19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਰੋਟਰੀ ਡਿਸਟਿ੍ਕਟ 3080 ਦੇ ਜ਼ਿਲ੍ਹਾ ਗਵਰਨਰ ਨੇ ਰੋਟਰੀ ਕਲੱਬ ਰੂਪਨਗਰ ਦੀਆਂ ਗਤੀਵਿਧੀਆਂ ਦਾ ਕੀਤਾ ਨਿਰੀਖਣ <br/>

Ad Position 21
No active advertisement
ਅਜੀਤ ਡੈਸਕ 02-06-2026
ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)-ਰੋਟਰੀ ਇੰਟਰਨੈਸ਼ਨਲ ਡਿਸਟਿ੍ਕਟ 3080 ਦੇ ਜ਼ਿਲ੍ਹਾ ਗਵਰਨਰ ਰੋਟੇਰੀਅਨ ਰਵੀ ਪ੍ਰਕਾਸ਼ ਨੇ ਆਪਣੀ ਪਤਨੀ ਰੋਟੇਰੀਅਨ ਸ਼ਾਲਿਨੀ ਪ੍ਰਕਾਸ਼ ਸਮੇਤ ਰੋਟਰੀ ਕਲੱਬ ਰੂਪਨਗਰ ਦਾ ਦੌਰਾ ਕੀਤਾ ਅਤੇ ਰੋਟਰੀ ਸਾਲ 2025-26 ਦੌਰਾਨ ਕਲੱਬ ਵਲੋਂ ਕੀਤੇ ਗਏ ਵੱਖ-ਵੱਖ ਸਮਾਜ ਸੇਵੀ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ | ਉਨ੍ਹਾਂ ਦਾ ਕਲੱਬ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਡਾ. ਅੰਕੁਰ ਵਾਹੀ, ਡੀਜੀ ਵਿਜ਼ਿਟ ਚੇਅਰਮੈਨ ਅਮਰ ਰਾਜ ਸੈਣੀ, ਸਹਾਇਕ ਗਵਰਨਰ ਗੁਰਪ੍ਰੀਤ ਸਿੰਘ ਅਤੇ ਹੋਰ ਰੋਟੇਰੀਅਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਦੌਰੇ ਦੌਰਾਨ ਜ਼ਿਲ੍ਹਾ ਗਵਰਨਰ ਨੇ ਪਿੰਡ ਮਾਜਰੀ ਵਿਖੇ ਰੋਟਰੀ ਰੂਪਕੁੰਜ, ਪਿੰਡ ਸਲੋਰਾ ਦੇ ਅੰਬੂਜਾ ਮਨੋਵਿਕਾਸ ਕੇਂਦਰ, ਜੀ.ਐਮ.ਐਨ. ਸਕੂਲ ਦੇ ਭੂਮੀਗਤ ਪਾਣੀ ਰੀਚਾਰਜਿੰਗ ਖੂਹ, ਸਰਕਾਰੀ ਕੁੜੀਆਂ ਦੇ ਸਕੂਲ ਅਤੇ ਬੇਲਾ ਚੌਕ ਨੇੜੇ ਬਣੇ ਰੋਟਰੀ ਟਾਇਲਟ ਬਲਾਕ ਸਮੇਤ ਕਈ ਸਥਾਈ ਪ੍ਰੋਜੈਕਟਾਂ ਦਾ ਦੌਰਾ ਕੀਤਾ | ਉਨ੍ਹਾਂ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਅਤੇ ਪ੍ਰੋਜੈਕਟਾਂ ਦੀ ਸੰਭਾਲ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਉਨ੍ਹਾਂ ਨੇ ਜ਼ੈਲ ਸਿੰਘ ਨਗਰ ਦੇ ਮੁੱਖ ਬਾਜ਼ਾਰ ਵਿਚ ਨਵੇਂ ਪੀਣ ਵਾਲੇ ਪਾਣੀ ਦੇ ਕੂਲਰ ਦਾ ਉਦਘਾਟਨ ਵੀ ਕੀਤਾ | ਬਾਅਦ ਵਿਚ ਰੋਟਰੀ ਭਵਨ ਵਿਖੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਕਲੱਬ ਵਲੋਂ ਰੋਟਰੀ ਸਾਲ 2025-26 ਦੌਰਾਨ ਕੀਤੇ ਗਏ 286 ਪ੍ਰੋਜੈਕਟਾਂ ਦੀ ਵਿਸਥਾਰਪੂਰਵਕ ਪੇਸ਼ਕਾਰੀ ਕੀਤੀ ਗਈ | ਦੱਸਿਆ ਗਿਆ ਕਿ ਇਨ੍ਹਾਂ ਪ੍ਰੋਜੈਕਟਾਂ 'ਤੇ ਲਗਭਗ 15.42 ਲੱਖ ਰੁਪਏ ਖਰਚ ਕੀਤੇ ਗਏ, ਜਿਨ੍ਹਾਂ ਰਾਹੀਂ 15,867 ਲੋਕਾਂ ਨੂੰ ਲਾਭ ਪਹੁੰਚਿਆ ਅਤੇ ਕਲੱਬ ਮੈਂਬਰਾਂ ਨੇ 3,995 ਮਨੁੱਖੀ ਘੰਟੇ ਸੇਵਾ ਲਈ ਸਮਰਪਿਤ ਕੀਤੇ | ਕਲੱਬ ਦੇ ਮੁੱਖ ਪ੍ਰੋਜੈਕਟਾਂ ਵਿਚ ਮੈਗਾ ਹੈਲਥ ਚੈੱਕਅੱਪ ਕੈਂਪ, ਖ਼ੂਨਦਾਨ ਕੈਂਪ, ਰੁੱਖ ਲਗਾਉਣ ਮੁਹਿੰਮਾਂ, ਦੰਦਾਂ ਅਤੇ ਅੱਖਾਂ ਦੇ ਜਾਂਚ ਕੈਂਪ, ਸਕੂਲੀ ਬੱਚਿਆਂ ਲਈ ਆਰ.ਵਾਈ.ਐਲ.ਏ. ਪ੍ਰੋਗਰਾਮ ਤੇ ਵੋਕੇਸ਼ਨਲ ਐਕਸੀਲੈਂਸ ਐਵਾਰਡ ਸ਼ਾਮਲ ਰਹੇ | ਪ੍ਰੋਜੈਕਟਾਂ ਦੀ ਪੇਸ਼ਕਾਰੀ ਸਾਬਕਾ ਪ੍ਰਧਾਨ ਡਾ. ਜੇ.ਕੇ. ਸ਼ਰਮਾ ਵਲੋਂ ਕੀਤੀ ਗਈ | ਸਮਾਗਮ ਦੌਰਾਨ ਪੀ.ਡੀ.ਜੀ. ਡਾ. ਆਰ.ਐਸ. ਪਰਮਾਰ ਨੇ ਕਲੱਬ ਦੀ ਵਿਕਾਸ ਯਾਤਰਾ ਬਾਰੇ ਜਾਣਕਾਰੀ ਦਿੱਤੀ ਜਦਕਿ ਪੀ.ਡੀ.ਜੀ. ਡਾ. ਚੇਤਨ ਅਗਰਵਾਲ ਨੇ ਨਵੇਂ ਮੈਂਬਰ ਨੂੰ ਕਲੱਬ ਵਿਚ ਸ਼ਾਮਲ ਕੀਤਾ ਤੇ ਦੋ ਮੈਂਬਰਾਂ ਨੂੰ ਪਾਲ ਹੈਰਿਸ ਫੈਲੋ ਸਨਮਾਨ ਪ੍ਰਦਾਨ ਕੀਤੇ | ਆਪਣੇ ਸੰਬੋਧਨ _ਚ ਰੋਟੇਰੀਅਨ ਸ਼ਾਲਿਨੀ ਪ੍ਰਕਾਸ਼ ਨੇ ਕਲੱਬ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਦੀ ਅਪੀਲ ਕੀਤੀ | ਮੁੱਖ ਭਾਸ਼ਣ ਦੌਰਾਨ ਜ਼ਿਲ੍ਹਾ ਗਵਰਨਰ ਰਵੀ ਪ੍ਰਕਾਸ਼ ਨੇ ਰੋਟਰੀ ਕਲੱਬ ਰੂਪਨਗਰ ਨੂੰ ਡਿਸਟਿ੍ਕਟ 3080 ਦੇ ਸਭ ਤੋਂ ਸਰਗਰਮ ਕਲੱਬਾਂ ਵਿੱਚੋਂ ਇੱਕ ਕਰਾਰ ਦਿੰਦਿਆਂ ਇਸ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ | ਸਮਾਗਮ ਦਾ ਸੰਚਾਲਨ ਪ੍ਰੋ. ਪ੍ਰਭਜੀਤ ਸਿੰਘ ਤੇ ਡਾ. ਜੇ.ਕੇ. ਸ਼ਰਮਾ ਨੇ ਕੀਤਾ, ਜਦਕਿ ਧੰਨਵਾਦ ਦਾ ਮਤਾ ਨਵੇਂ ਪ੍ਰਧਾਨ-ਚੁਣੇ ਗਗਨ ਸੈਣੀ ਵਲੋਂ ਪੇਸ਼ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਕੱਢੀ ਸਾਈਕਲ ਰੈਲੀ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਵੱਖ-ਵੱਖ ਸੜਕਾਂ 'ਤੇ ਓਵਰਲੋਡ ਵਾਹਨਾਂ ਅਤੇ ਟਿੱਪਰਾਂ 'ਤੇ ਲਗਾਈ ਪਾਬੰਦੀ
Ad Position 24