05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਿੱਖਿਆ ਮੰਤਰੀ ਵਲੋਂ ਨਵਾਂ ਸਕੂਲ ਤੇ ਕਮਿਊਨਿਟੀ ਸੈਂਟਰ ਬੁਣਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 26-06-2026
ਬੁੰਗਾ ਸਾਹਿਬ, 25 ਜੂਨ (ਸੁਖਚੈਨ ਸਿੰਘ ਰਾਣਾ)-ਬੀਤੇ ਕੱਲ੍ਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਪਿੰਡ ਛੋਟੀ ਝੱਖੀਆਂ ਵਿਖੇ ਸ਼ਹੀਦ ਭਜਨ ਸਿੰਘ ਯੁਵਕ ਸੇਵਾਵਾਂ ਕਲੱਬ ਵਲੋਂ ਕਰਵਾਏ ਗਏ ਤਿੰਨ ਰੋਜ਼ਾ ਕ੍ਰਿਕਟ ਕੱਪ ਦੇ ਇਨਾਮ ਵੰਡ ਸਮਾਰੋਹ ਵਿਚ ਸ਼ਾਮਿਲ ਹੋਏ, ਜਿੱਥੇ ਉਨ੍ਹਾਂ ਨੇ ਨੌਜਵਾਨਾਂ ਨੂੰ ਵਧਾਈ ਦਿੱਤੀ ਕਿ ਹੁਣ ਹਰ ਪਿੰਡ-ਪਿੰਡ ਵਿਚ ਕ੍ਰਿਕਟ ਦੇ ਕੱਪ ਕਰਵਾਏ ਜਾ ਰਹੇ ਹਨ। ਉੱਥੇ ਹੀ ਉਨ੍ਹਾਂ ਨੇ ਪਿੰਡ ਛੋਟੀ ਝੱਖੀਆਂ ਦੇ ਨਿਵਾਸੀਆਂ ਦੀ ਮੰਗ ਦੇ ਉੱਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਨਵੇਂ ਸਿਰੇ ਤੋਂ ਬਣਾਉਣ ਦਾ ਐਲਾਨ ਕਰਦਿਆਂ ਸਕੂਲ ਨੂੰ 50 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਪਿੰਡ ਦੇ ਵਿਚ ਨਵਾਂ ਕਮਿਊਨਿਟੀ ਸੈਂਟਰ ਬਣਾਉਣ ਦਾ ਐਲਾਨ ਕੀਤਾ ਅਤੇ ਨੌਜਵਾਨਾਂ ਦੇ ਲਈ 50 ਲੱਖ ਰੁਪਏ ਦੀ ਲਾਗਤ ਨਾਲ ਗਰਾਉਂਡ ਤਿਆਰ ਕਰਨ ਦੇ ਲਈ ਲੁੜੀਂਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ। ਜਿਸ ‘ਤੇ ਪਿੰਡ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਯੁਵਕ ਸਵਾਵਾਂ ਕਲੱਬ ਦੇ ਮੈਂਬਰਾਂ ਵਲੋਂ ਅਤੇ ਗ੍ਰਾਮ ਪੰਚਾਇਤ ਪਿੰਡ ਛੋਟੀ ਝੱਖੀਆਂ ਵਲੋਂ ਮੰਤਰੀ ਸਾਹਿਬ ਦਾ ਸਨਮਾਨ ਕੀਤਾ ਗਿਆ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਗੁਰਵਿੰਦਰ ਸਿੰਘ ਪੀਂਕਾ ਵਲੋਂ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਕੰਮਾਂ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਕੁੱਝ ਸਮੱਸਿਆਵਾਂ ਵੀ ਮੰਤਰੀ ਸਾਹਿਬ ਨਾਲ ਸਾਂਝੀਆਂ ਕੀਤੀਆਂ ਗਈਆਂ, ਜਿਸ ਉੱਤੇ ਮੰਤਰੀ ਸਾਹਿਬ ਵਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਉਨ੍ਹਾਂ ਦਾ ਵੀ ਹੱਲ ਕਰ ਦਿੱਤਾ ਜਾਵੇਗਾ। ਇਸ ਸਮੇਂ ਸਮਾਗਮ ਵਿਚ ਸ਼ਾਮਿਲ ਸੰਮਤੀ ਮੈਂਬਰ ਗੁਰਮੇਲ ਸਿੰਘ, ਨੰਬਰਦਾਰ ਮਨਜੀਤ ਸਿੰਘ, ਸੁਖਵਿੰਦਰ ਸਿੰਘ ਗਿਪਟੀ, ਕੁਲਵਿੰਦਰ ਸਿੰਘ ਸਾਬਕਾ ਪੰਚ, ਰਵਿੰਦਰ ਸਿੰਘ ਕਾਕਾ, ਨੰਬਰਦਾਰ ਬਹਾਦਰ ਸਿੰਘ, ਗੁਰਜਿੰਦਰ ਸਿੰਘ ਮਨਦੀਪ ਸਿੰਘ ਹਰਜੋਤ ਸਿੰਘ ਪ੍ਰਿੰਸ ਜਸਬੀਰ ਸਿੰਘ ਫ਼ੌਜੀ ਸੂਬੇਦਾਰ ਬਲਜੀਤ ਸਿੰਘ, ਮਾਵੀ ਬ੍ਰਦਰ ਕੁਲਦੀਪ ਸਿੰਘ, ਸੁਰਜੀਤ ਸਿੰਘ ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਸੱਜਨ ਸਿੰਘ, ਅਜੈਬ ਸਿੰਘ ਆਦਿ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਖੇੜੀ ਸਲਾਬਤਪੁਰ ਦੀ ਮੀਟਿੰਗ ਅਗਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਦੇ ਪੱਕੇ ਰੋਜ਼ਗਾਰ ਲਈ ਮਾਨਸੂਨ ਸੈਸ਼ਨ ਦਰਮਿਆਨ ਕਰਾਂਗੇ ਵੱਡਾ ਸੰਘਰਸ਼- ਕਾਲਸ
Ad Position 24
No active advertisement