31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਰੋਟਰੀ ਕਲੱਬ ਮੋਰਿੰਡਾ ਵਲੋਂ ਦੰਦਾਂ ਦਾ ਚੈੱਕਅੱਪ ਕੈਂਪ <br/>

Ad Position 21
No active advertisement
ਅਜੀਤ ਡੈਸਕ 31-05-2026
ਮੋਰਿੰਡਾ, 30 ਮਈ (ਪਿ੍ਤਪਾਲ ਸਿੰਘ)- ਰੋਟਰੀ ਕਲੱਬ ਮੋਰਿੰਡਾ ਵਲੋਂ ਅਰੋੜਾ ਡੈਂਟਲ ਹਸਪਤਾਲ ਮੋਰਿੰਡਾ ਦੇ ਸਹਿਯੋਗ ਨਾਲ ਊਮਾ ਰਾਣਾ ਸਕੂਲ ਕੌਰਡੀਆਂ ਗਰੁੱਪ ਊਚਾ ਪਿੰਡ ਸੰਘੋਲ ਵਿਖੇ ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ | ਰੋਟਰੀ ਕਲੱਬ ਦੇ ਸਕੱਤਰ ਡਾ. ਨਿਰਮਲ ਧੀਮਾਨ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਡਾ. ਸੰਦੀਪ ਅਰੋੜਾ, ਡਾ. ਸਾਲਣੀ ਅਰੋੜਾ ਆਦਿ ਡਾਕਟਰਾਂ ਦੀ ਟੀਮ ਵਲੋਂ 600 ਸਕੂਲੀ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਦਵਾਈਆਂ ਤੇ ਬਰੱਸ਼ ਕਰਨ ਤੇ ਦੰਦਾਂ ਦੀ ਸਫਾਈ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕੌਰਡੀਆਂ ਗਰੁੱਪ ਦੇ ਸੰਸਥਾਪਕ ਲਾਰਡ ਦਲਜੀਤ ਸਿੰਘ ਰਾਣਾ, ਉਰਮਿਲਾ ਰਾਣਾ, ਕੋਆਰਡੀਨੇਟਰ ਗੁਲੀਆ ਜੀ, ਸਮੂਹ ਸਟਾਫ, ਰੋਟਰੀ ਕਲੱਬ ਮੋਰਿੰਡਾ ਦੇ ਪ੍ਰਧਾਨ ਯਾਸੂ ਸੂਦ, ਪ੍ਰੋਜੈਕਟ ਚੇਅਰਮੈਨ ਰਜਿੰਦਰ ਸੱਚਦੇਵਾ, ਅਵਤਾਰ ਸਿੰਘ, ਗੁਰਵਿੰਦਰ ਸਿੰਘ ਰੀਹਲ, ਰਾਜ ਕੁਮਾਰ ਤਲਾਨੀ ਆਦਿ ਹਾਜ਼ਰ ਸਨ | ਇਸ ਮੌਕੇ ਪਿ੍ੰਸੀਪਲ ਡਾ. ਰਜਨੀ ਗੌੜ ਵੱਲੋਂ ਸਮੂਹ ਡਾਕਟਰਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੀਣ ਵਾਲੇ ਪਾਣੀ ਨੂੰ ਤਰਸੇ ਪਿੰਡ ਛੋਟੀ ਝੱਖੀਆਂ ਦੇ ਲੋਕ ਅਗਲੀ ਖ਼ਬਰ ਹਾਈ ਕੋਰਟ ਨੇ ਪੁਲ ਹੇਠਾਂ ਕਥਿਤ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਸਰਕਾਰ ਤੋਂ ਮੰਗਿਆ ਜਵਾਬ <br/>
Ad Position 24