19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸੱਜਰੀ ਸਵੇਰ ਸੈਰ ਗਰੁੱਪ ਵਲੋਂ ਨਵੇਂ ਚੁਣੇ ਗਏ ਪੰਜ ਕੌਂਸਲਰਾਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 02-06-2026
ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)- ਸੱਜਰੀ ਸਵੇਰ ਸੈਰ ਗਰੁੱਪ ਵਲੋਂ ਅੱਜ ਰੁਮਾਲਾ ਟੀ ਸਟਾਲ (ਬੋਬੀ ਸ਼ਰਮਾ) ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਨਗਰ ਕੌਂਸਲ ਚੋਣਾਂ ਵਿਚ ਜੇਤੂ ਰਹੇ ਪੰਜ ਕੌਂਸਲਰਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੈਰ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਇਹ ਗਰੁੱਪ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਲੰਬੇ ਸਮੇਂ ਤੋਂ ਇਸ ਨਾਲ ਜੁੜੇ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਿਚੋਂ ਪੰਜ ਕੌਂਸਲਰ ਚੁਣੇ ਗਏ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜਿਕ ਸੰਸਥਾ ਲਈ ਇਹ ਮਾਣ ਤੇ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਉਸ ਨਾਲ ਜੁੜੇ ਮੈਂਬਰ ਲੋਕਾਂ ਦੀ ਸੇਵਾ ਲਈ ਚੁਣੇ ਜਾਂਦੇ ਹਨ | ਸਨਮਾਨਿਤ ਹੋਣ ਵਾਲੇ ਕੌਂਸਲਰਾਂ ਵਿਚ ਵਾਰਡ ਨੰਬਰ 19 ਤੋਂ ਇੰਦਰਪਾਲ ਸਿੰਘ ਰਾਜੂ ਸਤਿਆਲ, ਜੋ ਸੈਰ ਗਰੁੱਪ ਦੇ ਪ੍ਰਮੁੱਖ ਮੈਂਬਰਾਂ ਵਿਚੋਂ ਇੱਕ ਹਨ ਤੇ ਉਨ੍ਹਾਂ ਦੀ ਪਤਨੀ ਤਰਨਜੀਤ ਕੌਰ ਸਤਿਆਲ (ਵਾਰਡ ਨੰਬਰ 21), ਵਾਰਡ ਨੰਬਰ 17 ਤੋਂ ਸੁਰਿੰਦਰ ਕੌਰ (ਪਤਨੀ ਸੰਗਤ ਲਾਲ ਸਾਂਘਾ), ਵਾਰਡ ਨੰਬਰ 20 ਤੋਂ ਜਗਮੋਹਣ ਕੌਰ ਤੇ ਵਾਰਡ ਨੰਬਰ 13 ਤੋਂ ਗੁਰਵਿੰਦਰ ਸਿੰਘ ਜੱਗੀ ਸ਼ਾਮਲ ਸਨ | ਇਸ ਮੌਕੇ ਸਾਰੇ ਨਵੇਂ ਚੁਣੇ ਕੌਂਸਲਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਡੀ.ਐਸ. ਦਿਓਲ, ਐਡਵੋਕੇਟ ਅਸ਼ਵਨੀ ਕੁਮਾਰ ਸ਼ਰਮਾ, ਠੇਕੇਦਾਰ ਅਨੂਪ ਸਿੰਘ ਕੰਗ, ਡਾ. ਗੁਰਵਿੰਦਰ ਸਿੰਘ ਟੋਨੀ, ਮੋਹਿਤ ਗਰਗ, ਰਿਸ਼ੀ ਧਵਨ, ਯੁੱਧਵੀਰ ਸਿੰਘ, ਵਿਨੇ ਧਵਨ, ਅਸ਼ੋਕ ਭਾਟੀਆ, ਪਰਮਿੰਦਰ ਸਿੰਘ ਵਿੱਕੀ, ਸੁਰੇਸ਼ ਕੁਮਾਰ ਵਾਲੀਆ, ਓਮ ਪ੍ਰਕਾਸ਼ ਪਲਾਨੀ, ਲਖਵੀਰ ਸਿੰਘ ਲੱਕੀ, ਅਮਨਜੋਤ ਸਿੰਘ ਬਾਵਾ, ਪ੍ਰਗਟ ਸਿੰਘ ਸਤਿਆਲ, ਸਾਹਿਲ ਵਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ |É

Ad Position 22
No active advertisement
ਪਿਛਲੀ ਖ਼ਬਰ 43.46 ਕਰੋੜ ਦੀ ਲਾਗਤ ਨਾਲ 67 ਪਿੰਡਾਂ ਲਈ ਸਰਫੇਸ ਵਾਟਰ ਸਪਲਾਈ ਸਕੀਮ ਹੋਈ ਲੋਕ ਅਰਪਣ <br/> ਅਗਲੀ ਖ਼ਬਰ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਕੱਢੀ ਸਾਈਕਲ ਰੈਲੀ
Ad Position 24