ਘੱਟੀਵਾਲ ਤੋਂ ਖ਼ਾਲਸਾ ਕਾਲਜ ਮੁੱਖ ਸੜਕ 'ਤੇ ਲਾਈਟਾਂ ਚਲਾਉਣ ਦੀ ਮੰਗ
ਅਜੀਤ ਡੈਸਕ
30-05-2026
ਬਰਸਾਲਪੁਰ ਸਕੂਲ 'ਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਸਕੂਲ ਪ੍ਰਬੰਧਕ ਪ੍ਰੇਸ਼ਾਨ
ਸ੍ਰੀ ਚਮਕੌਰ ਸਾਹਿਬ, 29 ਮਈ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਅਤੇ ਸਕੂਲ 'ਚ ਕੀਤੀ ਜਾ ਭੰਨ ਤੋੜ ਕਾਰਨ ਸਕੂਲ ਪ੍ਰਬੰਧਕ ਪ੍ਰੇਸ਼ਾਨ ਹਨ | ਸਕੂਲ ਦੀ ਮੁੱਖ ਅਧਿਆਪਕ ਮੈਡਮ ਸੋਨੀਆ ਬੈਰੀ ਨੇ ਦੱਸਿਆ ਕਿ ਸਕੂਲ ਵਿਚ 8 ਮਈ ਤੋਂ ਲਗਾਤਾਰ ਚੋਰੀ ਹੋ ਰਹੀ ਹੈ ਅਤੇ ਸਕੂਲ ਦੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਪੱਖੇ, ਬੈਂਚ, ਦਰਵਾਜੇ ਚੋਰੀ ਕੀਤੇ ਗਏ ਹਨ ਤੇ ਅੰਦਰ ਵੜ ਕੇ ਪਖਾਨਿਆਂ ਦੀਆਂ ਸੀਟਾਂ ਅਤੇ ਦਰਵਾਜੇ ਤੋੜੇ ਗਏ ਹਨ | ਕੈਮਰਿਆਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ, ਇੱਥੋਂ ਤੱਕ ਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵਿਗਿਆਨ ਦੇ ਸਬਜੈਕਟ ਮਾਡਲ ਵੀ ਚੋਰਾਂ ਨੇ ਨਹੀਂ ਛੱਡੇ | ਮੁੱਖ ਅਧਿਆਪਕ ਮੈਡਮ ਬੈਰੀ ਨੇ ਦੱਸਿਆ ਕਿ ਉਨ੍ਹਾਂ ਇਸ ਚੋਰੀ ਸਬੰਧੀ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਵੋਟਾਂ 'ਚ ਰੁੱਝੇ ਹੋਣ ਕਾਰਨ ਕੋਈ ਕਾਰਵਾਈ ਅਮਲ ਵਿਚ ਨਹੀ ਲਿਆਂਦੀ ਗਈ | ਫਿਰ ਉਨ੍ਹਾਂ ਹੈਲਪਲਾਈਨ ਨੰਬਰ 112 'ਤੇ ਫੋਨ ਕਰਕੇ ਸੂਚਿਤ ਕੀਤਾ, ਪੁਲਿਸ ਤਾਂ ਆਈ ਪਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪਿੰਡ ਦੀ ਪੰਚਾਇਤ ਨੂੰ ਜਾਣੂ ਕਰਵਾਇਆ ਹੈ |