06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕੀਤਾ ਇਕ ਹੋਰ ਲੋੜਵੰਦ ਦੇ ਮਕਾਨ ਦੇ ਨਿਰਮਾਣ ਦਾ ਕੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 01-07-2026
ਨੂਰਪੁਰ ਬੇਦੀ, 30 ਜੂਨ (ਹਰਦੀਪ ਸਿੰਘ ਢੀਂਡਸਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋਕ ਭਲਾਈ ਹਿਤ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ, ਇਸ ਦੇ ਚੱਲਦਿਆਂ ਬਲਾਕ ਨੂਰਪੁਰ ਬੇਦੀ ਵਿਚ ਪੈਂਦੇ ਪਿੰਡ ਅਬਿਆਣਾ ਖ਼ੁਰਦ ਵਿਖੇ ਅੱਜ ਰਾਮ ਨਰਾਇਣ ਦੇ ਪਰਿਵਾਰ ਲਈ ਮਕਾਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਦੱਸ ਦੇਈਏ ਕਿ ਇਹ ਪਰਿਵਾਰ ਆਪਣੇ ਖੇਤਾਂ ਵਿਚ ਇੱਕ ਛੋਟੀ ਜਿਹੀ ਸੈਂਡ ਬਣਾ ਕੇ ਉਸ ਵਿਚ ਦਿਨ ਕੱਟੀ ਕਰ ਰਿਹਾ ਸੀ, ਪਿਛਲੇ ਦਿਨੀਂ ਆਈ ਜ਼ੋਰ ਦੀ ਹਨੇਰੀ ਕਾਰਨ ਇਹਨਾਂ ਦੀ ਸ਼ੈੱਡ ਉਡ ਜਾਣ ਕਰਕੇ ਇਹ ਪਰਿਵਾਰ ਛੱਤ ਤੋਂ ਸੱਖਣਾ ਹੋ ਗਿਆ। ਪਿੰਡ ਦੇ ਸਰਪੰਚ ਅਤੇ ਕੁੱਝ ਹੋਰ ਪਤਵੰਤਿਆਂ ਨੇ ਟਰੱਸਟ ਦੇ ਮੈਂਬਰ ਮਨਜੀਤ ਸਿੰਘ ਅਬਿਆਣਾ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਜੇ ਕੇ ਜੱਗੀ ਤੱਕ ਇਹ ਮਸਲਾ ਪੁੱਜਦਾ ਕੀਤਾ। ਜੇ ਕੇ ਜੱਗੀ ਨੇ ਤੁਰੰਤ ਆਪਣੇ ਕੋਲੋਂ 10 ਹਜ਼ਾਰ ਰੁਪਿਆ ਖ਼ਰਚ ਕੇ ਇਸ ਪਰਿਵਾਰ ਨੂੰ ਇੱਕ ਸ਼ੈਡ ਵਾਲਾ ਕਮਰਾ ਤਿਆਰ ਕਰਵਾ ਕੇ ਦਿੱਤਾ ਅਤੇ ਨਾਲ ਹੀ ਟਰੱਸਟ ਵਲੋਂ ਇੱਕ ਨਵਾਂ ਮਕਾਨ ਵੀ ਪਾਸ ਕਰਵਾ ਦਿੱਤਾ। ਜਿਸ ਦਾ ਕਿ ਅੱਜ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਇਸ ਮਕਾਨ ਦਾ ਕੰਮ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸ਼ੁਰੂ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇ ਕੇ ਜੱਗੀ ਅਤੇ ਮਨਜੀਤ ਸਿੰਘ ਅਬਿਆਣਾ ਨੇ ਦੱਸਿਆ ਕਿ ਇਸ ਪਿੰਡ ਵਿਚ ਪਹਿਲਾਂ ਵੀ ਟਰੱਸਟ ਵਲੋਂ ਇੱਕ ਪਰਿਵਾਰ ਲਈ ਮਕਾਨ ਬਣਾਇਆ ਗਿਆ ਹੈ ਅਤੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਬੜਵਾ ਵਿਖੇ ਵੀ ਦੋ ਮਕਾਨ ਬਣਾਏ ਗਏ ਹਨ, ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ ਹੁਣ ਤੱਕ 20 ਮਕਾਨ ਬਣ ਚੁੱਕੇ ਹਨ ਅਤੇ ਇਹ 21ਵਾਂ ਮਕਾਨ ਉਸਾਰੀ ਅਧੀਨ ਹੈ ਜੋ ਕਿ ਜਲਦ ਬਣਾ ਕੇ ਰਾਮ ਨਰਾਇਣ ਨਿਵਾਸੀ ਅਬਿਆਣਾ ਖ਼ੁਰਦ ਦੇ ਸਪੁਰਦ ਕੀਤਾ ਜਾਵੇਗਾ। ਇਸ ਉਦਘਾਟਨ ਸਮੇਂ ਹਲਕਾ ਵਿਧਾਇਕ ਦਿਨੇਸ਼ ਚੱਡਾ, ਪ੍ਰਧਾਨ ਇੰਦਰਪਾਲ ਸਿੰਘ ਸਤਿਆਲ, ਬਲਾਕ ਪ੍ਰਧਾਨ ਬੀਬੀ ਦਲਜੀਤ ਕੌਰ ਬੰਗਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜੇ ਕੇ ਜੱਗੀ, ਮੈਂਬਰ ਮਨਜੀਤ ਸਿੰਘ ਅਬਿਆਣਾ, ਜੇ ਐਸ ਉਬਰਾਏ, ਅਸ਼ਵਨੀ ਖੰਨਾ, ਸੁਖਦੇਵ ਸ਼ਰਮਾ, ਬੀਬੀ ਲਖਬੀਰ ਕੌਰ ਸਰਪੰਚ ਅਬਿਆਣਾ ਖ਼ੁਰਦ, ਜਸਵਿੰਦਰ ਸਿੰਘ ਜੱਸੀ ਸਰਪੰਚ ਅਬਿਆਣਾ ਕਲਾਂ, ਪਰਮਜੀਤ ਸਿੰਘ ਅਬਿਆਣਾ, ਰਾਮ ਸਿੰਘ ਮੰਡੇਰ, ਕੁਲਵਿੰਦਰ ਕੌਰ ਅਬਿਆਣਾ, ਸਮੇਤ ਰਾਮ ਨਰਾਇਣ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਹੋਰ ਪਤਵੰਤੇ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਮੇਜਰ ਅੰਜੂ ਬਾਲਾ ਸਿੰਘ ਦੀ ਅਗਵਾਈ ਹੇਠ ਭਾਜਪਾ ਦੀ ਬੀ.ਐਲ.ਏ. ਮੀਟਿੰਗ ਹੋਈ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕਲਗੀਧਰ (ਟਿੱਬੀ ਸਾਹਿਬ) ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹ...
Ad Position 24
No active advertisement