ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦੀ ਚੋਣ ਵਿਚ ਕਾਂਗਰਸ ਨੂੰ 7, 'ਆਪ' ਨੂੰ 3 ਅਤੇ 3 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ-ਹਾਰਨ ਵਾਲਿਆਂ 'ਚ ਕਈ ਉੱਘੇ ਆਗੂ

Ad Position 21
No active advertisement
ਅਜੀਤ ਡੈਸਕ 30-05-2026

ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਰੂਪਨਗਰ ਦੀਆਂ 21 ਵਾਰਡਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਵਿਚ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਕਿਰਨ ਸੋਨੀ ਨੇ 1080 ਵੋਟਾਂ ਹਾਸਲ ਕਰਕੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੀ ਉਮੀਦਵਾਰ ਹੋਣ ਦਾ ਮਾਣ ਹਾਸਲ ਕੀਤਾ। ਉਨ੍ਹਾਂ ਨੇ ਭਾਜਪਾ ਦੀ ਉਮੀਦਵਾਰ ਚੇਤਨਾ ਨੂੰ 201 ਵੋਟਾਂ ਤੱਕ ਸੀਮਤ ਰੱਖਦਿਆਂ ਇਕਤਰਫ਼ਾ ਜਿੱਤ ਦਰਜ ਕੀਤੀ। ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੇ ਪਰਵੀਨ ਸਿੰਘ ਨੂੰ 959 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਗੁਰਮੀਤ ਸਿੰਘ ਨੂੰ 278, ਭਾਜਪਾ ਦੇ ਰਾਜੇਸ਼ਵਰ ਕੁਮਾਰ ਨੂੰ 138 ਤੇ ਅਕਾਲੀ ਦਲ ਦੇ ਗੱਜਣ ਸਿੰਘ ਨੂੰ 71 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 2 ਵਿੱਚ ਭਾਜਪਾ ਦੀ ਕਰਮਜੀਤ ਕੌਰ ਨੂੰ 439, ਆਪ ਦੀ ਬਲਵਿੰਦਰ ਕੌਰ ਨੂੰ 420 ਅਤੇ ਕਾਂਗਰਸ ਦੀ ਗੁਰਮੀਤ ਕੌਰ ਨੂੰ 118 ਵੋਟਾਂ ਮਿਲੀਆਂ। ਵਾਰਡ ਨੰਬਰ 3 ਤੋਂ ਆਪ ਦੇ ਅੰਮ੍ਰਿਤਪਾਲ ਸਿੰਘ ਨੂੰ 510, ਕਾਂਗਰਸ ਦੇ ਪਰਮਿੰਦਰ ਸਿੰਘ ਨੂੰ 466, ਅਕਾਲੀ ਦਲ ਦੇ ਮਨਜੀਤ ਸਿੰਘ ਤੰਬੜ ਨੂੰ 199 ਅਤੇ ਭਾਜਪਾ ਦੇ ਅੰਕੁਰ ਗੁਪਤਾ ਨੂੰ 108 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 4 ਵਿਚ ਅਕਾਲੀ ਦਲ ਦੇ ਗੁਰਵਿੰਦਰ ਸਿੰਘ ਨੂੰ 492 ਵੋਟਾਂ ਮਿਲੀਆਂ, ਜਦਕਿ ਆਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਨੂੰ 379, ਆਪ ਦੇ ਤੇਜਿੰਦਰ ਸਿੰਘ ਨੂੰ 186 ਅਤੇ ਭਾਜਪਾ ਦੇ ਮੋਹਿੰਦਰ ਪਾਲ ਨੂੰ 77 ਵੋਟਾਂ ਮਿਲੀਆਂ। ਵਾਰਡ ਨੰਬਰ 5 ਤੋਂ ਅਕਾਲੀ ਦਲ ਦੇ ਪਰਮਜੀਤ ਸਿੰਘ ਨੂੰ 575, ਆਪ ਦੇ ਅਨੂਪ ਕੁਮਾਰ ਨੂੰ 215, ਭਾਜਪਾ ਦੇ ਕਰਨ ਕੌਸ਼ਲ ਨੂੰ 31 ਅਤੇ ਆਜ਼ਾਦ ਉਮੀਦਵਾਰ ਸਿਮਰਨਜੀਤ ਸਿੰਘ ਨੂੰ 14 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 6 ਵਿੱਚ ਆਪ ਦੀ ਸੰਤੋਸ਼ ਕੁਮਾਰੀ ਨੂੰ 541, ਅਕਾਲੀ ਦਲ ਦੀ ਕੁਲਵੀਰ ਕੌਰ ਨੂੰ 490, ਕਾਂਗਰਸ ਦੀ ਨੀਰੂ ਰਾਣੀ ਨੂੰ 450 ਅਤੇ ਭਾਜਪਾ ਦੀ ਨੀਤੂ ਕਪਿਲਾ ਨੂੰ 276 ਵੋਟਾਂ ਮਿਲੀਆਂ। ਵਾਰਡ ਨੰਬਰ 7 ਤੋਂ ਆਪ ਦੇ ਸੁਖਜਿੰਦਰ ਸਿੰਘ ਨੂੰ 575 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਨੂੰ 260, ਭਾਜਪਾ ਦੇ ਸੁਰਜੀਤ ਸਿੰਘ ਨੂੰ 165, ਕਾਂਗਰਸ ਦੇ ਕਰਮ ਸਿੰਘ ਨੂੰ 81 ਅਤੇ ਅਕਾਲੀ ਦਲ ਦੇ ਅਮਰੀਕ ਸਿੰਘ ਨੂੰ 73 ਵੋਟਾਂ ਪ੍ਰਾਪਤ ਹੋਈਆਂ। ਇੱਕ ਹੋਰ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਨੂੰ ਵੀ 73 ਵੋਟਾਂ ਮਿਲੀਆਂ। ਵਾਰਡ ਨੰਬਰ 8 ਵਿੱਚ ਭਾਜਪਾ ਦੀ ਜਸਬੀਰ ਕੌਰ ਨੂੰ 625, ਆਜ਼ਾਦ ਉਮੀਦਵਾਰ ਪਰਵੀਨ ਛੱਤਵਾਲ ਨੂੰ 428 ਅਤੇ ਆਪ ਦੀ ਪ੍ਰਿਅੰਕਾ ਨੂੰ 358 ਵੋਟਾਂ ਮਿਲੀਆਂ। ਵਾਰਡ ਨੰਬਰ 9 ਤੋਂ ਕਾਂਗਰਸ ਦੀ ਰੇਖਾ ਰਾਣੀ ਨੂੰ 416, ਆਪ ਦੇ ਸਲੀਮ ਕੁਮਾਰ ਨੂੰ 226, ਭਾਜਪਾ ਦੇ ਅਭਿਸ਼ੇਕ ਭੱਟੀ ਨੂੰ 185, ਆਜ਼ਾਦ ਉਮੀਦਵਾਰ ਪ੍ਰਿੰਸ ਕੁਮਾਰ ਨੂੰ 177, ਪਰਮਿੰਦਰ ਸਿੰਘ ਨੂੰ 110, ਜੰਗਵੀਰ ਸਿੰਘ ਨੂੰ 72 ਅਤੇ ਅਕਾਲੀ ਦਲ ਦੇ ਰਾਜ ਕੁਮਾਰ ਨੂੰ 30 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 10 ਵਿਚ ਭਾਜਪਾ ਦੀ ਕਿਰਨ ਗੁਪਤਾ ਨੂੰ 501 ਵੋਟਾਂ ਮਿਲੀਆਂ, ਜਦਕਿ ਆਪ ਦੀ ਮਹਿਕ ਖੰਨਾ ਨੂੰ 360, ਕਾਂਗਰਸ ਦੇ ਪ੍ਰਦੀਪ ਕੁਮਾਰ ਨੂੰ 188, ਅਕਾਲੀ ਦਲ ਦੀ ਜੋਤੀ ਨਾਗੀ ਨੂੰ 61 ਅਤੇ ਆਜ਼ਾਦ ਉਮੀਦਵਾਰ ਬਬਲੀ ਨੂੰ 43 ਵੋਟਾਂ ਮਿਲੀਆਂ। ਵਾਰਡ ਨੰਬਰ 11 ਵਿਚ ਭਾਜਪਾ ਦੇ ਹਰਮਿੰਦਰਪਾਲ ਸਿੰਘ ਨੂੰ 779, ਕਾਂਗਰਸ ਦੇ ਅਸ਼ੋਕ ਵਾਹੀ ਨੂੰ 308 ਤੇ ਅਕਾਲੀ ਦਲ ਦੇ ਪਵਨਪ੍ਰੀਤ ਸਿੰਘ ਨੂੰ 116 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 13 ਤੋਂ ਆਪ ਦੇ ਗੁਰਵਿੰਦਰ ਸਿੰਘ ਨੂੰ 583 ਵੋਟਾਂ ਮਿਲੀਆਂ, ਜਦਕਿ ਅਕਾਲੀ ਦਲ ਦੀ ਬਲਜਿੰਦਰ ਕੌਰ ਨੂੰ 364 ਅਤੇ ਭਾਜਪਾ ਦੇ ਹਿੰਮਤ ਸਿੰਘ ਗਿਰਨ ਨੂੰ 91 ਵੋਟਾਂ ਮਿਲੀਆਂ। ਵਾਰਡ ਨੰਬਰ 14 ਵਿਚ ਆਪ ਦੀ ਸੰਗੀਤਾ ਕਾਲੀਆ ਨੂੰ 855, ਭਾਜਪਾ ਦੀ ਪ੍ਰੀਤੀ ਸ਼ਰਮਾ ਨੂੰ 190 ਅਤੇ ਅਕਾਲੀ ਦਲ ਦੀ ਸ਼ੀਤਲ ਨੂੰ 117 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 15 ਤੋਂ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਨੂੰ 438, 'ਆਪ' ਦੇ ਕੁਲਦੀਪ ਸਿੰਘ ਨੂੰ 326, ਕਾਂਗਰਸ ਦੀ ਪੂਨਮ ਕੱਕੜ ਨੂੰ 272, ਭਾਜਪਾ ਦੇ ਜੀਤ ਰਾਮ ਨੂੰ 146, ਆਜ਼ਾਦ ਉਮੀਦਵਾਰ ਰਾਹੁਲ ਸਹੋਤਾ ਨੂੰ 36 ਤੇ ਧਰਮਿੰਦਰ ਕੁਮਾਰ ਨੂੰ 17 ਵੋਟਾਂ ਮਿਲੀਆਂ। ਵਾਰਡ ਨੰਬਰ 16 ਵਿਚ 'ਆਪ' ਦੀ ਸੁਰਜੀਤ ਕੌਰ ਨੂੰ 432 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੀ ਪਰਮਜੀਤ ਕੌਰ ਨੂੰ 232, ਭਾਜਪਾ ਦੀ ਕੰਚਨ ਬਾਲਾ ਨੂੰ 228 ਅਤੇ ਕਾਂਗਰਸ ਦੀ ਜਸਵਿੰਦਰ ਕੌਰ ਨੂੰ 191 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 17 ਤੋਂ ਆਪ ਦੇ ਅਵਤਾਰ ਸਿੰਘ ਨੂੰ 668, ਆਜ਼ਾਦ ਉਮੀਦਵਾਰ ਅਵਤਾਰ ਸਿੰਘ ਨੂੰ 245, ਭਾਜਪਾ ਦੀ ਚਾਂਦ ਰਾਣੀ ਨੂੰ 226, ਅਕਾਲੀ ਦਲ ਦੀ ਜਸਵਿੰਦਰ ਕੌਰ ਨੂੰ 181 ਅਤੇ ਕਾਂਗਰਸ ਦੀ ਮੀਨਾ ਕੁਮਾਰੀ ਨੂੰ 34 ਵੋਟਾਂ ਮਿਲੀਆਂ। ਵਾਰਡ ਨੰਬਰ 18 ਵਿੱਚ ਆਪ ਦੀ ਸੁਰਿੰਦਰ ਕੌਰ ਨੂੰ 595, ਭਾਜਪਾ ਦੀ ਕੋਮਲ ਨੂੰ 279, ਕਾਂਗਰਸ ਦੀ ਹਰਦੀਪ ਕੌਰ ਨੂੰ 136 ਅਤੇ ਅਕਾਲੀ ਦਲ ਦੀ ਬਬਲੀ ਨੂੰ 124 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 19 ਤੋਂ ਆਪ ਦੇ ਇੰਦਰਪਾਲ ਸਿੰਘ ਨੂੰ 603 ਵੋਟਾਂ ਮਿਲੀਆਂ, ਜਦਕਿ ਅਕਾਲੀ ਦਲ ਦੇ ਨਰਿੰਦਰ ਸਿੰਘ ਨੂੰ 195, ਭਾਜਪਾ ਦੇ ਸਰਬਜੀਤ ਸਿੰਘ ਨੂੰ 133 ਅਤੇ ਕਾਂਗਰਸ ਦੇ ਗਗਨਦੀਪ ਸਿੰਘ ਨੂੰ 59 ਵੋਟਾਂ ਮਿਲੀਆਂ। ਵਾਰਡ ਨੰਬਰ 20 ਵਿਚ ਆਪ ਦੀ ਜਗਮੋਹਨ ਕੌਰ ਨੂੰ 393, ਭਾਜਪਾ ਦੀ ਪਰਮਿੰਦਰ ਕੌਰ ਨੂੰ 329, ਕਾਂਗਰਸ ਦੀ ਮਮਤਾ ਠਾਕੁਰ ਨੂੰ 132 ਅਤੇ ਅਕਾਲੀ ਦਲ ਦੀ ਗੁਰਲੀਨ ਕੌਰ ਨੂੰ 63 ਵੋਟਾਂ ਮਿਲੀਆਂ। ਵਾਰਡ ਨੰਬਰ 21 ਤੋਂ ਆਪ ਦੀ ਤਰਨਜੀਤ ਕੌਰ ਨੂੰ 633, ਭਾਜਪਾ ਦੀ ਮੰਜੂ ਗਰੋਵਰ ਨੂੰ 225 ਤੇ ਅਕਾਲੀ ਦਲ ਦੀ ਮੋਨਿਕਾ ਰਾਣੀ ਨੂੰ 61 ਵੋਟਾਂ ਪ੍ਰਾਪਤ ਹੋਈਆਂ।
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ 13 ਵਾਰਡਾਂ ਵਿਚੋਂ 11 ਵਾਰਡਾਂ ਲਈ 26 ਮਈ ਨੂੰ ਹੋਏ ਮਤਦਾਨ ਸਬੰਧੀ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਹੋਈ ਗਿਣਤੀ ਵਿਚ 6 ਕਾਂਗਰਸ, 2 ਆਪ ਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ ਜਦਕਿ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਦੀਪ ਕੌਰ ਤੇ ਵਾਰਡ ਨੰਬਰ 12 ਤੋਂ ਕਾਂਗਰਸ ਦੇ ਉਮੀਦਵਾਰ ਹਰਜੀਤ ਕੌਰ ਭੰਗੂ ਨਿਰਵਿਰੋਧ ਜੇਤੂ ਰਹੇ ਸਨ। ਅੱਜ ਆਏ ਨਤੀਜਿਆਂ ਵਿਚ ਵਾਰਡ ਨੰਬਰ 1 ਵਿਚ ਕਾਂਗਰਸ ਪਾਰਟੀ ਦੇ ਪਵਨ ਕੌਰ ਨੂੰ 380 (ਜੇਤੂ), ਆਮ ਆਦਮੀ ਪਾਰਟੀ ਦੀ ਹਰਜੀਤ ਕੌਰ ਨੂੰ 248 ਅਤੇ ਆਜ਼ਾਦ ਗੁਰਜੀਤ ਕੌਰ ਨੰ 32 ਵੋਟਾਂ ਪੋਲ ਹੋਈਆਂ ਹਨ। ਵਾਰਡ ਨੰਬਰ 2 ਵਿਚ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਵਿਸ਼ਾਲ ਕਸੱਯਪ ਨੂੰ 354, ਕਾਂਗਰਸ ਦੇ ਇੰਦਰਪਾਲ ਸਿੰਘ ਲਾਲੀ ਨੂੰ 338, ਆਜ਼ਾਦ ਸੁਰਮੁੱਖ ਸਿੰਘ ਨੂੰ 6, ਵਾਰਡ ਨੰਬਰ 3 ਵਿਚ ਜੇਤੂ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਨੂੰ 369, ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਨੂੰ 173, ਆਜ਼ਾਦ ਇਕਬਾਲ ਸਿੰਘ ਨੂੰ 78, ਭਾਜਪਾ ਦੇ ਜਸਪਿੰਦਰ ਸਿੰਘ ਨੂੰ 47, ਵਾਰਡ ਨੰਬਰ 5 ਵਿਚ ਜੇਤੂ ਕਾਂਗਰਸੀ ਕਿਰਪਾਲ ਸਿੰਘ ਨੂੰ 377, ਸ਼੍ਰੋਮਣੀ ਅਕਾਲੀ ਦਲ ਦੇ ਕੁਲਦੀਪ ਕੁਮਾਰ ਨੂੰ 4 ਭਾਜਪਾ ਦੇ ਦਵਿੰਦਰ ਸਿੰਘ ਨੂੰ 9, ਆਪ ਦੇ ਭੁਪਿੰਦਰ ਸਿੰਘ ਨੂੰ 87, ਵਾਰਡ ਨੰਬਰ 6 ਜੇਤੂ ਆਮ ਆਦਮੀ ਪਾਰਟੀ ਦੇ ਰੀਤਾ ਨੂੰ 397, ਆਜ਼ਾਦ ਮੰਜੂ ਬਾਲਾ ਨੂੰ 216, ਵਾਰਡ ਨੰਬਰ 7 ਵਿਚ ਆਜ਼ਾਦ ਚਹਿਲ ਸਿੰਘ ਭੰਗੂ ਨੂੰ 330, ਕਾਂਗਰਸ ਦੇ ਕਮਲੇਸ਼ ਰਾਣੀ ਨੂੰ 296, ਭਾਜਪਾ ਦੇ ਹਰਜਿੰਦਰ ਸਿੰਘ ਨੂੰ 11 ਆਜ਼ਾਦ ਸੁਖਵੀਰ ਸਿੰਘ ਨੂੰ 13, ਵਾਰਡ ਨੰਬਰ 8 ਦੇ ਜੇਤੂ ਕਾਂਗਰਸੀ ਕੁਲਵਿੰਦਰ ਕੌਰ ਨੂੰ 169, ਆਪ ਦੀ ਆਸ਼ਾ ਨੂੰ 144, ਸ਼੍ਰੋਮਣੀ ਅਕਾਲੀ ਦਲ ਦੇ ਗੁਰਮੀਤ ਕੌਰ ਨੂੰ 31, ਬਲਵਿੰਦਰ ਕੌਰ ਆਜ਼ਾਦ ਨੂੰ 110, ਮਨਜਿੰਦਰ ਕੌਰ ਆਜ਼ਾਦ ਨੂੰ 151, ਵਾਰਡ ਨੰਬਰ 9 ਦੇ ਕਾਂਗਰਸੀ ਉਮੀਦਵਾਰ ਸਤਵਿੰਦਰ ਕੌਰ ਨੂੰ 327, ਅਮਨਦੀਪ ਸਿੰਘ ਮਾਂਗਟ ਨੂੰ 278, ਹਰਿੰਦਰ ਸਿੰਘ ਆਜ਼ਾਦ ਨੂੰ 128, ਵਾਰਡ ਨੰਬਰ 10 ਤੋਂ ਜੇਤੂ ਆਜ਼ਾਦ ਉਮੀਦਵਾਰ ਪਰਮਿੰਦਰ ਕੌਰ ਨੂੰ 387, ਕਾਂਗਰਸ ਦੇ ਮਮਤਾ ਨੂੰ 308, ਆਪ ਦੀ ਪਰਮਜੀਤ ਕੌਰ ਨੂੰ 111 ਭਾਜਪਾ ਦੀ ਮਨਪ੍ਰੀਤ ਕੌਰ ਨੂੰ 22, ਆਜ਼ਾਦ ਅੰਮ੍ਰਿਤ ਕੌਰ ਨੂੰ 27, ਵਾਰਡ ਨੰਬਰ 11 ਵਿਚ ਜੇਤੂ ਕਾਂਗਰਸੀ ਉਮੀਦਵਾਰ ਵਰਿੰਦਰ ਕੁਮਾਰ ਵਿਕੀ ਨੂੰ 279, ਆਪ ਦੇ ਸ਼ਮਸ਼ੇਰ ਸਿੰਘ ਨੂੰ 94, ਆਜ਼ਾਦ ਹਰਮਨਜੀਤ ਸਿੰਘ ਨੂੰ 217 ਅਤੇ ਵਾਰਡ ਨੰਬਰ 13 ਤੋਂ ਜੇਤੂ ਆਜ਼ਾਦ ਉਮੀਦਵਾਰ ਹਰਜਿੰਦਰ ਕੌਰ ਨੂੰ 404 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਕੌਰ ਨੂੰ 173 ਵੋਟਾਂ ਪੋਲ ਹੋਈਆਂ ਹਨ। ਇਨ੍ਹਾਂ ਚੋਣਾਂ ਵਿਚ ਹਾਰਨ ਵਾਲੇ ਪ੍ਰਮੁੱਖ ਅਮਨਦੀਪ ਸਿੰਘ ਮਾਂਗਟ, ਪਿਛਲੇ ਟਰਮ ਵਿਚ ਮੀਤ ਪ੍ਰਧਾਨ ਰਹੇ ਭੁਪਿੰਦਰ ਸਿੰਘ, ਕੌਂਸਲਰ ਰਹੇ ਸੁਖਵੀਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਕੌਰ, ਕਮਲੇਸ਼ ਵਰਮਾ, ਇੰਦਰਪਾਲ ਸਿੰਘ ਲਾਲੀ, ਹਰਜੀਤ ਕੌਰ (ਵਾਰਡ ਨੰਬਰ 1) ਆਦਿ ਸ਼ਾਮਲ ਹਨ।
ਨਗਰ ਕੌਂਸਲ ਮੋਰਿੰਡਾ ਤੋਂ ਕਾਂਗਰਸ ਪਾਰਟੀ ਦੇ 10 ਉਮੀਦਵਾਰਾਂ ਤੇ 2 ਆਜ਼ਾਦ ਉਮੀਦਵਾਰ ਚੋਣ ਜਿੱਤਣ ਉਪਰੰਤ ਪਹੁੰਚੇ ਚੰਨੀ ਦੇ ਗ੍ਰਹਿ
ਮੋਰਿੰਡਾ ਤੋਂ ਪ੍ਰਿਤਪਾਲ ਸਿੰਘ ਅਨੁਸਾਰ-ਨਗਰ ਕੌਂਸਲ ਮੋਰਿੰਡਾ ਦੀਆਂ 26 ਮਈ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਦੇ ਵੱਖ-ਵੱਖ ਵਾਰਡਾਂ ਤੋਂ ਜਿੱਤੇ 10 ਉਮੀਦਵਾਰ ਗੁੰਜਨ ਸੂਦ, ਮਹਿੰਦਰ ਸਿੰਘ ਢਿੱਲੋਂ, ਨੇਹਾ ਸ਼ਰਮਾ, ਹਰਜੀਤ ਸਿੰਘ ਸੋਢੀ, ਪਿੰਕੀ ਕੌਰ, ਰਜੇਸ਼ ਕੁਮਾਰ ਸਿਸੋਦੀਆ, ਕਮਲਜੀਤ ਕੌਰ, ਦਲਜੀਤ ਕੌਰ, ਸਿਕੰਦਰ ਕੌਰ, ਹਰਜਿੰਦਰ ਸਿੰਘ ਛਿੱਬਰ ਤੇ 2 ਆਜ਼ਾਦ ਉਮੀਦਵਾਰ ਮਨਦੀਪ ਸਿੰਘ ਬਾਜਵਾ ਤੇ ਸੁਰਿੰਦਰ ਕੌਰ ਚੋਣ ਜਿੱਤਣ ਉਪਰੰਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਗ੍ਰਹਿ ਵਿਖੇ ਪਹੁੰਚੇ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀ ਵਲੋਂ ਜਿੱਤੇ ਹੋਏ ਉਮੀਦਵਾਰਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਨਵਜੀਤ ਸਿੰਘ ਨਵੀ ਨੇ ਮੋਰਿੰਡਾ ਦੇ ਸਮੂਹ ਵੋਟਰਾਂ, ਸਪੋਟਰਾਂ ਤੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਅੱਜ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਵੱਲੋਂ ਪਹਿਲਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਤੇ ਹੁਣ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਸ਼ਵਾਸ ਪ੍ਰਗਟ ਕਰਦਿਆਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਜਿੱਤੇ ਹੋਏ ਸਮੂਹ ਕੌਂਸਲਰਾਂ, ਬਲਾਕ ਸੰਮਤੀ ਮੈਂਬਰਾਂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਲੋਂ ਕੀਤੇ ਵਿਸ਼ਵਾਸ ਨੂੰ ਬਰਕਰਾਰ ਰੱਖਦੇ ਹੋਏ ਉਨ੍ਹਾਂ ਕੰਮਾਂ ਪਹਿਲ ਦੇ ਆਧਾਰ 'ਤੇ ਕਰਨ ਤਾਂ ਜੋ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਮਾਵੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ, ਪੀ.ਏ.ਡੀ ਬੈਂਕ ਦੇ ਵਾਈਸ ਚੇਅਰਮੈਨ ਕਰਨੈਲ ਸਿੰਘ ਜੀਤ, ਜਗਦੀਪ ਸਿੰਘ ਢੀਂਡਸਾ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਗੁਰਵਿੰਦਰ ਸਿੰਘ ਜੌਕੀ, ਠੇਕੇਦਾਰ ਬਲਬੀਰ ਸਿੰਘ ਲਾਲਾ, ਰਾਹੁਲ ਸ਼ਰਮਾ, ਰੁਪਿੰਦਰ ਸਿੰਘ ਭਿਚਰਾ, ਤਰਲੋਚਨ ਸਿੰਘ ਸਮਾਣਾ, ਠੇਕੇਦਾਰ ਅਜੇ ਕੁਮਾਰ ਰਿੰਕੂ, ਬਲਜਿੰਦਰ ਸਿੰਘ ਸਹੇੜੀ, ਟਹਿਲ ਸਿੰਘ ਲੁਠੇੜੀ, ਹਰਜੋਤ ਸਿੰਘ ਢੰਗਰਾਲੀ ਅਤੇ ਸੋਨੂੰ ਦੱਤ ਆਦਿ ਸਮਰਥਕ ਹਾਜ਼ਰ ਸਨ।
ਨਗਰ ਕੌਂਸਲ ਮੋਰਿੰਡਾ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ ਤੇ ਪ੍ਰਿਤਪਾਲ ਸਿੰਘ ਅਨੁਸਾਰ-ਅੱਜ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਆਏ ਮੋਰਿੰਡਾ ਦੇ 15 ਵਾਰਡਾਂ ਦੇ ਨਤੀਜਿਆਂ ਵਿਚ 10 ਉਮੀਦਵਾਰ ਕਾਂਗਰਸ ਦੇ ਜੇਤੂ ਰਹੇ ਜਿਸ ਵਿਚ 1 ਸ਼੍ਰੋਮਣੀ ਅਕਾਲੀ ਦਲ ਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ। ਜਦਕਿ ਆਮ ਆਦਮੀ ਪਾਰਟੀ ਵਲੋਂ ਸਾਰੇ ਸ਼ਹਿਰ ਦੀ ਵਾਰਡਬੰਦੀ ਨੂੰ ਆਪਣੇ ਹਿਸਾਬ ਨਾਲ ਕਰਾਉਣ ਦੇ ਬਾਵਜੂਦ ਇੱਕ ਵੀ ਸੀਟ ਨਹੀਂ ਮਿਲੀ। ਵਰਨਣਯੋਗ ਹੈ ਕਿ ਚਾਰ ਆਜ਼ਾਦ ਉਮੀਦਵਾਰਾਂ 'ਚੋਂ ਦੋ ਅਕਾਲੀ ਪਾਰਟੀ ਨਾਲ ਸਬੰਧਿਤ ਹਨ ਪਰ ਉਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੀ ਥਾਂ ਟਰੈਕਟਰ ਨੂੰ ਚੁਣਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਪਾਲ ਸਿੰਘ ਜੌਲੀ ਅਤੇ ਉਨ੍ਹਾਂ ਦੀ ਪਤਨੀ ਰਜਿੰਦਰ ਕੌਰ ਨੇ ਕੌਂਸਲ ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਨਗਰ ਕੌਂਸਲ ਮੋਰਿੰਡਾ ਦੀਆਂ ਚੋਣਾਂ ਵਿਚ ਵਾਰਡ ਨੰਬਰ 1 ਤੋਂ ਗੁੰਜਨ ਸੂਦ (ਕਾਂਗਰਸ), ਵਾਰਡ ਨੰਬਰ 2 ਤੋਂ ਮਹਿੰਦਰ ਸਿੰਘ ਢਿੱਲੋਂ (ਕਾਂਗਰਸ), ਵਾਰਡ ਨੰਬਰ 3 ਤੋਂ ਨੇਹਾ ਸ਼ਰਮਾ (ਕਾਂਗਰਸ), ਵਾਰਡ ਨੰਬਰ 4 ਤੋਂ ਹਰਜੀਤ ਸਿੰਘ ਸੋਢੀ (ਕਾਂਗਰਸ), ਵਾਰਡ ਨੰਬਰ 5 ਤੋਂ ਸੁਰਿੰਦਰ ਕੌਰ (ਆਜ਼ਾਦ), ਵਾਰਡ ਨੰਬਰ 6 ਤੋਂ ਮਨਦੀਪ ਸਿੰਘ ਬਾਜਵਾ (ਆਜ਼ਾਦ), ਵਾਰਡ ਨੰਬਰ 7 ਤੋਂ ਪਿੰਕੀ ਕੌਰ (ਕਾਂਗਰਸ), ਵਾਰਡ ਨੰਬਰ 8 ਤੋਂ ਰਾਜੇਸ਼ ਕੁਮਾਰ ਸਿਸੋਦੀਆ (ਕਾਂਗਰਸ), ਵਾਰਡ ਨੰਬਰ 9 ਤੋਂ ਕਮਲਜੀਤ ਕੌਰ (ਕਾਂਗਰਸ), ਵਾਰਡ ਨੰਬਰ 10 ਤੋਂ ਦਲਜੀਤ ਕੌਰ (ਕਾਂਗਰਸ), ਵਾਰਡ ਨੰਬਰ 11 ਤੋਂ ਸਕਿੰਦਰ ਕੌਰ (ਕਾਂਗਰਸ), ਵਾਰਡ ਨੰਬਰ 12 ਤੋਂ ਜਗਪਾਲ ਸਿੰਘ ਜੌਲੀ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰਬਰ 13 ਤੋਂ ਰਾਜਿੰਦਰ ਕੌਰ (ਆਜ਼ਾਦ), ਵਾਰਡ ਨੰਬਰ 14 ਤੋਂ ਹਰਜਿੰਦਰ ਸਿੰਘ (ਕਾਂਗਰਸ) ਅਤੇ ਵਾਰਡ ਨੰਬਰ 15 ਤੋਂ ਅੰਮ੍ਰਿਤਪਾਲ ਸਿੰਘ ਖੱਟੜਾ (ਆਜ਼ਾਦ) ਜੇਤੂ ਰਹੇ।
ਸ੍ਰੀ ਅਨੰਦਪੁਰ ਸਾਹਿਬ ਤੋਂ ਕਰਨੈਲ ਸਿੰਘ ਅਨੁਸਾਰ-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਅੱਜ ਆਏ ਚੋਣ ਨਤੀਜਿਆਂ 'ਚ ਸੂਬੇ ਦੀ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ। ਅੱਜ ਕੌਂਸਲ ਦੇ ਕੁੱਲ 13 ਵਾਰਡਾਂ ਦੇ ਐਲਾਨੇ ਚੋਣ ਨਤੀਜਿਆਂ 'ਚ 'ਆਪ' ਨੇ 11 ਵਾਰਡਾਂ 'ਚ ਆਪਣਾ ਜੇਤੂ ਪ੍ਰਚੰਡ ਲਹਿਰਾਇਆ ਹੈ। ਜਦੋਂ ਕਿ 2 ਵਾਰਡ 'ਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਨਗਰ ਕੌਂਸਲ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਨਿਰਾਸ ਲੱਗੀ ਹੈ। ਚੋਣ ਅਧਿਕਾਰੀ ਵੱਲੋਂ ਜਾਰੀ ਨਤੀਜਿਆਂ 'ਚ ਵਾਰਡ ਨੰ: 1 (ਮਹਿਲਾਵਾਂ ਰਾਖਵਾਂ) ਤੋਂ 'ਆਪ' ਦੇ ਉਮੀਦਵਾਰ ਅਮਨਦੀਪ ਕੌਰ ਨੂੰ 355, ਆਜ਼ਾਦ ਗੁਰਪ੍ਰੀਤ ਕੌਰ ਨੂੰ 94 ਅਤੇ ਬਲਜੀਤ ਕੌਰ ਨੂੰ 57 ਵੋਟ ਮਿਲੇ । ਵਾਰਡ ਨੰ: 2 (ਜਰਨਲ) 'ਤੋਂ 'ਆਪ' ਦੇ ਉਮੀਦਵਾਰ ਹਰਜੀਤ ਸਿੰਘ ਜੀਤਾ ਸਾਬਕਾ ਪ੍ਰਧਾਨ ਨੂੰ 369 ਅਤੇ ਪਰਮਵੀਰ ਸਿੰਘ ਰਾਣਾ (ਆਜ਼ਾਦ) ਨੇ 231 ਵੋਟ ਹਾਸਲ ਕੀਤੇ । ਵਾਰਡ ਨੰ: 3 (ਮਹਿਲਾ ਰਾਖਵਾਂ) ਕੁਲਵੰਤ ਕੌਰ 'ਆਪ' ਨੂੰ 254 ਅਤੇ ਪਰਵੀਨ ਕੁਮਾਰੀ ਨੂੰ 132 ਵੋਟ ਪਏ। ਵਾਰਡ ਨੰ: 4 (ਬੀ. ਸੀ.) ਕਰਮਜੀਤ ਸਿੰਘ ਨਿਰਵਿਰੋਧ ਚੁਣੇ ਗਏ ਸਨ । ਵਾਰਡ ਨੰ: 5 ਤੋਂ (ਅਨੁਸੂਚਿਤ ਮਹਿਲਾ) 'ਆਪ' ਉਮੀਦਵਾਰ ਹਰਪਾਲ ਕੌਰ ਨੂੰ 249, ਕੁਲਦੀਪ ਕੌਰ (ਆਜ਼ਾਦ) ਨੂੰ 146 ਤੇ ਬਲਵੀਰ ਕੌਰ (ਆਜ਼ਾਦ) 117 ਵੋਟਾਂ ਮਿਲੀਆਂ । ਵਾਰਡ ਨੰਬਰ 6 (ਜਨਰਲ) 'ਆਪ' ਦੇ ਇੰਦਰਜੀਤ ਸਿੰਘ ਅਰੋੜਾ ਨੂੰ 311 ਤੇ ਮਹਿੰਦਰ ਸਿੰਘ ਵਾਲੀਆ ਨੂੰ 143 ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਹਿਬ ਸਿੰਘ ਨੂੰ 25 ਵੋਟਾਂ ਮਿਲੀਆਂ। ਵਾਰਡ ਨੰ: 7 (ਮਹਿਲਾਵਾਂ) ਕੁਲਵਿੰਦਰ ਕੌਰ (ਆਜ਼ਾਦ) ਨੂੰ 220, ਤਰਲੋਚਨ ਕੌਰ (ਸ਼੍ਰੋਮਣੀ ਅਕਾਲੀ ਦਲ) ਨੂੰ 134 ਤੇ 'ਆਪ' ਦੀ ਮਨਪ੍ਰੀਤ ਕੌਰ ਨੂੰ 177 ਵੋਟ ਮਿਲੇ। ਵਾਰਡ ਨੰ: 8 ਤੋਂ (ਅਨੁਸੂਚਿਤ ਜਾਤੀ) ਸੁਨੀਲ ਕੁਮਾਰ (ਆਪ) ਨੂੰ 435, ਜਸਪਾਲ ਸਿੰਘ ਨੂੰ 19 ਅਤੇ ਜਥੇਦਾਰ ਰਾਮ ਸਿੰਘ (ਦੋਵੇਂ ਆਜ਼ਾਦ) 174 ਵੋਟ ਪਏ। ਵਾਰਡ ਨੰਬਰ 9 (ਮਹਿਲਾਵਾਂ) ਸੁਨਿਤਾ ਦੇਵੀ (ਆਜ਼ਾਦ) ਨੂੰ 47 ਵੋਟ, ਕਮਲਦੀਪ ਕੌਰ (ਆਜ਼ਾਦ) ਨੂੰ 262 ਤੇ 'ਆਪ' ਦੇ ਜਸਵੀਰ ਕੌਰ ਨੂੰ 338 ਵੋਟ ਮਿਲੇ। ਵਾਰਡ ਨੰਬਰ 10 (ਅਨੁਸੂਚਿਤ ਜਾਤੀ), ਸੁਖਦੇਵ ਸਿੰਘ (ਆਜ਼ਾਦ) ਨੂੰ 336, ਸਤਵਿੰਦਰ ਸਿੰਘ (ਬੀਜੇਪੀ) ਨੂੰ 13, ਕਮਲਜੀਤ ਸਿੰਘ 'ਆਪ' ਨੂੂੰ 246 ਤੇ ਮਦਨ ਲਾਲ (ਆਜ਼ਾਦ) ਨੂੰ 7 ਵੋਟ ਪ੍ਰਾਪਤ ਹੋਏ । ਵਾਰਡ ਨੰ: 11 (ਜਨਰਲ) ਤੋਂ ਅੰਮ੍ਰਿਤ ਲਾਲ ਭਾਰਤੀ ਜਨਤਾ ਪਾਰਟੀ ਨੂੰ 32, (ਆਜ਼ਾਦ) ਜਸਵਿੰਦਰ ਸਿੰਘ ਨੂੰ 263, 'ਆਪ' ਦੇ ਦੀਪਕ ਆਂਗਰਾ ਨੂੰ 396 ਤੇ ਪਰਮਜੀਤ ਸਿੰਘ ਪੰਮਾ (ਆਜ਼ਾਦ) ਨੂੰ ਸਿਰਫ਼ 45 ਵੋਟ ਮਿਲੇ। ਵਾਰਡ ਨੰ: 12 (ਜਨਰਲ) ਜਤਿਨ ਕੌਂਸਲ 'ਆਪ' ਨੂੰ 359, ਨੀਰਜ ਮਹਿਤਾ (ਆਜ਼ਾਦ) ਨੂੰ 347 ਵੋਟ ਪ੍ਰਾਪਤ ਹੋਏ। ਵਾਰਡ ਨੰ: 13 (ਅਨੁਸੂਚਿਤ ਜਾਤੀ ਮਹਿਲਾਵਾਂ) ਅਰਸ਼ਵਿੰਦਰ ਕੌਰ 'ਆਪ' ਨੂੰ 344, ਸਰਬਜੀਤ ਕੌਰ (ਆਜ਼ਾਦ) ਨੂੰ 306 ਵੋਟ ਪ੍ਰਾਪਤ ਹੋਏ। ਕੌਂਸਲ ਦੇ 13 ਵਾਰਡਾਂ 'ਚ ਕੁੱਲ 10289 ਵੋਟ 'ਚੋਂ 165 ਵੋਟ ਰੱਦ ਹੋਏ ਤੇ ਨੋਟਾਂ ਨੂੰ ਵੀ 29 ਵੋਟ ਮਿਲੇ।
ਕਾਂਗਰਸ ਪਾਰਟੀ ਨੂੰ ਅੱਠ, ਆਪ ਨੂੰ ਸੱਤ ਸੀਟਾਂ ਮਿਲੀਆਂ
ਨੰਗਲ ਤੋਂ ਗੁਰਪ੍ਰੀਤ ਸਿੰਘ ਗਰੇਵਾਲ ਅਨੁਸਾਰ-ਨੰਗਲ ਨਗਰ ਕੌਂਸਲ ਦੇ 19 ਵਾਰਡਾਂ ਚੋਂ ਕਾਂਗਰਸ ਪਾਰਟੀ ਨੇ 8 ਸੀਟਾਂ ਜਿੱਤੀਆਂ ਹਨ ਤੇ ਆਮ ਆਦਮੀ ਪਾਰਟੀ ਨੇ ਸੱਤ ਸੀਟਾਂ ਜਿੱਤੀਆਂ ਹਨ। ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਹਨ ਅਤੇ ਇੱਕ ਅਜਾਦ ਉਮੀਦਵਾਰ ਜੇਤੂ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰੂਪਨਗਰ 'ਤੇ ਪਹਿਲੀ ਵਾਰ 'ਆਪ' ਦਾ ਕਬਜ਼ਾ, 21 'ਚੋਂ 12 ਸੀਟਾਂ ਜਿੱਤ ਕੇ ਹਾਸਲ ਕੀਤਾ ਪੂਰਨ ਬਹੁਮਤ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਕਾਂਗਰਸ ਦੇ ਜੇਤੂ ਉਮੀਦਵਾਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਹੋਏ ਨਤਮਸਤਕ
Ad Position 24
No active advertisement