ਸ੍ਰੀ ਚਮਕੌਰ ਸਾਹਿਬ, 12 ਜੂਨ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਡਹਿਰ ਦੇ 1 ਜੂਨ ਤੋਂ ਲਾਪਤਾ 26 ਵਰ੍ਹਿਆਂ ਦੇ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਦੀ ਲਾਸ਼ ਸਥਾਨਕ ਪੁਲਿਸ ਨੂੰ ਬੀਤੀ ਰਾਤ ਭੋਜੇਮਾਜਰਾ ਨੇੜੇ ਮਾੜੇ ਹਾਲਾਤ ਵਿਚ ਝਾੜੀਆਂ ‘ਚੋਂ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਵਿਚ ਪੁਲਿਸ ਨੇ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਸਥਾਨਕ ਡੀ. ਐਸ. ਪੀ. ਮਨਜੀਤ ਸਿੰਘ �ਲਖ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਬੇਟਾ 1 ਜੂਨ ਨੂੰ ਸਵੇਰੇ 11.30 ਵਜੇ ਘਰੋਂ ਗਿਆ, ਇੱਕ ਘੰਟੇ ਤੱਕ ਜੱਦੋ ਉਹ ਨਹੀਂ ਆਇਆ ਤਾਂ ਉਸ ਦੀ ਮਾਂ ਨੇ ਉਸ ਨੂੰ ਫ਼ੋਨ ਕਰਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤ ਇੰਦਰਜੀਤ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਡਹਿਰ ਅਤੇ ਧਰਮ ਸਿੰਘ ਉਰਫ਼ ਲਾਲੀ ਪੁੱਤਰ ਬਲਦੇਵ ਸਿੰਘ ਵਾਸੀ ਰਾਮਗੜ੍ਹ ਨਾਲ ਪਿੰਡ ਰਾਮਗੜ੍ਹ ਜਾ ਰਿਹਾ ਹੈ, ਇੱਕ ਘੰਟੇ ਬਾਅਦ ਜਦੋਂ ਉਸ ਨੂੰ ਦੋਬਾਰਾ ਫ਼ੋਨ ਕੀਤਾ ਤਾਂ ਉਸ ਦੇ ਲੜਕੇ ਦਾ ਫ਼ੋਨ ਬੰਦ ਆ ਰਿਹਾ ਸੀ। ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਜਣੇ ਪਹਿਲਾਂ ਵੀ ਮੇਰੇ ਬੇਟੇ ਨਾਲ ਨਸ਼ਿਆਂ ਦਾ ਸੇਵਨ ਕਰਦੇ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੇ ਬੇਟੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਡੀ.ਐਸ.ਪੀ. �ਲਖ ਅਨੁਸਾਰ ਪਿਤਾ ਵਲੋਂ ਦਰਜ ਕਰਵਾਏ ਬਿਆਨ ਵਿਚ ਦੱਸਿਆ ਕਿ ਉਸ ਵਲੋਂ ਆਪਣੇ ਰਿਸ਼ਤੇਦਾਰਾਂ ਨਾਲ ਬੇਟੇ ਦੀ ਤਲਾਸ਼ ਕੀਤੀ ਪਰ ਉਸ ਦਾ ਪਤਾ ਨਹੀਂ ਲੱਗਾ, ਬਿਆਨਾਂ ਵਿਚ ਦੱਸਿਆ ਕਿ ਉਸ ਨੇ ਕਿਹਾ ਕਿ ਇੰਦਰਜੀਤ ਸਿੰਘ ਅਤੇ ਧਰਮ ਸਿੰਘ ਨੇ ਉਸ ਦੇ ਬੇਟੇ ਨੂੰ ਕੋਈ ਨਸ਼ਾ ਦੇ ਕੇ ਜਾਂ ਨਸ਼ੇ ਦਾ ਟੀਕਾ ਲਗਾ ਕੇ ਮਾਰ ਦਿੱਤਾ ਹੈ। ਪੁਲਿਸ ਨੇ ਇੰਦਰਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਲਾਸ਼ ਨੂੰ ਉਕਤ ਥਾਂ ਝਾੜੀਆਂ ਵਿਚ ਸੁੱਟਣ ਦੀ ਗੱਲ ਮੰਨੀ ਤਾਂ ਪੁਲਿਸ ਨੇ ਉਕਤ ਥਾਂ ਪੁੱਜ ਕੇ ਲਾਸ਼ ਬਰਾਮਦ ਕਰ ਲਈ। ਡੀ. ਐਸ. ਪੀ. �ਲਖ ਨੇ ਦੱਸਿਆ ਕਿ ਹਰਵਿੰਦਰ ਸਿੰਘ ਨੂੰ ਇਹ ਦੋਵੇਂ ਕਥਿਤ ਦੋਸ਼ੀ ਨਜ਼ਦੀਕੀ ਪਿੰਡ ਚੱਕਲਾਂ ਲੈ ਗਏ ਜਿੱਥੋਂ ਇਹ ਸੁਰਿੰਦਰ ਸਿੰਘ ਨਾਮਕ ਵਿਅਕਤੀ ਤੋਂ ਨਸ਼ਾ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੰਦਰਜੀਤ ਸਿੰਘ, ਧਰਮ ਸਿੰਘ ਤੇ ਸੁਰਿੰਦਰ ਸਿੰਘ ਨੂੰ ਕਾਬੂ ਕਰਕੇ ਅੱਜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਅਤੇ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਮਾਮਲੇ ਦੀ ਤਹਿ ਤੱਕ ਜਾਣਗੇ ਜਿਸ ਥਾਂ ਤੋਂ ਲਾਸ਼ ਬਰਾਮਦ ਹੋਈ ਉਸ ਥਾਂ ਤੇ ਫੌਰਿਸੰਕ ਵਿਭਾਗ ਦੀ ਟੀਮ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਨਸ਼ੇੜੀਆਂ ਨੇ ਜਾਨ ਲੈ ਲਈ। ਉਸ ਨੇ ਰੋਸ ਜਤਾਉਂਦਿਆਂ ਕਿਹਾ ਕਿ ਉਸ ਦੇ ਪੁੱਤਰ ਦੇ ਲਾਪਤਾ ਹੋਣ ਦੀ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਸੀ ਉਦੋਂ ਹੀ ਉਨ੍ਹਾਂ ਇੰਦਰਜੀਤ ਸਿੰਘ ਬਾਰੇ ਦੱਸਿਆ ਸੀ ਕਿ ਉਸ ਦੇ ਪੁੱਤਰ ਨੂੰ ਲਾਪਤਾ ਕਰਨ ਵਿਚ ਉਸ ਦਾ ਹੱਥ ਹੈ,ਪਰ ਪੁਲਿਸ ਨੇ ਉਸ ਸਮੇਂ ਇੰਦਰਜੀਤ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ,ਜੇਕਰ ਉਸੇ ਦਿਨ ਸਖ਼ਤੀ ਕੀਤੀ ਜਾਂਦੀ ਤਾਂ ਉਸ ਦੇ ਪੁੱਤਰ ਦੀ ਲਾਸ਼ ਸਹੀ ਮਿਲ ਜਾਂਦੀ ਕਿਉਂਕਿ ਪੁੱਤਰ ਦੀ ਲਾਸ਼ ਮਾੜੀ ਹਾਲਤ ਵਿਚ ਮਿਲੀ ਹੈ। ਪਿੰਡ ਵਾਸੀਆਂ ਨੇ ਇਹ ਵੀ ਰੋਸ ਜਤਾਇਆ ਕਿ ਉਨ੍ਹਾਂ ਦੇ ਪਿੰਡ ਨਸ਼ਾ ਖੁੱਲ੍ਹਾ ਵਿੱਕ ਰਿਹਾ ਹੈ ਪਰ ਸਖ਼ਤ ਕਾਰਵਾਈ ਨਾ ਹੋਣ ਕਾਰਨ ਨਸ਼ਿਆਂ ਦੇ ਕਾਰੋਬਾਰੀ ਬਾਹਰ ਆਉਂਦਿਆਂ ਮੁੜ ਬੱਚਿਆਂ ਦੀਆਂ ਜਾਨਾਂ ਨਾਲ ਖੇਡਣ ਲੱਗ ਜਾਂਦੇ ਹਨ।