ਰੂਪਨਗਰ, 12 ਜੂਨ (ਮਨਜੀਤ ਸਿੰਘ ਸੈਣੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰੂਪਨਗਰ ਜ਼ਿਲ੍ਹਾ ਇਕਾਈ ਦੀ ਮਾਸਿਕ ਇਕੱਤਰਤਾ ਗੁਰਦੁਆਰਾ ਭੱਠਾ ਸਾਹਿਬ ਦੇ ਦੀਵਾਨ ਹਾਲ ਵਿਚ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਚਰਨ ਸਿੰਘ ਮੁੰਡੀਆਂ ਅਤੇ ਮਹਿੰਦਰ ਸਿੰਘ ਰੌਣੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਮੀਟਿੰਗ ਦਾ ਸੰਚਾਲਨ ਕਰਦੇ ਹੋਏ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਕਿਸਾਨੀ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਉਤੇ ਚਰਚਾ ਕਰਨ ਉਪਰੰਤ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿਚ ਪਹਿਲਾਂ ਹੀ ਘਾਟੇ ਜਵਿਚ ਜਾ ਰਹੀ ਅਤੇ ਮਹਿੰਗਾਈ ਨਾਲ ਦਮ ਤੋੜ ਰਹੀ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਵਲੋਂ ਹਾਲ ਹੀ ਵਿਚ ਕੀਤੇ ਪੈਟਰੌਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਨੂੰ ਫੌਰੀ ਤੌਰ ‘ਤੇ ਵਾਪਿਸ ਲਵੇ, ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜਨ ਦੌਰਾਨ ਖਾਦ ਦੀ ਕਮੀ ਨੂੰ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਪੂਰਾ ਕਰੇ, ਕਿਸਾਨਾਂ ਨੂੰ ਖਾਦ, ਕੀਟਨਾਸ਼ਕ ਦਵਾਈਆਂ ਆਦਿ ਨਾਲ ਧੱਕੇ ਨਾਲ ਦਿੱਤਾ ਜਾਂਦਾ ਘਟੀਆ ਕਿਸਮ ਦਾ ਸਮਾਨ ਦੇਣ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮਾਨਸੂਨ ਸੀਜਨ ਦੌਰਾਨ ਹੜ੍ਹਾਂ ਦੀ ਰੋਕਥਾਮ ਲਈ ਸਮਾਂ ਰਹਿੰਦੇ ਢੁਕਵੇਂ ਪ੍ਰਬੰਧ ਪੂਰੇ ਕਰਨ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਬੰਨ੍ਹ ਮਜਬੂਤ ਕੀਤੇ ਜਾਣ। ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ, ਟਰਾਸਫਾਰਮਰ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਉਕਤ ਸਮਾਨ ਖਰੀਦਣ ਵਾਲੇ ਕਬਾੜੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਤਨਾਮ ਸਿੰਘ ਮਾਜਰੀ ਨੇ ਕਿਸਾਨ ਯੂਨੀਅਨ (ਲੱਖੋਵਾਲ) ਵਿਚ ਨਵੇਂ ਸ਼ਾਮਿਲ ਹੋਏ ਮੈਬਰਾਂ ਦਾ ਸਵਾਗਤ ਕੀਤਾ ਅਤੇ ਪਟਿਆਲਾ ਵਿਖੇ ਆਪਣੀਆਂ ਮੰਗਾਂ ਸੰਬੰਧੀ ਸ਼ਾਤਮਈ ਧਰਨਾ ਦੇ ਰਹੇ ਲਾਈਨਮੈਨਾ ਤੇ ਅੰਨੇਵਾਹ ਲਾਠੀਚਾਰਜ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਲਾਠੀਚਾਰਜ ਕਰਨ ਵਾਲੇ ਪੁਲਿਸ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਚਰਨ ਸਿੰਘ ਮੁੰਡੀਆਂ, ਪ੍ਰਧਾਨ ਦਲਜੀਤ ਸਿੰਘ ਚਲਾਕੀ, ਗੁਰਚਰਨ ਸਿੰਘ ਢੋਲਣਮਾਜਰਾ, ਸੁਖਜੀਤ ਸਿੰਘ ਕੋਟਲੀ, ਭੁਪਿੰਦਰ ਸਿੰਘ ਮੁੰਡੀਆਂ, ਕੁਲਵੰਤ ਸਿੰਘ ਸਲੇਮਪੁਰ, ਹਰਪ੍ਰੀਤਇੰਦਰ ਸਿੰਘ ਜਟਾਣਾ, ਮਨਮਿੰਦਰ ਸਿੰਘ, ਅਵਤਾਰ ਸਿੰਘ ਸਹੇੜੀ, ਮਨਦੀਪ ਸਿੰਘ ਮੰਡੀਆਂ, ਅਮਰਿੰਦਰ ਸਿੰਘ ਮਾਹਲਾਂ, ਰਵਿੰਦਰ ਸਿੰਘ ਕੋਟਬਾਲਾ, ਮਨਿੰਦਰਜੀਤ ਸਿੰਘ ਰਾਜਾ ਬਜੀਦਪੁਰ, ਨੇਤਰ ਸਿੰਘ ਰੌਣੀ, ਭੁਪਿੰਦਰ ਸਿੰਘ ਮੁੰਡੀਆਂ, ਸਿਮਰਨਜੀਤ ਸਿੰਘ ਸਰਹਾਣਾ, ਮੇਜਰ ਸਿੰਘ ਚੱਕਲਾਂ, ਨਿਰਮਲ ਸਿੰਘ ਮੋਰਿੰਡਾ, ਸੁਰਿੰਦਰਪਾਲ ਸਿੰਘ ਮੋਰਿੰਡਾ, ਰਵਿੰਦਰ ਸਿੰਘ ਕੋਟਬਾਲਾ, ਸੰਤੋਖ ਸਿੰਘ ਕਲਹੇੜੀ, ਜਸਵੰਤ ਸਿੰਘ ਦਾਤਾਰਪੁਰ ਹਰਚੰਦ ਸਿੰਘ ਰਤਨਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।