19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਕੱਢੀ ਸਾਈਕਲ ਰੈਲੀ

Ad Position 21
No active advertisement
ਅਜੀਤ ਡੈਸਕ 02-06-2026
ਸ੍ਰੀ ਅਨੰਦਪੁਰ ਸਾਹਿਬ, 1 ਜੂਨ (ਜੇ. ਐਸ. ਨਿੱਕੂਵਾਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਸਾਈਕਲਿੰਗ ਐਸੋਸੀਏਸ਼ਨ ਦੇ ਪੂਰਨ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ | ਰੈਲੀ ਦੀ ਆਰੰਭਤਾ ਕੰਵਲਜੀਤ ਸਿੰਘ ਗੰਗੂਵਾਲ ਵਲੋਂ ਕਰਵਾਈ ਗਈ | ਇਹ ਰੈਲੀ ਸਥਾਨਕ ਬੱਸ ਤੋਂ ਅਰੰਭ ਹੋ ਕੇ ਕੋਟਲਾ, ਸ੍ਰੀ ਕੀਰਤਪੁਰ ਸਾਹਿਬ, ਬੁੰਗਾ ਸਾਹਿਬ ਹੁੰਦੀ ਹੋਈ ਭਰਤਗੜ੍ਹ ਵਿਖੇ ਪਹੁੰਚੀ | ਇਸ ਰੈਲੀ ਵਿਚ ਲਗਭਗ 40 ਸਾਈਕਲ ਚਾਲਕਾਂ ਵਲੋਂ ਭਾਗ ਲਿਆ | ਰੈਲੀ ਦੌਰਾਨ ਨਗਰ ਸਰਪੰਚ ਕਰਨੈਲ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਮਨਿੰਦਰ ਸਿੰਘ ਵਲੋਂ ਫਲਾਂ ਦੀ ਸੇਵਾ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਨਸ਼ੇ ਵਿਰੋਧੀ ਕਵਿਤਾਵਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ | ਮੰਚ ਸੰਚਾਲਣ ਦੀ ਭੂਮਿਕਾ ਸਾਈਕਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੇ ਬੈਂਸ ਵਲੋਂ ਨਿਭਾਈ ਗਈ | ਅੰਤ ਵਿਚ ਸਾਰੇ ਸਾਈਕਲ ਚਾਲਕਾਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਣਜੀਤ ਸਿੰਘ ਪ੍ਰਧਾਨ ਸਾਈਕਲਿੰਗ ਐਸੋਸੀਏਸ਼ਨ, ਆਸਰਾ ਫਾਊਾਡੇਸ਼ਨ ਦੇ ਪ੍ਰਧਾਨ ਨਵੀਨ ਪੁਰੀ, ਸੰਜੀਵ ਨੂਰਪੁਰ, ਰਾਜ ਘਈ, ਗੁਰਪ੍ਰੀਤ ਸਿੰਘ ਗੋਲਡੀ, ਦੀਪ ਹਰਦੀਪ, ਮਨਦੀਪ ਸਿੰਘ, ਸਮਸ਼ੇਰ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ, ਜਗਜੀਤ ਸਿੰਘ ਕੰਧੋਲਾ, ਮਨਜੀਤ ਸਿੰਘ ਰਾਣਾ, ਚਮਨ, ਰਮਨਦੀਪ ਸਿੰਘ ਰੋਮੀ, ਨੋਨੀ, ਹਰਭਜਨ ਸਿੰਘ, ਹਰਦੀਪ ਸਿੰਘ ਹੈਰੀ, ਸੇਵਾਮੁਕਤ ਕੈਪਟਨ ਦਲਜੀਤ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ, ਸੇਵਾ ਮੁਕਤ ਕੈਪਟਨ ਗੁਰਪ੍ਰੀਤਮ ਸਿੰਘ, ਦਲਵਿੰਦਰ ਸਿੰਘ, ਮਹਿੰਦਰ ਮੋਹਨ ਸਿੰਘ, ਦਿਵਜੋਤ ਸਿੰਘ, ਸਰਵਣ ਸਿੰਘ, ਸੁਰਜੀਤ ਸਿੰਘ, ਦਰਸ਼ਪ੍ਰੀਤ ਸਿੰਘ, ਹਰਮਨਜੋਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੱਜਰੀ ਸਵੇਰ ਸੈਰ ਗਰੁੱਪ ਵਲੋਂ ਨਵੇਂ ਚੁਣੇ ਗਏ ਪੰਜ ਕੌਂਸਲਰਾਂ ਦਾ ਸਨਮਾਨ <br/> ਅਗਲੀ ਖ਼ਬਰ ਰੋਟਰੀ ਡਿਸਟਿ੍ਕਟ 3080 ਦੇ ਜ਼ਿਲ੍ਹਾ ਗਵਰਨਰ ਨੇ ਰੋਟਰੀ ਕਲੱਬ ਰੂਪਨਗਰ ਦੀਆਂ ਗਤੀਵਿਧੀਆਂ ਦਾ ਕੀਤਾ ਨਿਰੀਖਣ <br/>
Ad Position 24