ਮੋਰਿੰਡਾ, 30 ਜੂਨ ( ਪ੍ਰਿਤਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਬੀ.ਐਲ.ਏ. ਦੀ ਮੀਟਿੰਗ ਮੇਜਰ ਅੰਜੂ ਬਾਲਾ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਇੰਚਾਰਜ ਪਰਮਪਾਲ ਕੌਰ ਮਲੂਕਾ ਨੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਪਾਲ ਕੌਰ ਮਲੂਕਾ ਨੇ ਭਾਜਪਾ ਆਗੂਆਂ ਨੂੰ ਬੂਥ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਹਰ ਕਾਰਕੁਨ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਮਜ਼ਬੂਤ ਸੰਗਠਨ, ਸਮਰਪਿਤ ਕਾਰਕੁਨ ਅਤੇ ਬੂਥ ਪੱਧਰ ’ਤੇ ਮਜ਼ਬੂਤੀ ਹੀ ਹਰ ਚੋਣ ਵਿਚ ਪਾਰਟੀ ਦੀ ਸਫ਼ਲਤਾ ਦਾ ਆਧਾਰ ਹੁੰਦੀ ਹੈ। ਉਨ੍ਹਾਂ ਬੀ.ਐਲ.ਏ ਟੀਮਾਂ ਨੂੰ ਵੋਟਰ ਸੂਚੀਆਂ ਦੀ ਸਮੇਂ-ਸਿਰ ਜਾਂਚ, ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਕੰਮ ਕਰਨ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਸੰਗਠਨ ਦੇ ਵਿਸਥਾਰ, ਬੂਥ ਪ੍ਰਬੰਧਨ, ਮੈਂਬਰਸ਼ਿਪ ਮੁਹਿੰਮ ਅਤੇ ਆਉਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਰਨੇਕ ਸਿੰਘ (ਬੀ.ਐਲ.ਏ-1), ਬੀ.ਐਲ.ਏ ਸਹਾਇਕ, ਬੀ.ਐਲ.ਏ-2, ਮੰਡਲ ਪ੍ਰਧਾਨ ਜਗਦੀਪ ਸਿੰਘ, ਵਿਨੋਦ ਰਾਣਾ, ਸੁਰਜੀਤ ਸਿੰਘ ਰੰਗੀਆਂ, ਹਰਜੀਤ ਸਿੰਘ, ਕਰਮਜੀਤ ਸਿੰਘ ਭੰਗੂ, ਭਾਗ ਸਿੰਘ, ਬਲਵੀਰ ਸਿੰਘ, ਅਰਵਿੰਦ ਸੋਨੀ, ਸੁਖਪਾਲ ਸਿੰਘ, ਮਨਜੋਤ ਸਿੰਘ, ਕੁਲਦੀਪ ਸਿੰਘ ਅਤੇ ਦਰਜਨਾਂ ਭਾਜਪਾ ਕਾਰਕੁਨਾਂ ਨੇ ਹਾਜ਼ਰੀ ਭਰਦਿਆਂ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਸੰਕਲਪ ਦੁਹਰਾਇਆ।