05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਾਂ ਭਗਵਤੀ ਜਾਗਰਣ ਕਲੱਬ ਚਨੌਲੀ ਵਲੋਂ 5ਵਾਂ ਜਾਗਰਣ ਸ਼ਰਧਾ ਪੂਰਵਕ ਸਮਾਪਤ

Ad Position 21
No active advertisement
ਅਜੀਤ ਡੈਸਕ 25-06-2026
ਨੂਰਪੁਰ ਬੇਦੀ, 24 ਜੂਨ (ਹਰਦੀਪ ਸਿੰਘ ਢੀਂਡਸਾ)- ਮਾਂ ਭਗਵਤੀ ਜਾਗਰਨ ਕਲੱਬ ਪਿੰਡ ਚਨੌਲੀ ਵਲੋਂ ਆਯੋਜਿਤ 5 ਵਾਂ ਵਿਸ਼ਾਲ ਭਗਵਤੀ ਜਾਗਰਣ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਤੇ ਭਗਤੀ ਭਾਵਨਾ ਦੇ ਨਾਲ ਬੀਤੀ ਰਾਤ ਸਫਲਤਾ ਪੂਰਵਕ ਕਲੱਬ ਦੇ ਮਾਸਟਰ ਲਖਬੀਰ ਸੈਣੀ ਤੇ ਕਲੱਬ ਦੇ ਸਮੂਹ ਸੇਵਾਦਾਰਾਂ ਦੀ ਅਗਵਾਈ ਹੇਠ ਸੰਪੂਰਨ ਹੋ ਗਿਆ। ਜਾਗਰਣ ਦੌਰਾਨ ਮਾਤਾ ਨੈਣਾਂ ਦੇਵੀ ਤੋਂ ਲਿਆਂਦੀ ਗਈ ਪਾਵਨ ਪਵਿੱਤਰ ਜੋਤ ਤੋ ਅਸ਼ੀਰਵਾਦ ਪ੍ਰਾਪਤ ਕਰਕੇ ਧਾਰਮਿਕ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਜ਼ਿਕਰ ਯੋਗ ਹੈ ਕਿ ਮਾਂ ਭਗਵਤੀ ਜਾਗਰਨ ਕਲੱਬ ਚਨੋਲੀ ਵਲੋਂ ਪਿਛਲੇ 5 ਸਾਲਾਂ ਤੋਂ ਮਾਂ ਨੈਣਾਂ ਦੇਵੀ ਦੀ ਪਵਿੱਤਰ ਜੋਤ ਲਿਆਂਦੀ ਜਾ ਰਹੀ ਹੈ ਤੇ ਲਗਾਤਾਰ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਤਰੱਕੀ ਲਈ ਮਾਂ ਦਾ ਜਾਗਰਣ ਨਿਰੰਤਰ ਕਰਵਾ ਰਹੀ ਹੈ, ਇੱਥੇ ਪੰਜਾਬ ਦੀ ਸ਼ਾਨ, ਰੋਪੜ ਦੀ ਬੁਲੰਦ ਆਵਾਜ਼ ਜਾਫ਼ਰ ਵਲੋਂ ਮਾਹੌਲ ਭਗਤੀ ਮਈ ਰੰਗ ਵਿਚ ਰੰਗ ਗਿਆ। ਪਵਿੱਤਰ ਜਾਗਰਣ ਦੀ ਸ਼ੁਰੂਆਤ ਸੰਤ ਅਮੋਲਕਾ ਨੰਦ ਅਤੇ ਮਹੰਤ ਧਰਮਗਿਰੀ ਵਲੋਂ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵੀ ਵਿਸ਼ੇਸ਼ ਤੌਰ ‘ਤੇ ਇਸ ਜਾਗਰਨ ਵਿਚ ਪਹੁੰਚੇ। ਉਨ੍ਹਾਂ ਵਲੋਂ ਕਲੱਬ ਨੂੰ ਆਰਥਿਕ ਸਹਾਇਤਾ ਭੇਟ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਮੰਚ ਤੋਂ ਸੰਬੋਧਨ ਕਰਦਿਆਂ ਮਾਂ ਭਗਵਤੀ ਜਾਗਰਨ ਕਲੱਬ ਦੇ ਸੇਵਾਦਾਰਾਂ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਵਿਸ਼ਾਲ ਭਗਵਤੀ ਜਾਗਰਣ ਦੀਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਜ਼ਿਕਰਯੋਗ ਹੈ ਕਿ ਇਸ ਭਗਵਤੀ ਜਾਗਰਣ ਲਈ ਮਾਸਟਰ ਲਖਬੀਰ ਸੈਣੀ, ਜੱਸੀ ਵੈਦ, ਪੱਪੀ ਪਲੰਬਰ, ਦੀਪ ਸੈਣੀ, ਸ਼ਿੰਗਾਰਾ ਸਿੰਘ ਠੇਕੇਦਾਰ, ਹੈਪੀ ਚਨੋਲੀ, ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਪੰਚ ਸਰਵਣ ਦਾਸ, ਰਜੀਵ ਕੁਮਾਰ ਰਾਜੂ, ਅੰਕੂ ਪੰਡਿਤ, ਜਸਵੰਤ ਸਿੰਘ, ਬੱਲਾ ਮਾਸਟਰ, ਵਿਜੇ ਕੁਮਾਰ, ਪੰਡਿਤ ਵਿਜੇ ਕੁਮਾਰ ਤੇ ਨਗਰ ਖੇੜੇ ਦੇ ਸਮੂਹ ਭਗਤਾਂ ਤੇ ਅਹੁਦੇਦਾਰਾਂ ਦਾ ਵਿਸ਼ੇਸ਼ ਯੋਗਦਾਨ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲਾਂ ਮੋਰਿੰਡਾ ਵਿਖੇ ਬੱਚਿਆਂ ਅਤੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਨਿਯੁਕਤ ਅਗਲੀ ਖ਼ਬਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ- ਬੈਂਸ
Ad Position 24
No active advertisement