ਕੁਰਾਲੀ, 7 ਜੂਨ (ਹਰਪ੍ਰੀਤ ਸਿੰਘ)-ਪੰਜਾਬ ਕਾਂਗਰਸ ਵਲੋਂ ਪਾਰਟੀ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਸੰਗਠਨ 'ਚ ਲਗਾਤਾਰ ਮਿਹਨਤੀ ਤੇ ਸੰਘਰਸ਼ਸ਼ੀਲ ਵਰਕਰਾਂ ਨੂੰ ਨਵੀਆਂ ਜਿੰਮੇਵਾਰੀਆਂ ਨਾਲ ਨਵਾਜਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਸਭ ਵਰਗਾਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ 2027 'ਚ ਆਪਣੀ ਸਰਕਾਰ ਬਣਾਏਗੀ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਪਡਿਆਲਾ ਵਲੋਂ ਅੱਜ ਕਾਂਗਰਸ ਐਸ. ਸੀ. ਸੈੱਲ ਦੇ ਨਵ ਨਿਯੁਕਤ ਅਹੁਦੇਦਾਰਾਂ ਦੇ ਸਨਮਾਨ ਦੌਰਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਲਖਨੌਰ ਨੂੰ ਸੂਬਾ ਜਰਨਲ ਸਕੱਤਰ, ਰਣਜੀਤ ਸਿੰਘ ਨਗਲੀਆਂ ਨੂੰ ਚੇਅਰਮੈਨ ਜ਼ਿਲ੍ਹਾ ਐਸ. ਸੀ. ਸੈੱਲ ਅਤੇ ਸ਼ਮਿੰਦਰ ਸਿੰਘ ਬੜੋਦੀ ਨੂੰ ਚੇਅਰਮੈਨ ਬਲਾਕ ਮਾਜਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਇਨ੍ਹਾਂ ਨਵ ਨਿਯੁਕਤ ਆਗੂਆਂ ਨੂੰ ਪਡਿਆਲਾ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਡਿਆਲਾ ਨੇ ਕਿਹਾ ਕਿ ਉਕਤ ਅਹੁਦੇਦਾਰ ਲੰਮੇ ਸਮੇ ਤੋਂ ਪਾਰਟੀ ਦੀ ਤਰੱਕੀ ਸਮਰਪਿਤ ਰਹੇ ਹਨ ਜਿਨ੍ਹਾਂ ਦੀ ਨਿਯੁਕਤੀ ਨਾਲ ਸਮੂਹ ਵਰਕਰਾਂ ਦੇ ਹੌਸਲੇ ਵਧੇ ਹਨ ਤੇ ਇਸ ਨਾਲ ਇਲਾਕਾ ਨਿਵਾਸੀਆਂ 'ਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ | ਇਸ ਮੌਕੇ ਹੰਸਰਾਜ ਸਿੰਘ ਬੂਥਗੜ੍ਹ ਸੂਬਾ ਆਗੂ, ਰਾਜੇਸ਼ ਕਾਲੀਆ, ਕੁਲਵਿੰਦਰ ਸਿੰਘ ਨਗਲੀਆਂ, ਮਨਜੀਤ ਸਿੰਘ ਨਵਾਂਗਰਾਓਾ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਤੱਕੀਪੁਰ ਚੇਅਰਮੈਨ ਕਿਸਾਨ ਵਿੰਗ, ਤਿਲਕ ਰਾਜ, ਐਡਵੋਕੇਟ ਵਿਵੇਕ ਹੰਸ, ਹਨੀ, ਮੁਕੇਸ਼ ਰਾਣਾ ਸਾਬਕਾ ਕੌਂਸਲਰ, ਗੁਰਪ੍ਰੀਤ ਸਿੰਘ ਹੁਸ਼ਿਆਰਪੁਰ, ਰਜਿੰਦਰ ਕੁਮਾਰ, ਸਤਿੰਦਰ ਮਾਹਲ, ਸਮਰ ਬਿਲਿੰਗ ਸਮੇਤ ਹੋਰ ਪਾਰਟੀ ਆਗੂ ਤੇ ਪਤਵੰਤੇ ਹਾਜ਼ਰ ਸਨ |