07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮੋਰਿੰਡਾ ਸ਼ਹਿਰ ਦੀ ਬਿਜਲੀ ਸਪਲਾਈ ਦਾ ਮੰਦਾ ਹਾਲ, ਲੋਕੀ ਪ੍ਰੇਸ਼ਾਨ ਸਾਰਾ ਸਾਰਾ ਦਿਨ ਲੱਗ ਰਹੇ ਨੇ ਅਣ -ਐਲਾਨੇ ਕੱਟ

Ad Position 21
No active advertisement
ਅਜੀਤ ਡੈਸਕ 01-07-2026
ਮੋਰਿੰਡਾ, 30 ਜੂਨ (ਤਰਲੋਚਨ ਸਿੰਘ ਕੰਗ)-ਪਿਛਲ਼ੇ ਇੱਕ ਹਫਤੇ ਤੋਂ ਮੋਰਿੰਡਾ ਸ਼ਹਿਰ ਦੀ ਬਿਜਲੀ ਸਪਲਾਈ ਦਾ ਬਹੁਤ ਬੁਰਾ ਹਾਲ ਹੈ। ਅਣ ਐਲਾਨੇ ਕੱਟਾਂ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋਏ ਪਏ ਹਨ ਅਤੇ ਕਈ ਲੋਕਾਂ ਨੂੰ ਤਾਂ ਘਰਾਂ ਦੇ ਬਾਹਰ ਦਰੱਖਤਾਂ ਹੇਠ ਬੈਠ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਕੌਂਸਲਰ ਜਗਪਾਲ ਸਿੰਘ ਜੌਲੀ, ਲਖਵੀਰ ਸਿੰਘ ਲਵਲੀ, ਵਰਿੰਦਰ ਸਿੰਘ ਹੈਪੀ, ਕਮਲਜੀਤ ਸਿੰਘ, ਰਜਿੰਦਰ ਸਿੰਘ ਰਾਜਾ, ਅਜੇ ਕੁਮਾਰ ਗਿੰਨੀ, ਬਚਨ ਲਾਲ ਵਰਮਾ, ਜਗਦੀਸ਼ ਕੁਮਾਰ, ਹਰਪਿੰਦਰ ਸਿੰਘ ਰਾਣਾ, ਮਨਜੀਤ ਸਿੰਘ ਮਾਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਹੈ ਪ੍ਰੰਤੂ ਬਿਜਲੀ, ਪਾਣੀ, ਸਿਹਤ ਅਤੇ ਵਿਦਿਅਕ ਸਹੂਲਤਾਂ ਦੇਣ ਵਿਚ ਪੰਜਾਬ ਸਰਕਾਰ ਅਸਫਲ ਰਹੀ ਹੈ। ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਦੇ ਕਾਰੋਬਾਰ ਵਰਕਸ਼ਾਪ ਆਦਿ ਬੰਦ ਪਏ ਹਨ। ਇੱਕ ਪਾਸੇ ਕਿਸਾਨਾਂ ਨੂੰ ਖੇਤਾਂ ਵਿਚ ਬਿਜਲੀ ਨਹੀਂ ਮਿਲ ਰਹੀ , ਦੂਜੇ ਪਾਸੇ ਸ਼ਹਿਰਾਂ ਵਿਚ ਵੀ ਅਣ ਐਲਾਨੇ ਕੱਟ ਲਗਾਏ ਜਾ ਰਹੇ ਹਨ। ਬਿਜਲੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿਚ ਲੱਗੇ ਇਨਵਰਟਰ ਵੀ ਕੰਮ ਛੱਡ ਗਏ ਹਨ। ਸ਼ਹਿਰ ਵਾਸੀਆਂ ਨੇ ਪੀ.ਐੱਸ.ਪੀ.ਸੀ.ਐੱਲ. ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਨੂੰ ਛੇਤੀ ਤੋਂ ਛੇਤੀ ਦਰੁਸਤ ਕੀਤਾ ਜਾਵੇ ਤਾਂ ਜੋ ਅੱਤ ਦੀ ਗਰਮੀ ਵਿਚ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਬੂਥ ਮਜ਼ਬੂਤੀ ਨੂੰ ਲੈ ਕੇ ਮਲੂਕਾ ਵਲੋਂ ਭਾਜਪਾ ਬੀ.ਐਲ.ਏ. ਅਤੇ ਸਹਾਇਕਾਂ ਨਾਲ ਮੀਟਿੰਗ ਅਗਲੀ ਖ਼ਬਰ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਵੀ ਨਵੇਂ ਕਾਨੂੰਨ ਵਿਚ ਸ਼ਾਮਿਲ ਕੀਤਾ ਜਾਵੇ-ਕਪਿਲ ਮਹਿੰਦਲੀ
Ad Position 24
No active advertisement