ਗੜ੍ਹਸ਼ੰਕਰ, 28 ਮਈ (ਧਾਲੀਵਾਲ)-ਅਵਤਾਰ ਸਿੰਘ ਅਰੋੜਾ ਮੈਨੇਜਿੰਗ ਡਾਇਰੈਕਟਰ 'ਅਰੋੜਾ ਇਨ ਐਜੂਕੇਸ਼ਨਲ ਕੰਸਲਟੈਂਸੀ' ਸੁਰਿੰਦਰਾ ਟਾਵਰ, ਨੇੜੇ ਗਰੈਂਡ ਹੋਟਲ, ਬੰਗਾ ਰੋਡ ਨਵਾਂਸ਼ਹਿਰ ਨੇ ਦੱਸਿਆ ਕਿ 30 ਮਈ ਨੂੰ ਮੁੱਖ ਦਫ਼ਤਰ ਨਵਾਂਸ਼ਹਿਰ ਵਿਖੇ ਮੈਗਾ ਸੈਮੀਨਾਰ 'ਚ 'ਸਟੱਡੀ ਵੀਜ਼ੇ ਦਾ ਸੱਚ' ਬਿਆਨਿਆ ਜਾਵੇਗਾ | ਉਨ੍ਹਾਂ ਕਿਹਾ ਕਿ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਹੋਰ ਮੁਲਕਾਂ ਦੇ ਸਟੱਡੀ ਵੀਜ਼ੇ ਨੂੰ ਲੈ ਕੇ ਲੋਕ ਨੂੰ ਭਰਮਾਉਣ ਦੇ ਨਾਲ ਨਾਲ ਦੇ ਨਾਲ ਕਈ ਤਰ੍ਹਾਂ ਦੇ ਭਰਮ, ਭੁਲੇਖੇ ਪਾਏ ਜਾ ਰਹੇ ਹਨ ਜਦਕਿ ਅਸਲ ਸੱਚਾਈ ਤੋਂ ਵਿਦਿਆਰਥੀਆਂ ਨੂੰ ਦੂਰ ਰੱਖਿਆ ਜਾ ਰਿਹਾ ਹੈ | ਇਥੋਂ ਤੱਕ ਕਿ ਸਟੱਡੀ ਵੀਜ਼ੇ ਲਈ ਮੋਟੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਵੀ ਅਖੀਰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਵਤਾਰ ਸਿੰਘ ਅਰੋੜਾ ਨੇ ਕਿਹਾ ਕਿ ਸਟੱਡੀ ਵੀਜ਼ੇ ਸੰਬੰਧੀ ਸਹੀ ਤਸਵੀਰ ਵਿਦਿਆਰਥੀਆਂ ਅੱਗੇ ਰੱਖਣ ਦੇ ਮੰਤਵ ਨਾਲ ਹੀ ਅਰੋੜਾ ਇਮੀਗ੍ਰੇਸ਼ਨ ਵਲੋਂ 30 ਮਈ ਨੂੰ ਮੈਗਾ ਸੈਮੀਨਾਰ ਰੱਖਿਆ ਗਿਆ ਹੈ ਜਿਸ ਵਿਚ ਵਿਦੇਸ਼ ਪੜ੍ਹਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੈਨੇਡਾ, ਯੂ.ਕੇ., ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ ਤੇ ਵੱਖ-ਵੱਖ ਯੂਰਪੀਅਨ ਦੇਸ਼ਾਂ ਦੇ ਸਟੱਡੀ ਵੀਜ਼ੇ ਬਾਰੇ ਉਨ੍ਹਾਂ ਦੀ ਯੋਗਤਾ ਦੇ ਅਧਾਰ 'ਤੇ ਅਸੈਸਮੈਂਟ ਕਰਦਿਆਂ ਭਵਿੱਖ ਲਈ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੈਗਾ ਸੈਮੀਨਾਰ 'ਚ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ. ਕੇ. ਤੇ ਯੂਰਪ ਦੇ ਮੁਲਕਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰਤੀਨਿਧੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹਿਣਗੇ ਤੇ ਉਹ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ | ਅਵਤਾਰ ਸਿੰਘ ਅਰੋੜਾ ਨੇ ਅੱਗੇ ਦੱਸਿਆ ਕਿ ਸਟੱਡੀ ਵੀਜ਼ੇ ਦੇ ਰਿਜ਼ੈਕਟ ਕੇਸਾਂ ਵੱਲ ਮੈਗਾ ਸੈਮੀਨਾਰ ਵਿਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ | ਅਵਤਾਰ ਸਿੰਘ ਅਰੋੜਾ ਨੇ ਕਿਹਾ ਕਿ ਨਿਊਜ਼ੀਲੈਂਡ ਸਟੱਡੀ ਵੀਜ਼ੇ 'ਤੇ ਜਾਣ ਵਾਲਿਆਂ ਲਈ ਚੰਗੀ ਖ਼ਬਰ ਹੈ | ਉਨ੍ਹਾਂ ਦੱਸਿਆ ਕਿ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਬਿਨ੍ਹਾਂ ਆਈਲਟਸ ਤੋਂ ਖੁਦ ਜਾਂ ਆਪਣੇ ਸਪਾਊਸ ਨਾਲ ਨਿਊਜ਼ੀਲੈਂਡ ਜਾ ਸਕਣਗੇ | ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਸਟੱਡੀ ਵੀਜ਼ੇ ਵਿਚ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲੈਣ ਦੀ ਸੁਵਿਧਾ ਦਿੱਤੀ ਜਾਵੇਗੀ |