ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਅੱਖਾਂ ਦੀ ਰੌਸ਼ਨੀ ਨਾ ਹੋਣ ਤੇ ਉਗਲਾਂ ਦੇ ਨਿਸ਼ਾਨ ਸਕੈਨ ਨਾ ਹੋਣ ਕਾਰਨ ਬਜ਼ੁਰਗ ਮਾਤਾ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਤੋਂ ਹੋਈ ਸੱਖਣੀ

Ad Position 21
No active advertisement
ਅਜੀਤ ਡੈਸਕ 28-06-2026
ਬੇਲਾ, 27 ਜੂਨ (ਮਨਜੀਤ ਸਿੰਘ ਸੈਣੀ)- ਇੱਥੋਂ ਨੇੜਲੇ ਪਿੰਡ ਬਜੀਦਪੁਰ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਦੀ ਅੱਖਾਂ ਦੀ ਰੌਸ਼ਨੀ ਨਾ ਹੋਣ ਕਾਰਨ ਅਤੇ ਹੱਥਾਂ ਦੀਆਂ ਉਗਲਾਂ ਦੇ ਨਿਸ਼ਾਨ ਸਕੈਨ ਨਾ ਹੋਣ ਕਾਰਨ ਸਰਕਾਰੀ ਸਹੂਲਤਾਂ ਜਿਵੇਂ ਕਿ 10 ਲੱਖ ਰੁਪਏ ਵਾਲਾ ਸਿਹਤ ਕਾਰਡ, ਆਟਾ ਦਲ ਸਕੀਮ, ਬੁਢਾਪਾ ਪੈਨਸ਼ਨ ਵਰਗੀਆਂ ਸਰਕਾਰੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਇਸ ਸਬੰਧੀ ਮਾਤਾ ਲਾਭ ਕੌਰ ਪਤਨੀ ਸਵ. ਲਛਮਣ ਸਿੰਘ ਦੇ ਪੁੱਤਰ ਸੇਵਾ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਅਤੇ ਬੁਢਾਪੇ ਕਾਰਨ ਉਗਲਾਂ ਦੇ ਨਿਸ਼ਾਨ ਸਕੈਨ ਨਹੀਂ ਹੁੰਦੇ ਜਿਸ ਕਰਕੇ ਉਨ੍ਹਾਂ ਦਾ ਆਧਾਰ ਕਾਰਡ ਅੱਪਡੇਟ ਨਹੀਂ ਹੋ ਰਿਹਾ ਜਿਸ ਕਰਕੇ 10 ਲੱਖ ਰੁਪਏ ਵਾਲਾ ਸਿਹਤ ਸਹੂਲਤਾਂ ਵਾਲਾ ਕਾਰਡ ਵੀ ਨਹੀਂ ਬਣ ਰਿਹਾ ਅਤੇ ਬੁਢਾਪਾ ਪੈਨਸ਼ਨ ਤੋਂ ਵੀ ਵਾਂਝੇ ਹਨ। ਸੇਵਾ ਸਿੰਘ ਨੇ ਦੱਸਿਆ ਕਿ 10 ਲੱਖ ਰੁਪਏ ਵਾਲਾ ਕਾਰਡ ਪਰਿਵਾਰ ਦੇ ਦੋ ਮੈਂਬਰਾਂ ਦਾ ਬਣਦਾ ਹੈ ਪਰ ਉਸ ਦੀ ਮਾਤਾ ਦੇ ਹੱਥਾਂ ਦੇ ਨਿਸ਼ਾਨ ਅਤੇ ਅੱਖਾਂ ਦੀ ਰੌਸ਼ਨੀ ਨਾ ਹੋਣ ਕਾਰਨ ਉਸ ਦਾ ਵੀ ਸਿਹਤ ਸਹੂਲਤ ਕਾਰਡ ਨਹੀਂ ਬਣ ਰਿਹਾ, ਨਾ ਹੀ ਉਨ੍ਹਾਂ ਨੂੰ ਆਟਾ ਦਾਲ ਸਕੀਮ ਦਾ ਲਾਭ ਮਿਲ ਰਿਹਾ ਹੈ। ਇਸ ਸੰਬੰਧੀ ਉਹ ਸੇਵਾ ਕੇਂਦਰਾਂ ਵਿਚ ਧੱਕੇ ਖਾ ਕੇ ਹੰਭ ਚੁੱਕੇ ਹਨ। ਇਸ ਸਬੰਧੀ ਸੇਵਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਬਜ਼ੁਰਗ ਹੋਣ ਕਾਰਨ ਬਿਮਾਰ ਰਹਿੰਦੇ ਹਨ। ਅੱਖਾਂ ਦੀ ਰੌਸ਼ਨੀ ਚਲੇ ਗਈ ਹੈ ਤੇ ਗੋਡਿਆਂ ਦੀ ਬਿਮਾਰੀ ਤੋਂ ਪ੍ਰੇਸ਼ਾਨ ਹਨ ਜਿਸ ਦਾ ਇਲਾਜ ਕਰਾਉਣਾ ਬਹੁਤ ਮੁਸ਼ਕਿਲ ਹੈ। ਬੇਸ਼ੱਕ ਉਹ ਭਾਵੇਂ ਡਰਾਈਵਰੀ ਕਰਦਾ ਸੀ ਪਰ ਮਾਤਾ ਬਿਰਧ ਹੋਣ ਕਰਕੇ ਅਤੇ ਘਰ ਵਿਚ ਇਕੱਲੀ ਹੋਣ ਕਰਕੇ ਉਹ ਬਾਹਰ ਕਿਤੇ ਵੀ ਨਹੀਂ ਜਾ ਸਕਦਾ ਨਾ ਹੀ ਉਨ੍ਹਾਂ ਕੋਲ ਜ਼ਮੀਨ ਜਾਇਦਾਦ ਹੈ ਜਿਸ ਕਰਕੇ ਮਾਤਾ ਦੀ ਬਿਮਾਰੀ ਦਾ ਇਲਾਜ ਕਰਾਉਣ ਅਤੇ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਮੁਸ਼ਕਿਲ ਹੈੇ। ਪਹਿਲਾਂ ਤਾਂ ਬੁਢਾਪਾ ਪੈਨਸ਼ਨ ਮਿਲਦੀ ਸੀ ਪਰ ਹੁਣ ਆਧਾਰ ਕਾਰਡ ਅੱਪਡੇਟ ਨਾ ਹੋਣ ਕਰਕੇ ਪੈਨਸ਼ਨ ਵੀ ਬੰਦ ਹੋ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂਆਂ ਦੇ ਪਰਵ ਮਨਾਉਣ ਨਾਲ ਉੱਤਮ ਫਲ ਤੇ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ-ਸਵਾਮੀ ਚੇਤਨਾ ਨੰਦ ਭੂਰੀਵਾਲੇ ਅਗਲੀ ਖ਼ਬਰ
Ad Position 24
No active advertisement