27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਵਕੀਲ ਦੀ ਪਤਨੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਤੀ ਦੇ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 01-06-2026
ਖਰੜ, 31 ਮਈ (ਜੰਡਪੁਰੀ)- ਖਰੜ ਦੇ ਦੀਪ ਹੋਮ ਵਿਖੇ ਇਕ ਵਿਆਹੁਤਾ ਨੇ ਗਲ ਫਾਹਾ ਲੈ ਕੇ ਆਪਣੀ ਜੀਵਣ ਲੀਲ੍ਹਾ ਸਮਾਪਤ ਕਰ ਲਈ | ਇਸ ਸੰਬੰਧੀ ਉਸਦੇ ਪਤੀ ਵਕੀਲ ਅਮਿਤ ਰਾਣਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਮਿ੍ਤਕਾ ਦੀ ਪਛਾਣ ਵਕੀਲ ਨੇਹਾ ਵਜੋਂ ਹੋਈ ਹੈ, ਜਿਸਦਾ ਸਹੁਰਾ ਘਰ ਅਗੰਮਪੁਰ ਜ਼ਿਲ੍ਹਾ ਰੋਪੜ ਹੈ ਅਤੇ ਉਹ ਇਸ ਵੇਲੇ ਦੀਪ ਹੋਮ ਵਿਖੇ ਆਪਣੇ ਪਤੀ ਨਾਲ ਰਹਿ ਰਹੀ ਸੀ | ਇਸ ਸੰਬੰਧੀ ਮਿ੍ਤਕਾ ਦੇ ਪਿਤਾ ਅਜਮੇਰ ਸਿੰਘ ਪਿੰਡ ਬਨਵਾੜੀ ਰਾਜਪੁਰਾ ਟਾਊਨ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇਹਾ ਜੋ ਕਿ ਪੇਸ਼ੇ ਤੋਂ ਵਕੀਲ ਸੀ, ਦਾ ਵਿਆਹ ਐਡਵੋਕੇਟ ਅਮਿਤ ਰਾਣਾ ਨਾਲ ਉਨ੍ਹਾਂ ਨੇ ਆਪਣੀ ਹੈਸਿਅਤ ਮੁਤਾਬਿਕ ਕੀਤਾ ਸੀ ਤੇ ਉਨ੍ਹਾਂ ਦੀ ਲੜਕੀ ਦਾ ਇਕ 8 ਸਾਲਾ ਦਾ ਬੇਟਾ ਵੀ ਹੈ, ਜੋ ਕਿ ਦੂਜੀ ਜਮਾਤ ਚੰਡੀਗੜ੍ਹ ਦੇ ਇਕ ਸਕੂਲ 'ਚ ਪੜ੍ਹਦਾ ਹੈ | ਮਿ੍ਤਕਾ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਜਵਾਈ ਅਮਿਤ ਰਾਣਾ ਅਕਸਰ ਸ਼ਰਾਬ ਪੀ ਕੇ ਉਨ੍ਹਾਂ ਦੀ ਬੇਟੀ ਨਾਲ ਛੋਟੀ ਮੋਟੀ ਗੱਲ 'ਤੇ ਝਗੜਾ ਤੇ ਕੁੱਟ ਮਾਰ ਕਰਨ ਦਾ ਆਦੀ ਸੀ, ਜਿਸ ਸੰਬੰਧੀ ਉਨ੍ਹਾਂ ਨੇ ਪਹਿਲਾਂ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਉਸਨੂੰ ਕਈ ਵਾਰ ਸਮਝਾਇਆ, ਜਿਸ 'ਤੇ ਉਹ ਆਪਣੀ ਗਲਤੀ ਲਈ ਮੁਆਫੀ ਵੀ ਮੰਗ ਲੈਂਦਾ ਸੀ |
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਦੋਹਤਰਾ ਗਰਮੀਆਂ ਦੀ ਛੁੱਟੀ ਕੱਟਣ ਲਈ ਉਨ੍ਹਾਂ ਪਾਸ ਨਾਨਕੇ ਘਰ ਆਇਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜਵਾਈ ਅਮਿਤ ਰਾਣਾ ਨੇ ਉਨ੍ਹਾਂ ਦੇ ਲੜਕੇ ਦੇ ਮੋਬਾਈਲ 'ਤੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਬੇਟੀ ਨੇ ਗਲ ਫਾਹਾ ਲੈ ਲਿਆ ਹੈ, ਜਿਸ ਦੀ ਮਿ੍ਤਕ ਦੇਹ ਸਿਵਲ ਹਸਪਤਾਲ ਖਰੜ ਵਿਖੇ ਪਈ ਹੈ, ਤੁਸੀਂ ਸਿਵਲ ਹਸਪਤਾਲ ਖਰੜ ਵਿਖੇ ਆ ਜਾਓ | ਮਿ੍ਤਕਾ ਦੇ ਪਿਤਾ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਉਸਦੇ ਸਪੁੱਤਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਤਾਂ ਉਹ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰ ਸਮੇਤ ਸਿਵਲ ਹਸਪਤਾਲ ਵਿਖੇ ਪਹੁੰਚੇ ਜਿਥੇ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ ਸੀ ਤੇ ਉਸਦੇ ਗਲੇ ਦੇ ਕਿਸੇ ਰੱਸੀ ਜਾਂ ਚੁੰਨੀ ਦੇ ਨਿਸ਼ਾਨ ਵੀ ਸਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਵਾਈ ਮੌਕੇ ਤੋਂ ਫ਼ਰਾਰ ਹੋ ਗਿਆ ਹੈ, ਇਸ ਦੌਰਾਨ ਉਨ੍ਹਾਂ ਨੇ ਆਪਣੇ ਜਵਾਈ ਅਮਿਤ ਰਾਣਾ ਨੂੰ ਕਈ ਫ਼ੋਨ ਕੀਤੇ, ਪਰ ਉਸਨੇ ਫ਼ੋਨ ਨਹੀਂ ਚੁੱਕਿਆ | ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਬੇਟੀ ਦੇ ਮੋਬਾਈਲ 'ਤੇ ਕਈ ਫੋਨ ਕੀਤੇ, ਜਿਸ ਦਾ ਸਵਿਚ ਆਫ ਆ ਰਿਹਾ ਸੀ | ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਅਮਿਤ ਉਨ੍ਹਾਂ ਦੀ ਲੜਕੀ ਦਾ ਮੋਬਾਈਲ ਫ਼ੋਨ ਸਬੂਤ ਮਿਟਾਉਣ ਲਈ ਆਪਣੇ ਨਾਲ ਲੈ ਗਿਆ ਹੈ | ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਤਫਤੀਸ਼ੀ ਅਫ਼ਸਰ ਏ. ਐਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਉਕਤ ਮਿ੍ਤਕਾ ਦਾ ਡਾਕਟਰਾਂ ਦੇ ਬੋਰਡ ਦਾ ਗਠਨ ਕਰਵਾ ਕੇ ਪੋਸਟ ਮਾਰਟਮ ਕਰਵਾਇਆ ਜਾਵੇਗਾ ਤਾਂ ਜੋ ਮੌਤ ਦੀ ਅਸਲੀ ਕਾਰਨਾਂ ਦਾ ਪਤਾ ਚੱਲ ਸਕੇ | ਮਿ੍ਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਹਿਲਾਂ ਸੈਕਟਰ 43 ਵਿਖੇ ਵਕੀਲ ਸੀ, ਜਦਕਿ ਉਨ੍ਹਾਂ ਦਾ ਜਵਾਈ ਅਮਿਤ ਰਾਣਾ ਹਾਈ ਕੋਰਟ ਵਿਚ ਪ੍ਰੈਕਟਿਸ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ <br/> ਅਗਲੀ ਖ਼ਬਰ ਟੀ.ਬੀ. ਮੁਕਤ ਮੁਹਿੰਮ ਤਹਿਤ ਸੈਕਟਰ-26 'ਚ ਮੁਫ਼ਤ ਜਾਂਚ ਕੈਂਪ ਲਗਾਇਆ <br/>
Ad Position 24