06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਬਿਨਾਂ ਇੱਛਾ ਤੋਂ ਕੀਤੇ ਤਪ, ਸੇਵਾ ਸਿਮਰਨ ਕਰਨ ਵਾਲੇ ਜੀਵ ਨੂੰ ਜੀਵਨ ’ਚ ਹਰ ਖ਼ੁਸ਼ੀ ਸਹਿਜੇ ਹੀ ਮਿਲੇਗੀ- ਸਵਾਮੀ ਚੇਤਨਾ ਨੰਦ ਭੂਰੀਵਾਲੇ

ਨੂਰਪਰਬੇਦੀ, 6 ਅਗਸਤ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਆਸ਼ਰਮ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਪਿੰਡ ਪਲਾਟਾਂ ਦੀ ਸਰਬ ਸੰਗਤ ਵਲੋਂ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆਂ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇੱਕ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸਮਾਪਤ ਹੋ ਗਿਆ। ਸਮਾਗਮ ਮੌਕੇ ‘ਤੇ ਵੇਦਾਂਤ ਅਚਾਰੀਆਂ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਜਗਤ ਗੁਰੂ ਅਚਾਰੀਆਂ ਬਾਬਾ ਗਰੀਬ ਦਾਸ ਜੀ ਦੀ ਰਚਿਤ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 07-08-2026
ਨੂਰਪਰਬੇਦੀ, 6 ਅਗਸਤ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਆਸ਼ਰਮ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਪਿੰਡ ਪਲਾਟਾਂ ਦੀ ਸਰਬ ਸੰਗਤ ਵਲੋਂ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆਂ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇੱਕ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸਮਾਪਤ ਹੋ ਗਿਆ। ਸਮਾਗਮ ਮੌਕੇ ‘ਤੇ ਵੇਦਾਂਤ ਅਚਾਰੀਆਂ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਜਗਤ ਗੁਰੂ ਅਚਾਰੀਆਂ ਬਾਬਾ ਗਰੀਬ ਦਾਸ ਜੀ ਦੀ ਰਚਿਤ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਇਸ ਮੌਕੇ ਜੁੜੀਆਂ ਸੰਗਤਾਂ ਦੇ ਸਨਮੁੱਖ ਹੁੰਦਿਆਂ ਅਨਮੋਲ ਪ੍ਰਵਚਨਾਂ ਦੁਆਰਾ ਸਤਿਸੰਗ ਉਪਦੇਸ਼ ਕਰਦਿਆਂ ਵੇਦਾਂਤ ਅਚਾਰੀਆਂ ਜੀ ਨੇ ਕਿਹਾ ਕਿ ਬਿਨਾਂ ਇੱਛਾ ਕੀਤੇ ਤਪ, ਨਿਸ਼ਕਾਮ ਸੇਵਾ, ਸਿਮਰਨ ਅਤੇ ਚੰਗੇ ਕਰਮ ਕਰਨ ਨਾਲ ਹੀ ਜੀਵ ਨੂੰ ਜੀਵਨ ‘ਚ ਹਰ ਖ਼ੁਸ਼ੀ ਸਹਿਜੇ ਹੀ ਮਿਲੇਗੀ ਤੇ ਜਿਸ ਨਾਲ ਜੀਵ ਨੂੰ ਜੀਵਨ ਦਾ ਹਰ ਆਤਮਿਕ ਸੁੱਖ ਵੀ ਮਿਲਦਾ ਹੈ। ਆਚਾਰੀਆਂ ਜੀ ਨੇ ਕਿਹਾ ਕਿ ਜੀਵਨ ਬਹੁਤ ਹੀ ਅਨਮੋਲ ਹੈਂ ,ਇਸਦਾ ਸਦਉਪਯੋਗ ਕਰਦਿਆਂ ਜੀਵ ਨੂੰ ਹਰ ਪਲ ਪ੍ਰਭੂ ਦੇ ਸਿਮਰਨ ਤੇ ਨਾਮ ਸ਼ਬਦ ਦੀ ਕਮਾਈ ਦੇ ਨਾਲੋਂ ਨਾਲ ਨਿਰਸਵਾਰਥ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਹਰਬੀਰ ਕੌਰ ਬਾਗੀ, ਸਾਬਕਾ ਸਰਪੰਚ ਨਸੀਬ ਚੰਦ ਪਲਾਟਾ, ਗੋਪਾਲ ਚੰਦ, ਸੁਰਿੰਦਰ ਕੁਮਾਰ ਟਿੱਬਾ ਨੰਗਲ, ਕਮਲਜੀਤ ਰੂੜੇਵਾਲ, ਨੰਦ ਲਾਲ ਬਾਲੇਵਾਲ, ਰੌਸ਼ਨ ਲਾਲ ਟੇਡੇਵਾਲ, ਕੈਪਟਨ ਗੁਰਚਰਨ ਸਿੰਘ, ਸੁਰਿੰਦਰ ਪਾਲ ਛਿੰਦੀ, ਅਨੰਤ ਰਾਮ ਹਕਲਾ, ਸਰਪੰਚ, ਸੰਜੀਵ ਕੁਮਾਰ, ਰਾਕੇਸ਼ ਚੌਹਾਨ, ਦੁਰਗਾ ਦਾਸ ਖੇਪੜ, ਕ੍ਰਿਸ਼ਨ ਲਾਲ ਚੌਹਾਨ, ਨਰੇਸ਼ ਚੌਹਾਨ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੀਆਂ ਜ਼ੋਨਲ ਖੇਡਾਂ ’ਚ ਕਰਵਾਏ ਵਾਲੀਬਾਲ ਤੇ ਬੈਡਮਿੰਟਨ ਦੇ ਮੁਕਾਬਲੇ ਅਗਲੀ ਖ਼ਬਰ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆਵਾਂ ਸੰਸਥਾਵਾਂ ’ਚ ਮਨਾਇਆ ਹੀਰੋਸ਼ੀਮਾ ਦਿਵਸ ਮਾਰੇ ਗਏ ਲੋਕਾਂ ਨੂੰ ਕੀਤੀਆਂ ਸ਼ਰਧ...
Ad Position 24
No active advertisement