ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਦੁੱਧ ਉਤਪਾਦਕ ਸਭਾ ਢਾਹੇ ਨੇ ਦੁੱਧ ਅਤੇ ਫੀਡ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ

Ad Position 21
No active advertisement
ਅਜੀਤ ਡੈਸਕ 29-06-2026
ਢੇਰ, 28 ਜੂਨ (ਸ਼ਿਵ ਕੁਮਾਰ ਕਾਲੀਆ)- ਇਲਾਕੇ ਦੀ ਜਾਣੀ ਪਹਿਚਾਣੀ ਸਭਾ ਦੀ ਦੁੱਧ ਉਤਪਾਦਕ ਸਭਾ ਢਾਹੇ ਨੇ ਦੁੱਧ ਅਤੇ ਫੀਡ ਮੁਕਾਬਲੇ ਦੇ ਵਿਚ ਲਗਾਤਾਰ ਆਪਣੀ ਜਿੱਤ ਨੂੰ ਬਰਕਰਾਰ ਰੱਖਦੇ ਹੋਏ ਇਸ ਵਾਰ ਵੀ ਵੇਰਕਾ ਮਿਲਕ ਫੈਡ ਮੁਹਾਲੀ ਵਲੋਂ ਕੀਤੇ ਗਏ ਮੁਕਾਬਲਿਆਂ ਦੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਿਸ ਨਾਲ ਪਿੰਡ ਅਤੇ ਇਲਾਕੇ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧ ਵਿਚ ਅੱਜ ਪਿੰਡ ਢਾਹੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਭਾ ਦੀ ਪ੍ਰਧਾਨ ਹਰਜਿੰਦਰ ਕੌਰ, ਸਾਬਕਾ ਪ੍ਰਧਾਨ ਮਹਿੰਦਰ ਪਾਲ ਸਿੰਘ ਢਾਹੇ, ਜਗੀਰ ਕੌਰ, ਪ੍ਰੇਮ ਸਿੰਘ, ਮਨਜੀਤ ਕੌਰ, ਗੁਰਦੀਪ ਸਿੰਘ ਆਦੀ ਨੇ ਕਿਹਾ ਕਿ ਸਭਾ ਨੂੰ ਇਹ ਮਾਣ ਮਿਲਣਾ ਇਲਾਕੇ ਦੇ ਲਈ ਬਹੁਤ ਵੱਡਾ ਮਾਣ ਹੈ ਕਿਉਂਕਿ ਇਹ ਉਹ ਸਭਾ ਹੈ, ਜਿਸ ਨੇ ਇਲਾਕੇ ਦੇ ਦੁੱਧ ਉਤਪਾਦਕਾਂ ਦੇ ਸਹਿਯੋਗ ਨਾਲ ਸਭਾ ਦਾ ਕੰਮ ਛੋਟੇ ਪੱਧਰ ‘ਤੇ ਆਰੰਭ ਕੀਤਾ ਸੀ ਪਰ ਅੱਜ ਦੁੱਧ ਉਤਪਾਦਕ ਸਭਾ ਦੇ ਹੋਣਹਾਰ ਸੈਕਟਰੀ ਮੁਖ਼ਤਿਆਰ ਸਿੰਘ ਢਾਹੇ ਅਤੇ ਦੁੱਧ ਉਤਪਾਦਕਾਂ ਦੀ ਸਖ਼ਤ ਮਿਹਨਤ ਦੇ ਨਾਲ ਅੱਜ ਇਹ ਸਭਾ ਇਲਾਕੇ ਦੀ ਹੀ ਨਹੀਂ ਪੂਰੇ ਵੇਰਕਾ ਪਲਾਟ ਦੇ ਵਿਚ ਨੰਬਰ ਇੱਕ ਸਭਾ ਬਣ ਗਈ ਹੈ ਜਿਸ ਲਈ ਸਭਾ ਦੇ ਸੈਕਟਰੀ ਮੁਖ਼ਤਿਆਰ ਸਿੰਘ ਤੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਇਸ ਗੱਲ ‘ਤੇ ਭਾਰੀ ਅਫ਼ਸੋਸ ਪ੍ਰਗਟ ਕੀਤਾ ਕਿ ਇਹ ਉਹ ਸਭਾ ਹੈ ਜਿਸ ਨੂੰ ਸਿਆਸੀ ਸ਼ਹਿ ਤੇ ਮਹਿਕਮੇ ਵਲੋਂ ਬੰਦ ਕੀਤੇ ਜਾਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਸੀ ਪਰ ਅੱਜ ਉਸ ਮਹਿਕਮੇ ਵਲੋਂ ਹੀ ਸਭਾ ਨੂੰ ਇਲਾਕੇ ਦੀ ਨੰਬਰ ਇੱਕ ਸਭਾ ਹੋਣ ਦਾ ਮਾਣ ਦਿੱਤਾ ਹੈ ਜਿਸ ਤੇ ਸਾਬਤ ਹੁੰਦਾ ਹੈ ਕਿ ਅਸੀਂ ਕੱਲ੍ਹ ਵੀ ਨੰਬਰ ਇੱਕ ਸਨ ਤੇ ਅੱਜ ਵੀ ਨੰਬਰ ਇੱਕ ਹਨ।
Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸੰਤ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਪੂਰਾ ਪੰਥ ਇਕਜੁੱਟ, ਸਰਕਾਰ ਦੀ ਬੋਲੀ ਬੋਲਣ ਵਾਲੇ ਕੌਮ ਨੂੰ ਨਾ ਕਰਨ ਗੁਮਰਾਹ:...
Ad Position 24
No active advertisement