ਪੰਚਕੂਲਾ, 31 ਮਈ (ਕਪਿਲ)-ਪੰਚਕੂਲਾ ਦੇ ਸੈਕਟਰ-6 ਸਥਿਤ ਹਰਿਆਣਾ ਪੁਲਿਸ ਹੈੱਡਕੁਆਰਟਰ ਵਿਖੇ ਡੀ. ਜੀ. ਪੀ. ਅਜੈ ਸਿੰਘਲ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜ ਦੀ ਕਾਨੂੰਨ-ਵਿਵਸਥਾ, ਐਨ. ਸੀ. ਆਰ. ਬੀ. ਰਿਪੋਰਟ ਅਤੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਡੀ. ਜੀ. ਪੀ. ਨੇ ਕਿਹਾ ਕਿ ਹਰਿਆਣਾ 'ਚ ਹਰ ਕਿਸਮ ਦੇ ਅਪਰਾਧ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕੀਤੀ ਜਾਂਦੀ ਹੈ, ਜਿਸ ਕਾਰਨ ਅਪਰਾਧ ਦੇ ਅੰਕੜੇ ਵੱਧ ਦਿਖਾਈ ਦਿੰਦੇ ਹਨ | ਉਨ੍ਹਾਂ ਕਿਹਾ ਕਿ ਕਈ ਰਾਜਾਂ 'ਚ ਬਿਜਲੀ ਚੋਰੀ ਅਤੇ ਲਾਪਤਾ ਮਾਮਲਿਆਂ ਦੀ ਐੱਫ. ਆਈ. ਆਰ. ਹੀ ਦਰਜ ਨਹੀਂ ਕੀਤੀ ਜਾਂਦੀ, ਜਦਕਿ ਹਰਿਆਣਾ 'ਚ ਅਜਿਹੇ ਮਾਮਲੇ ਵੀ ਰਿਕਾਰਡ 'ਚ ਸ਼ਾਮਿਲ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਹਰਿਆਣਾ ਵਿਜ਼ਨ-2047 ਤਹਿਤ ਪੁਲਿਸ ਵਿਭਾਗ ਦੀ ਅਹਿਮ ਬੈਠਕ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਭਾਗੀ ਸਮੀਖਿਆ ਬੈਠਕ ਸੱਦੀ ਗਈ ਸੀ | ਡੀ. ਜੀ. ਪੀ. ਨੇ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਲਈ ਹਰਿਆਣਾ ਪੁਲਿਸ ਵਲੋਂ ਜਲਦ ਐਂਟੀ ਟੈਰੋਰਿਸਟ ਸਕੁਐਡ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਵਾਸਤੇ ਪੰਚਕੂਲਾ ਅਤੇ ਗੁਰੂਗ੍ਰਾਮ 'ਚ ਵਿਸ਼ੇਸ਼ ਥਾਣੇ ਸਥਾਪਿਤ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਲਈ 750 ਕਰੋੜ ਰੁ. ਦਾ ਬਜਟ ਮਨਜ਼ੂਰ ਕੀਤਾ ਗਿਆ ਹੈ, ਜਿਸ ਨੂੰ ਅਗਲੇ ਦੋ ਸਾਲਾਂ 'ਚ ਪੁਲਿਸ ਇਨਫਰਾਸਟਰੱਕਚਰ ਨੂੰ ਮਜ਼ਬੂਤ ਕਰਨ ਲਈ ਖ਼ਰਚਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਦਾਦਰੀ, ਯਮੁਨਾਨਗਰ ਅਤੇ ਝੱਜਰ 'ਚ ਹੋਏ ਚਰਚਿੱਤ ਕਤਲ ਮਾਮਲਿਆਂ ਦੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਤੋਂ ਇਲਾਵਾ ਰਾਓ ਨਰਿੰਦਰ ਸਿੰਘ ਦੇ ਘਰ 'ਚ ਸੰਨ੍ਹ ਲਗਾਉਣ ਦੇ ਮਾਮਲੇ 'ਚ ਵੀ 7 ਮੁਲਜ਼ਮਾਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ | ਐਨ. ਸੀ. ਆਰ. ਬੀ. ਦੇ ਅੰਕੜਿਆਂ ਸੰਬੰਧੀ ਗੱਲਬਾਤ ਕਰਦਿਆਂ ਡੀ. ਜੀ. ਪੀ. ਨੇ ਕਿਹਾ ਕਿ ਕੁਝ ਲੋਕਾਂ ਵਲੋਂ ਗ਼ਲਤ ਢੰਗ ਨਾਲ ਅੰਕੜੇ ਪੇਸ਼ ਕਰਕੇ ਹਰਿਆਣਾ ਨੂੰ ਅਪਰਾਧ ਦੇ ਮਾਮਲਿਆਂ 'ਚ ਚੌਥੇ ਜਾਂ ਪੰਜਵੇਂ ਸਥਾਨ 'ਤੇ ਦਿਖਾਇਆ ਜਾ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਬਿਜਲੀ ਚੋਰੀ ਅਤੇ ਲਾਪਤਾ ਮਾਮਲਿਆਂ ਨੂੰ ਵੱਖ ਕਰ ਦਿੱਤਾ ਜਾਵੇ ਤਾਂ ਹਰਿਆਣਾ 9ਵੇਂ ਜਾਂ 10ਵੇਂ ਨੰਬਰ 'ਤੇ ਆਵੇਗਾ | ਡੀ. ਜੀ. ਪੀ. ਮੁਤਾਬਿਕ ਪਿਛਲੇ 4-5 ਸਾਲਾਂ 'ਚ ਹਰਿਆਣਾ 'ਚ ਅਪਰਾਧ ਦਾ ਗ੍ਰਾਫ਼ ਘਟਿਆ ਹੈ, ਜਦਕਿ ਪਿਛਲੇ 3-4 ਸਾਲਾਂ ਦੌਰਾਨ ਅਪਰਾਧ 'ਚ 22 ਤੋਂ 23 ਫ਼ੀਸਦੀ ਤੱਕ ਕਮੀ ਦਰਜ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਹਰਿਆਣਾ 'ਚ ਹਰ ਮਾਮਲੇ 'ਚ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾ