ ਸਕੂਲ ਰੋਪੜ, ਅਜੀਤ ਸਿੰਘ ਮਾਹੀਪੁਰ, ਮੋਹਣ ਲਾਲ ਪੀ. ਪੀ., ਤੇਲੂ ਰਾਮ ਪੀ. ਪੀ., ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |