ਜ਼ੋਨ ਪੱਧਰੀ ਵਾਲੀਬਾਲ ਮੁਕਾਬਲਿਆਂ ’ਚ ਐਸ. ਜੀ. ਐਸ. ਖ਼ਾਲਸਾ ਸਕੂਲ ਰਿਹਾ ਜੇਤੂ
ਸ੍ਰੀ ਅਨੰਦਪੁਰ ਸਾਹਿਬ, 6 ਅਗਸਤ (ਕਰਨੈਲ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ੋਨਲ ਪੱਧਰ ਦੇ ਕਰਵਾਏ ਜਾ ਰਹੇ ਟੂਰਨਾਮੈਂਟ ’ਚ ਜ਼ੋਨਲ ਪ੍ਰਧਾਨ ਪ੍ਰਿੰ: ਸੁਖਪਾਲ ਕੌਰ ਵਾਲੀਆ ਐਸ. ਜੀ.
ਸ੍ਰੀ ਅਨੰਦਪੁਰ ਸਾਹਿਬ, 6 ਅਗਸਤ (ਕਰਨੈਲ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ੋਨਲ ਪੱਧਰ ਦੇ ਕਰਵਾਏ ਜਾ ਰਹੇ ਟੂਰਨਾਮੈਂਟ ’ਚ ਜ਼ੋਨਲ ਪ੍ਰਧਾਨ ਪ੍ਰਿੰ: ਸੁਖਪਾਲ ਕੌਰ ਵਾਲੀਆ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਅਤੇ ਜ਼ੋਨਲ ਸਕੱਤਰ ਅਸ਼ੋਕ ਕੁਮਾਰ ਰਾਣਾ ਦੀ ਅਗਵਾਈ ’ਚ ਖਿਡਾਰੀਆਂ ਨੇ ਉਤਸ਼ਾਹ ਪੂਰਵਕ ਖੇਡ ਮੁਕਾਬਲਿਆਂ ’ਚ ਭਾਗ ਲਿਆ। ਅੱਜ ਕਰਵਾਏ ਗਏ ਵਾਲੀਬਾਲ 14, 17 ਅਤੇ 19 ਸਾਲ ਵਰਗ ਲੜਕਿਆਂ ਦੇ ਫ਼ਾਈਨਲ ਮੁਕਾਬਲੇ ਸਰਕਾਰੀ ਹਾਈ ਸਕੂਲ ਮਟੋਰ ਵਿਖੇ ਕਰਵਾਏ ਗਏ, ਜਿਨ੍ਹਾਂ ਦਾ ਰਸਮੀ ਉਦਘਾਟਨ ਸੇਵਾਮੁਕਤ ਅਧਿਆਪਕ ਰਾਣਾ ਹਿੰਮਤ ਸਿੰਘ ਅਤੇ ਜੋਨਲ ਸਕੱਤਰ ਅਸ਼ੋਕ ਕੁਮਾਰ ਰਾਣਾ ਵਲੋਂ ਕੀਤਾ ਗਿਆ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਅਕਤ ਨੂੰ ਅਗਿਆਕਾਰੀ ਅਤੇ ਚੰਗੇ ਲੀਡਰ ਬਣਾਉਂਦੀਆਂ ਹਨ ਸਹਿਨਸ਼ੀਲਤਾ ਅਤੇ ਸਿਹਤਮੰਦ ਬਣਾਉਣ ’ਚ ਸਹਾਈ ਹੁੰਦੀਆਂ ਹਨ। ਕਰਵਾਏ ਵਾਲੀਬਾਲ ਮੁਕਾਬਲਿਆਂ ’ਚ 14 ਸਾਲ ਵਰਗ ’ਚ ਪੀ. ਐਮ. ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੋਰ ਨੇ ਪਹਿਲਾ, ਸਰਕਾਰੀ ਅਦਾਰਸ਼ ਸੀ: ਸੈ: ਸਕੂਲ ਲੋਦੀਪੁਰ ਨੇ ਦੂਜਾ ਸਥਾਨ ਹਾਸਲ ਕੀਤਾ। 17 ਸਾਲ ਵਰਗ ਦਾ ਪਹਿਲਾਂ ਸਥਾਨ ਸਰਕਾਰੀ ਅਦਾਰਸ਼ ਸੀ: ਸੈ: ਸਕੂਲ ਲੋਦੀਪੁਰ, ਦੂਸਰਾ ਐਸ. ਜੀ. ਐਸ. ਖ਼ਾਲਸਾ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਮਟੋਰ ਪ੍ਰਾਪਾਤ ਕੀਤਾ। 19 ਸਾਲ ਵਰਗ ਦੇ ਹੋਏ ਮੁਕਾਬਲੇ ’ਚ ਐਸ. ਜੀ. ਐਸ. ਖ਼ਾਲਸਾ ਸਕੂਲ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਭਾਈ ਨੰਦ ਲਾਲ ਪਬਲਿਕ ਸਕੂਲ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ ਨੇ ਤੀਜਾ ਸਥਾਨ ਹਾਸਲ ਕੀਤਾ। ਕਨਵੀਨਰ ਇਕਬਾਲ ਸਿੰਘ, ਉੱਪ ਕਨਵੀਨਰ ਰਣਜੀਤ ਸਿੰਘ ਭੱਠਲ, ਤਰਨਜੀਤ ਸਿੰਘ, ਸੁਮਨ ਚਾਂਦਲਾ, ਲਖਵੀਰ ਕੌਰ, ਹਰਜੋਤ ਸਿੰਘ, ਗੁਰਿੰਦਰ ਸਿੰਘ ਕੰਧੋਲਾ, ਸਤਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।