07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬੂਥ ਮਜ਼ਬੂਤੀ ਨੂੰ ਲੈ ਕੇ ਮਲੂਕਾ ਵਲੋਂ ਭਾਜਪਾ ਬੀ.ਐਲ.ਏ. ਅਤੇ ਸਹਾਇਕਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 01-07-2026
ਰੂਪਨਗਰ, 30 ਜੂਨ (ਗੁਰਪ੍ਰੀਤ ਸਿੰਘ ਹੁੰਦਲ)- ਭਾਰਤੀ ਜਨਤਾ ਪਾਰਟੀ ਦੇ ਰੂਪਨਗਰ ਸਥਿਤ ਜ਼ਿਲ੍ਹਾ ਦਫ਼ਤਰ ਵਿਖੇ ਅੱਜ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਇੰਚਾਰਜ ਪਰਮਪਾਲ ਕੌਰ ਦੀ ਅਗਵਾਈ ਹੇਠ ਬੀ.ਐਲ.ਏ.-2 ਅਤੇ ਬੀ.ਐਲ.ਏ. ਸਹਾਇਕਾਂ ਦੀ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਮੰਡਲ ਰੂਪਨਗਰ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਪਰਮਪਾਲ ਕੌਰ ਦਾ ਸਵਾਗਤ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਪਾਲ ਕੌਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਉਸਦਾ ਬੂਥ ਪੱਧਰ ਦਾ ਸੰਗਠਨ ਹੈ। ਉਨ੍ਹਾਂ ਕਿਹਾ ਕਿ ਹਰ ਬੀ.ਐਲ.ਏ.-2 ਅਤੇ ਸਹਾਇਕ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਹਰ ਬੂਥ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਲੋਕਾਂ ਨਾਲ ਸੰਪਰਕ ਬਣਾਈ ਰੱਖਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਜ਼ਬੂਤ ਬੂਥ ਹੀ ਪਾਰਟੀ ਦੀ ਜਿੱਤ ਦੀ ਮਜ਼ਬੂਤ ਨੀਂਹ ਹੁੰਦੇ ਹਨ। ਇਸ ਮੌਕੇ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ਭਾਜਪਾ ਦਾ ਹਰ ਵਰਕਰ ਪਾਰਟੀ ਦੀ ਵਿਚਾਰਧਾਰਾ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਬੂਥ ਪੱਧਰ ‘ਤੇ ਹਰ ਵਰਕਰ ਨੂੰ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ ਅਤੇ ਸਾਂਝੇ ਯਤਨਾਂ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੀਟਿੰਗ ਵਿਚ ਵਿਸ਼ਨੂ ਭਟਨਾਗਰ, ਰਮਨ ਜਿੰਦਲ, ਪੀ.ਪੀ. ਕੁਮਕਰ, ਹਿੰਮਤ ਸਿੰਘ ਗਿਰਾਂ, ਪਰਮਜੀਤ ਸਿੰਘ, ਰਾਜੀਵ ਕ੍ਰਿਪਲਾਨੀ, ਮਨੀਸ਼ ਕੁਮਾਰ, ਜਰਨੈਲ ਸਿੰਘ ਭੌਵਾਲ, ਭਗਤ ਸਿੰਘ, ਗਗਨ ਗੁਪਤਾ, ਪਰਵੀਨ ਕੁਮਾਰ ਪੀਨਾ ਸਮੇਤ ਬੀ.ਐਲ.ਏ.-2, ਬੀ.ਐਲ.ਏ. ਸਹਾਇਕ ਅਤੇ ਪਾਰਟੀ ਦੇ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਦਰਸ਼ਨ ਸਿੰਘ ਰਾਏ ਦੇ ਭਰਾ ਅਮਰੀਕ ਸਿੰਘ ਦਾ ਦਿਹਾਂਤ-ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ ਮੋਰਿੰਡਾ ਸ਼ਹਿਰ ਦੀ ਬਿਜਲੀ ਸਪਲਾਈ ਦਾ ਮੰਦਾ ਹਾਲ, ਲੋਕੀ ਪ੍ਰੇਸ਼ਾਨ ਸਾਰਾ ਸਾਰਾ ਦਿਨ ਲੱਗ ਰਹੇ ਨੇ ਅਣ -ਐਲਾਨੇ ਕੱਟ
Ad Position 24
No active advertisement