06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆਵਾਂ ਸੰਸਥਾਵਾਂ ’ਚ ਮਨਾਇਆ ਹੀਰੋਸ਼ੀਮਾ ਦਿਵਸ ਮਾਰੇ ਗਏ ਲੋਕਾਂ ਨੂੰ ਕੀਤੀਆਂ ਸ਼ਰਧਾਂਜਲੀ ਭੇਟ ਭਾਜਪਾ ਵਲੋਂ ‘ਸਮਰਸਤਾ ਸੰਕਲਪ ਅਭਿਆਨ’ ਤਹਿਤ ਸੁਸ਼ੋਭਿਤ ਕੀਤਾ ਗਿਆ ਪਾਵਨ ਕਲਸ਼

ਸ੍ਰੀ ਚਮਕੌਰ ਸਾਹਿਬ, 6 ਅਗਸਤ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਖੇ ‘ਹੀਰੋਸ਼ੀਮਾਂ ਨਾਗਾਸਾਕੀ ਦਿਵਸ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਹੀਰੋਸ਼ੀਮਾਂ ਵਿਚ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਇਸ ਮੌਕੇ ਮਾਤਮੀ ਧੁਨ ਵਜਾਈ ਗਈ।

Ad Position 21
No active advertisement
ਅਜੀਤ ਡੈਸਕ 07-08-2026
ਸ੍ਰੀ ਚਮਕੌਰ ਸਾਹਿਬ, 6 ਅਗਸਤ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਖੇ ‘ਹੀਰੋਸ਼ੀਮਾਂ ਨਾਗਾਸਾਕੀ ਦਿਵਸ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਹੀਰੋਸ਼ੀਮਾਂ ਵਿਚ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਇਸ ਮੌਕੇ ਮਾਤਮੀ ਧੁਨ ਵਜਾਈ ਗਈ। ਵਿਸ਼ਵ ਦੇ ਇਨ੍ਹਾਂ ਪਹਿਲੇ ਪ੍ਰਮਾਣੂ ਵਿਸਫੋਟਾਂ ਦੇ ਖੌਫਨਾਕ ਮੰਜ਼ਰ ’ਤੇ ਸੰਸਥਾਵਾਂ ਦੇ ਸੰਸਥਾਪਕ ਸਵਰਨ ਸਿੰਘ ਭੰਗੂ ਦੁਆਰਾ ਲਿਖਿਆ ਲੇਖ ‘ਮਣਾਂ -ਮੂੰਹੀਂ ਪ੍ਰਮਾਣੂੰ ਵਿਸਫੋਟਕਾਂ ਦੇ ਢੇਰ ਤੇ ਬੈਠੀ ਹੈ ਦੁਨੀਆ’ ਸੰਸਥਾਵਾਂ ਦੀ ਨਿਰਦੇਸ਼ਕ ਅਮਨਦੀਪ ਕੌਰ ਵਲੋਂ ਸਾਂਝਾਂ ਕੀਤਾ ਗਿਆ ਅਤੇ ਬੱਚਿਆਂ ਨੂੰ ਉਸ ਦਿਨ ਵਾਪਰੇ ਦੁਖਾਂਤ ਤੋਂ ਜਾਣੂ ਕਰਵਾਇਆ ਗਿਆ। ਸੰਸਥਾਵਾਂ ਦੇ ਪ੍ਰਬੰਧਕੀ ਕਮੇਟੀ ਮੈਂਬਰ ਤੇ ਅਦਾਕਾਰ ਮਲਕੀਤ ਰੋਣੀ ਨੇ ਬੰਬ ਵਿਸਫੋਟ ਤੋਂ ਬਾਅਦ ਰੇਡੀਆਈ ਕਿਰਨਾਂ ਦੇ ਅਸਰ ਨਾਲ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ 25 ਅਕਤੂਬਰ 1955 ਨੂੰ ਮਰਨ ਵਾਲੀ ਲੜਕੀ ‘‘ਸਦਾਕੋ ਸਸ਼ਾਕੀ ‘ਦੀ ਭਾਵਕ ਕਹਾਣੀ ਸਾਂਝੀ ਕੀਤੀ ਅਤੇ ਉਸ ਸਮੇਂ ਦੇ ਹੁਕਮਰਾਨਾਂ ਵਲੋਂ ਮਾਨਵਤਾ ਤੇ ਕੀਤੇ ਗਏ ਮਨੁੱਖੀ ਤਸੱਦਦ ਬਾਰੇ ਦੱਸਿਆ ਗਿਆ। ਸੰਸਥਾ ਦੇ ਚੇਅਰਪਰਸਨ ਅਤੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਦੱਸਿਆ ਕਿ ਕਿਵੇਂ ਆਧੁਨਿਕ ਜੰਗਾਂ ਬੇਹਦ ਘਾਤਕ ਹ ਨ ਜੰਗੀ ਪਾਗਲਪਨ ਦੌਰਾਨ ਹੁਣ ਦੂਰ ਬੈਠੇ ਹਾਕਮ ਬੇਕਸੂਰ ਲੋਕਾਂ ਦਾ ਘਾਣ ਕਰਦੇ ਹਨ। ਸਾਇੰਸ ਅਧਿਆਪਕਾ ਬੇਅੰਤ ਕੌਰ ਵਲੋਂ ਸਾਇੰਸ ਦੀ ਤਰੱਕੀ ਨਾਲ ਜੁੜੇ ਚੰਗੇ ਤੇ ਮਾੜੇ ਪਹਿਲੂਆਂ ਦਾ ਜ਼ਿਕਰ ਕੀਤਾ ਗਿਆ। ਇਸ ਮੌਕੇ ਡਰੀਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਕਰਨਜੋਤ ਕੌਰ, ਬੇਅੰਤ ਕੌਰ, ਹਰਵੀਰ ਨਾਨਕ, ਮਨ ਪ੍ਰੀਤ ਕੌਰ ਤੇ ਦੋਵੇਂ ਸਕੂਲਾਂ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਬਿਨਾਂ ਇੱਛਾ ਤੋਂ ਕੀਤੇ ਤਪ, ਸੇਵਾ ਸਿਮਰਨ ਕਰਨ ਵਾਲੇ ਜੀਵ ਨੂੰ ਜੀਵਨ ’ਚ ਹਰ... ਅਗਲੀ ਖ਼ਬਰ ਜ਼ੋਨ ਪੱਧਰੀ ਵਾਲੀਬਾਲ ਮੁਕਾਬਲਿਆਂ ’ਚ ਐਸ. ਜੀ. ਐਸ. ਖ਼ਾਲਸਾ ਸਕੂਲ ਰਿਹਾ ਜੇਤੂ
Ad Position 24
No active advertisement