05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਅੱਡਾ ਮਾਰਕੀਟ ਨੂਰਪੁਰ ਬੇਦੀ ਨੇ ਲਏ ਅਹਿਮ ਫ਼ੈਸਲੇ, ਨਵੇਂ ਅਹੁਦੇਦਾਰਾਂ ਦੀ ਕੀਤੀ ਚੋਣ

Ad Position 21
No active advertisement
ਅਜੀਤ ਡੈਸਕ 25-06-2026
aਨੂਰਪੁਰ ਬੇਦੀ, 24 ਜੂਨ (ਵਿੰਦਰਪਾਲ ਝਾਂਡੀਆਂ)-ਅੱਡਾ ਮਾਰਕੀਟ ਨੂਰਪੁਰ ਬੇਦੀ ਦੀ ਅਹਿਮ ਮੀਟਿੰਗ ਪ੍ਰਧਾਨ ਗੌਰਵ ਰਾਣਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਵੱਖ-ਵੱਖ ਪੰਜ ਅਹਿਮ ਮਤਿਆਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਮੀਟਿੰਗ ਦੌਰਾਨ ਅੱਡਾ ਮਾਰਕੀਟ ਦੇ ਬਾਕੀ ਰਹਿੰਦੇ ਅਹੁਦਿਆਂ ਦੀ ਚੋਣ ਵੀ ਸੰਪੂਰਨ ਕੀਤੀ ਗਈ ਅਤੇ ਭਵਿੱਖ ਲਈ ਕਈ ਲੋਕ-ਹਿੱਤੈਸ਼ੀ ਫ਼ੈਸਲੇ ਲਏ ਗਏ। ਸਭ ਤੋਂ ਪਹਿਲਾਂ ਅੱਡੇ ਦੇ ਬਾਕੀ ਰਹਿੰਦੇ ਅਹੁਦਿਆਂ ਵਿਚ ਟੈਕਸੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਵਪਾਰੀ ਆਗੂ ਗਿਰਧਾਰੀ ਲਾਲ ਵਰਮਾ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ। ਬਲਵਿੰਦਰ ਸਿੰਘ ਬਿੰਦੀ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਯਾਦਵਿੰਦਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਮਨੋਜ ਕੁਮਾਰ ਜੋਸ਼ੀ ਨੂੰ ਅੱਡਾ ਮਾਰਕੀਟ ਦਾ ਕੈਸ਼ੀਅਰ ਬਣਾਇਆ ਗਿਆ। ਇਸੇ ਤਰ੍ਹਾਂ ਸੁਖਦੇਵ ਸਿੰਘ ਨੂੰ ਸੀਨੀਅਰ ਵਾਈਸ ਪ੍ਰਧਾਨ, ਮੱਖਣ ਸਿੰਘ ਨੂੰ ਵਾਈਸ ਪ੍ਰਧਾਨ, ਸੰਜੇ ਸ਼ਰਮਾ ਨੂੰ ਪਬਲਿਕ ਰਿਲੇਸ਼ਨ ਅਫ਼ਸਰ ਅਤੇ ਰਸ਼ਪਾਲ ਸਿੰਘ ਫ਼ੌਜੀ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਸਮੂਹ ਅੱਡਾ ਮਾਰਕੀਟ ਦੇ ਦੁਕਾਨਦਾਰਾਂ ਦੀ ਸਹਿਮਤੀ ਨਾਲ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਅੱਡਾ ਮਾਰਕੀਟ ਖੇਤਰ ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਉਣ ਦਾ ਫ਼ੈਸਲਾ ਲਿਆ ਗਿਆ। ਇਸ ਤਹਿਤ ਬਲਾਚੌਰ ਰੋਡ ਪੁਲਿਸ ਸਟੇਸ਼ਨ ਤੋਂ ਸ਼ੁਰੂ ਹੋ ਕੇ ਬਲਾਚੌਰ-ਨੂਰਪੁਰ ਬੇਦੀ ਪੁਆਇੰਟ ਤੱਕ ਅਤੇ ਸਿੰਬਲ ਮਾਜਰਾ ਟੀ-ਪੁਆਇੰਟ ਤੋਂ ਵਾਟਰ ਸਪਲਾਈ ਰੋਡ ਖੇਤਰ ਤੱਕ ਸਮੂਹ ਦੁਕਾਨਦਾਰਾਂ ਵਲੋਂ ਸਾਂਝੇ ਤੌਰ ‘ਤੇ ਸਫ਼ਾਈ ਮੁਹਿੰਮ ਚਲਾਈ ਜਾਵੇਗੀ। ਤੀਜੇ ਫ਼ੈਸਲੇ ਤਹਿਤ ਨੂਰਪੁਰ ਬੇਦੀ-ਰੂਪਨਗਰ ਮਾਰਗ ਉੱਤੇ ਡਿਵਾਈਡਰਾਂ ਅਤੇ ਹੋਰ ਲੋੜੀਂਦੇ ਸਥਾਨਾਂ ‘ਤੇ ਰਿਫ਼ਲੈਕਟਰ ਅਤੇ ਲਾਈਟਾਂ ਲਗਾਉਣ ਦਾ ਫ਼ੈਸਲਾ ਲਿਆ ਗਿਆ ਤਾਂ ਜੋ ਸੜਕ ਹਾਦਸਿਆਂ ਨੂੰ ਰੋਕਣ ਵਿਚ ਮਦਦ ਮਿਲ ਸਕੇ। ਚੌਥੇ ਫ਼ੈਸਲੇ ਅਧੀਨ ਰਾਜ ਕੁਮਾਰ ਕਾਕੂ, ਸੰਜੀਵ ਕੁਮਾਰ, ਰਾਜ ਕੁਮਾਰ ਸ਼ਰਮਾ, ਦਿਨੇਸ਼ ਪੁਰੀ ਅਤੇ ਸੋਨੀ ਕੁਮਾਰ ਨੂੰ ਸ਼ਾਮਲ ਕਰਦੇ ਹੋਏ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ। ਇਹ ਕਮੇਟੀ ਬੱਸ ਸਟੈਂਡ ਖੇਤਰ ਦੀਆਂ ਹਨੇਰੀਆਂ ਥਾਵਾਂ ਦੀ ਸ਼ਨਾਖ਼ਤ ਕਰਕੇ ਉੱਥੇ ਸੋਲਰ ਲਾਈਟਾਂ ਲਗਾਉਣ ਸਬੰਧੀ ਪ੍ਰਸਤਾਵ ਤਿਆਰ ਕਰੇਗੀ। ਉਸੇ ਪ੍ਰਕਾਰ ਸਭ ਤੋਂ ਅਹਿਮ ਫ਼ੈਸਲੇ ਤਹਿਤ ਨੂਰਪੁਰ ਬੇਦੀ ਦੇ ਸਥਾਨਕ ਬਸ਼ਿੰਦਿਆਂ ਨੂੰ ਹਰ ਵੀਰਵਾਰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਸ਼ਰਤਾਂ ਅਨੁਸਾਰ ਕਾਰਜ ਕਰਨ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਗਿਆ। ਮੀਟਿੰਗ ਵਿਚ ਇਹ ਵੀ ਕਿਹਾ ਗਿਆ ਕਿ ਬਾਜ਼ਾਰ ਦੇ ਦੁਕਾਨਦਾਰ ਸਾਡੇ ਆਪਣੇ ਭਰਾ ਹਨ ਅਤੇ ਬਾਹਰੀ ਫੇਰੀ ਵਾਲਿਆਂ ਸਬੰਧੀ ਪ੍ਰਸ਼ਾਸਨ ਅਤੇ ਬਾਜ਼ਾਰ ਦੇ ਸਾਥੀਆਂ ਵਲੋਂ ਪਹਿਲਾਂ ਲਏ ਗਏ ਫ਼ੈਸਲਿਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਅਸ਼ਵਨੀ ਕੁਮਾਰ ਰਾਣਾ, ਮਨਦੀਪ ਕੁਮਾਰ ਬਾਲੀ, ਰਾਮ ਚੰਦ, ਰਕੇਸ਼ ਕੁਮਾਰ, ਸੰਜੀਵ ਕੁਮਾਰ ਲੱਕੀ, ਰਾਜ ਕੁਮਾਰ ਰਾਜੂ, ਅਰਜਨ ਸਿੰਘ, ਸੋਨੀ ਕੁਮਾਰ ਆਜ਼ਾਦ, ਸਾਹਿਲ ਭਾਰਦਵਾਜ, ਸੌਰਵ ਕੁਮਾਰ, ਰਾਜਕੁਮਾਰ ਕਾਕੂ, ਲਖਵਿੰਦਰ ਸਿੰਘ ਦਾਣੂ, ਸ਼ਾਮ ਲਾਲ, ਵਿਸ਼ਾਲ ਕੁਮਾਰ, ਪੰਕਜ ਕੁਮਾਰ, ਬਲਵਿੰਦਰ ਹੱਲਣ ਸਮੇਤ ਹੋਰ ਦੁਕਾਨਦਾਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਟੀ.ਬੀ.-ਮੁਕਤ ਭਾਰਤ ਮੁਹਿੰਮ ਤਹਿਤ ਜ਼ਿਲ੍ਹੇ ਦੇ ਉੱਚ-ਜੋਖਮ ਵਾਲੇ ਪਿੰਡਾਂ ਅਤੇ ਵਾਰਡਾਂ ਵਿਚ ਚੱਲ ਰਹੀ ਹੈ ਵਿਸ਼ੇਸ਼ ਸਕ੍ਰੀਨਿੰ... ਅਗਲੀ ਖ਼ਬਰ ਵਪਾਰ ਮੰਡਲ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮੋਰਿੰਡਾ ਸ਼ਹਿਰ ਦਾ ਬਾਜ਼ਾਰ ਤਿੰਨ ਦਿਨ ਬੰਦ ਰੱਖਣ ਦਾ ਫ਼ੈਸਲਾ
Ad Position 24
No active advertisement