03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਸਪਾ ਵਲੋਂ ਸਰਕਾਰੀ ਜਬਰ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 13-06-2026
ਰੂਪਨਗਰ, 12 ਜੂਨ (ਮਨਜੀਤ ਸਿੰਘ ਸੈਣੀ)-ਬਹੁਜਨ ਸਮਾਜ ਪਾਰਟੀ ਵਲੋਂ ਪਿਛਲੇ ਦਿਨੀਂ 2600 ਲਾਈਨਮੈਨਾਂ (ਆਪ੍ਰੇਟਿਸਸ਼ਿਪ) ਤੇ ਸਰਕਾਰੀ ਬੇਤਹਾਸ਼ਾ ਜਬਰ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਜ਼ੁਲਮ ਜ਼ਿਆਦਤੀਆਂ, ਗੈਂਗਸਟਰ ਵਾਦ, ਅਮਨ ਕਾਨੂੰਨ ਦੀ ਮਾੜੀ ਹਾਲਤ ਅਤੇ ਨਸ਼ਿਆਂ ਦੀ ਭਰਮਾਰ ਆਦਿ ਦੇ ਖ਼ਿਲਾਫ਼ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਰੂਪਨਗਰ ਜ਼ਿਲ੍ਹਾ ਹੈੱਡਕੁਆਰਟਰ ਤੇ ਰੋਸ ਧਰਨਾ ਪ੍ਰਦਰਸ਼ਨ ਜ਼ਿਲ੍ਹਾ ਪ੍ਰਧਾਨ ਸਰਦੂਲ ਸਿੰਘ ਬਾਲਸੰਢਾ ਦੀ ਅਗਵਾਈ ਵਿਚ ਦਿੱਤਾ ਗਿਆ। ਇਸ ਧਰਨੇ ਨੂੰ ਪ੍ਰਮੁੱਖ ਤੌਰ ‘ਤੇ ਪਾਰਟੀ ਦੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਅਤੇ ਸੂਬਾ ਜਨ: ਸਕੱਤਰ ਰਜਿੰਦਰ ਰਾਜਾ ਨਨਹੇੜੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ‘ਤੇ ਬੋਲਦਿਆਂ ਸ੍ਰੀ ਭੈਣੀ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਹਰ ਫ਼ਰੰਟ ‘ਤੇ ਫੈਲ ਹੋਈ ਹੈ। ਬੇਰੁਜ਼ਗਾਰਾਂ, ਕਿਸਾਨਾਂ, ਠੇਕਾ ਮੁਲਾਜ਼ਮਾਂ, ਆਂਗਣਵਾੜੀ ਵਰਕਰਾਂ, ਨਰੇਗਾ ਵਰਕਰਾਂ ਅਤੇ ਮੁਲਾਜ਼ਮਾਂ ਤੇ ਪਿਛਲੀ ਸਰਕਾਰਾਂ ਵਾਂਗ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਹਨ। ਸੂਬੇ ਵਿਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਭੂਂ ਮਾਫ਼ੀਆ, ਡਰੱਗ ਮਾਫ਼ੀਆ, ਗੈਂਗਸਟਰਵਾਦ, ਮਾਈਨਿੰਗ ਮਾਫ਼ੀਆ ਤੇ ਦਿਨ ਦਿਹਾੜੇ ਲੁੱਟਾਂਂਖੋਹਾਂ ਹੋ ਰਹੀਆਂ ਹਨ ਜਿਸ ਕਾਰਨ ਹਰ ਪੰਜਾਬੀ ਆਪਣੇ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਰਾਜਾ ਨਨਹੇੜੀਆਂ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਪਾਰਟੀ ਵਲੋਂ ਸ਼ੁਰੂ ਕੀਤੀ ‘ਪੰਜਾਬ ਸੰਭਾਲੋ ਮੁਹਿੰਮ’ ਨਾਲ ਜੁੜਨ ਦੀ ਲੋੜ ਹੈ ਤਾਂ ਜੋ ਬਰਬਾਦ ਹੋ ਚੁੱਕੇ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾ ਸਕੇ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਖ਼ਜ਼ਾਨਚੀ ਨਛੱਤਰ ਕਾਜਲ, ਬਸਪਾ ਆਗੂ ਕੁਲਦੀਪ ਸਿੰਘ ਘਨੌਲੀ, ਐਡਵੋਕੇਟ ਚਰਨਜੀਤ ਸਿੰਘ ਘਈ, ਗੁਰਨਾਮ ਸਿੰਘ ਪਿੱਪਲ ਮਾਜਰਾ, ਦਰਸ਼ਨ ਸਿੰਘ ਸ੍ਰੀ ਚਮਕੌਰ ਸਾਹਿਬ, ਸੁਰਜੀਤ ਲਾਲ, ਦੌਲਤ ਸਿੰਘ, ਇਸਤਰੀ ਵਿੰਗ ਦੀ ਆਗੂ ਮਿਸ ਅਨੁਰਾਧਾ, ਸਰੂਪ ਸਿੰਘ ਨੰਗਲ, ਬਕਾਨੂ ਰਾਮ, ਹਜ਼ਾਰਾ ਸਿੰਘ ਡੰਗੋਲੀ, ਹੁਸਨ ਚੰਦ, ਹਰਮੇਸ਼ ਫਤੇਹਪੁਰ, ਤਿਲੋਕ ਫਤੇਹਪੁਰ, ਸੂਬੇਦਾਰ ਪਰਮਜੀਤ ਸਿੰਘ, ਪ੍ਰਕਾਸ਼ ਮਗਰੋੜ, ਚਰਨ ਸਿੰਘ ਜੇ.ਈ, ਗੁਰਦੀਪ ਪਿੱਪਲਮਾਜਰਾ, ਸੁਖਵੀਰ, ਜਸਵੀਰ ਖੁਆਸਪੁਰਾ ਆਦਿ ਆਗੂਆਂ ਸਮੇਤ ਭਾਰੀ ਗਿਣਤੀ ਵਿਚ ਡੀ.ਸੀ. ਦਫ਼ਤਰ ਵੱਲ ਰੋਸ ਮਾਰਚ ਕਰਕੇ ਡੀ.ਸੀ. ਸਾਹਿਬ ਰਾਹੀਂ ਗਵਰਨਰ, ਪੰਜਾਬ ਨੂੰ ਮੈਮੋਰੰਡਮ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਹੋਈ ਅਗਲੀ ਖ਼ਬਰ ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਮਾੜੇ ਹਾਲਾਤ ’ਚ ਝਾੜੀਆਂ ’ਚੋਂ ਬਰਾਮਦ
Ad Position 24
No active advertisement